85 lakh cash was found from the clerk’s house

85 lakh cash was found from the clerk’s house

ਇਨ੍ਹੀਂ ਦਿਨੀਂ ਕਾਲੇ ਧਨ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਆਮਦਨ ਤੋਂ ਵੱਧ ਜਾਇਦਾਦ ਅਤੇ ਨਕਦੀ ਤੱਕ ਏਜੰਸੀਆਂ ਦੇ ਹੱਥ ਪਹੁੰਚ ਹੀ ਜਾਂਦੇ ਹਨ। ਇਕ ਪਾਸੇ ਜਿੱਥੇ ਪੱਛਮੀ ਬੰਗਾਲ ’ਚ ਅਧਿਆਪਕ ਭਰਤੀ ਘਪਲੇ ਮਾਮਲੇ ’ਚ ਫਸੇ ਮੰਤਰੀ ਪਾਰਥ ਚੈਟਰਜੀ, ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸ਼ਿਕੰਜੇ ’ਚ ਹਨ, ਉੱਥੇ ਹੀ ਹੁਣ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਵੀ ਅਜਿਹੇ ਕਾਲੇ ਧਨ ਦਾ ਪਰਦਾਫ਼ਾਸ਼ ਹੋਇਆ ਹੈ। ਆਰਥਿਕ ਅਪਰਾਧ ਸੈੱਲ (EOW) ਦੇ ਐਸ. ਪੀ