ਮੇਅਰ ਚੋਣਾਂ ਦੇ ਬਿਨਾਂ ਹੀ ਮੁਲਤਵੀ ਹੋਈ MCD ਬੈਠਕ

ਮੇਅਰ ਚੋਣਾਂ ਦੇ ਬਿਨਾਂ ਹੀ ਮੁਲਤਵੀ ਹੋਈ MCD ਬੈਠਕ

  • National
  • January 6, 2023
  • No Comment
  • 28

ਉੱਪ ਰਾਜਪਾਲ ਵੀਕੇ ਸਕਸੈਨਾ ਵਲੋਂ ਨਿਯੁਕਤ 10 ‘ਐਲਡਰਮੈਨ’ (ਨਾਮਜ਼ਦ ਕੌਂਸਲਰ) ਨੂੰ ਪਹਿਲੇ ਸਹੁੰ ਚੁਕਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਦੇ ਤਿੱਖੇ ਵਿਰੋਧ ਦਰਮਿਆਨ ਨਵੇਂ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੀ ਪਹਿਲੀ ਬੈਠਕ ਐਤਵਾਰ ਨੂੰ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੇ ਬਿਨਾਂ ਹੀ ਮੁਲਤਵੀ ਕਰ ਦਿੱਤੀ ਗਈ। ਮੇਅਰ ਅਤੇ ਡਿਪਟੀ ਮੇਅਰ ਚੋਣ ਲਈ ਨਿਯੁਕਤ ਅਧਿਕਾਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਂਸਲਰ ਸੱਤਿਆ ਸ਼ਰਮਾ ਨੇ ਕਿਹਾ,”ਐੱਮ.ਸੀ.ਡੀ. ਸਦਨ ਦੀ ਬੈਠਕ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਹੈ। ਅਗਲੀ ਤਾਰੀਖ਼ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।” ਐੱਮ.ਸੀ.ਡੀ. ਸਦਨ ‘ਚ 10 ‘ਐਲਡਰਮੈਨ’ ਨੂੰ ਸਹੁੰ ਚੁਕਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦੇ ਨਾਲ ਹੀ ਹੰਗਾਮਾ ਹੋਣ ਲੱਗਾ। ‘ਆਪ’ ਦੇ ਕਈ ਵਿਧਾਇਕ ਅਤੇ ਕੌਂਸਲਰ ਨਾਅਰੇ ਲਗਾਉਂਦੇ ਹੋਏ ਆਸਨ ਦੇ ਕਰੀਬ ਪਹੁੰਚ ਗਏ।

ਉਨ੍ਹਾਂ ਨੇ ਚੁਣੇ ਗਏ ਕੌਂਸਲਰਾਂ ਦੀ ਬਜਾਏ ‘ਐਲਡਰਮੈਨ’ ਨੂੰ ਪਹਿਲੇ ਸਹੁੰ ਚੁਕਾਉਣ ਦਾ ਵਿਰੋਧ ਕੀਤਾ। ਜਵਾਬ ‘ਚ ਭਾਜਪਾ ਕੌਂਸਲਰਾਂ ਨੇ ‘ਆਪ’ ਅਤੇ ਉਸ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮੇ ਦਰਮਿਆਨ ਦੋਹਾਂ ਪੱਖਾਂ ਨੇ ਇਕ-ਦੂਜੇ ਦੇ ਮੈਂਬਰਾਂ ‘ਤੇ ਹੱਥੋਪਾਈ ਦਾ ਦੋਸ਼ ਵੀ ਲਗਾਇਆ। ਬੈਠਕ ਦੀ ਸ਼ੁਰੂਆਤ ਭਾਜਪਾ ਕੌਂਸਲਰ ਸੱਤਿਆ ਸ਼ਰਮਾ ਨੂੰ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਮੇਅਰ ਅਤੇ ਡਿਪਟੀ ਮੇਅਰ ਅਹੁਦੇ ਲਈ ਚੋਣ ਲਈ ਅਧਿਕਾਰੀ ਵਜੋਂ ਸਹੁੰ ਚੁਕਾਉਣ ਨਾਲ ਹੋਈ। ਸ਼ਰਮਾ ਦੇ ‘ਐਲਡਰਮੈਨ’ ਮਨੋਜ ਕੁਮਾਰ ਨੂੰ ਸਹੁੰ ਚੁੱਕਣ ਲਈ ਬੁਲਾਉਣ ‘ਤੇ ‘ਆਪ’ ਵਿਧਾਇਕ ਅਤੇ ਕੌਂਸਲਰ ਵਿਰੋਧ ਕਰਨ ਲੱਗੇ। ਕਈ ਵਿਧਾਇਕ ਅਤੇ ਕੌਂਸਲਰ ਨਾਅਰੇ ਲਗਾਉਂਦੇ ਹੋਏ ਸਦਨ ‘ਚ ਆਸਨ ਦੇ ਕਰੀਬ ਪਹੁੰਚ ਗਏ। ‘ਆਪ’ ਕੌਂਸਲਰਾਂ ਦੇ ਪ੍ਰਧਾਨਗੀ ਅਧਿਕਾਰੀ ਦੀ ਮੇਜ਼ ਸਮੇਤ ਹੋਰ ਮੇਜ਼ ‘ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਨ ਦਰਮਿਆਨ ਸਹੁੰ ਚੁਕਾਉਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ। ਭਾਜਪਾ ਦੇ ਕੌਂਸਲਰ ਵੀ ਮੇਜ਼ ਦੇ ਨੇੜੇ-ਤੇੜੇ ਜਮ੍ਹਾ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਅਤੇ ‘ਆਪ’ ਕੌਂਸਲਰਾਂ ਦਰਮਿਆਨ ਤਿੱਖੀ ਜ਼ੁਬਾਨੀ ਜੰਗ ਦੇਖਣ ਨੂੰ ਮਿਲੀ। ਸ਼ਰਮਾ ਨੂੰ ਦੱਸਿਆ,”ਪਹਿਲੇ ਸਦਨ ਦੀ ਕਾਰਵਾਈ ਇਕ ਘੰਟੇ ਲਈ ਮੁਲਤਵੀ ਕੀਤੀ ਗਈ ਸੀ। ਚਾਰ ‘ਐਲਡਰਮੈਨ’ ਨੇ ਸਹੁੰ ਚੁੱਕੀ। ਅਸੀਂ ਜਲਦ ਬੈਠਕ ਕਰਾਂਗੇ ਅਤੇ ਬਾਕੀ ‘ਐਲਡਰਮੈਨ’ ਨੂੰ ਪਹਿਲੇ ਸਹੁੰ ਚੁਕਾਈ ਜਾਵੇਗੀ।”

Related post

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ ਸੁਪਰੀਮ ਕੋਰਟ ਦੇ ਕੀਮਤੀ ਸਮੇਂ ਦੀ ਬਰਬਾਦੀ

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ…

 ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ 2002 ਦੇ ਗੁਜਰਾਤ ਦੰਗਿਆਂ ‘ਤੇ ਬੀਬੀਸੀ ਦੀ ਇਕ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੇ ਕੇਂਦਰ…
ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

 ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ‘ਚ ਮੇਤੂਰ ਦੇ ਨੇੜੇ ਬੇਂਗਲੁਰੂ ਜਾ ਰਹੀ ਇਕ ਪ੍ਰਾਈਵੇਟ ਬੱਸ ‘ਚ ਐਤਵਾਰ ਦੇਰ ਰਾਤ ਅੱਗ ਲੱਗਣ ਨਾਲ…
ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ…

ਕੇਂਦਰੀ ਜੇਲ੍ਹ ਪਟਿਆਲਾ ’ਚ ਐੱਨ. ਡੀ. ਪੀ. ਐੱਸ. ਕੇਸ ’ਚ ਬੰਦ ਹਵਾਲਾਤੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ। ਪਰਿਵਾਰ ਵਾਲਿਆ…

Leave a Reply

Your email address will not be published. Required fields are marked *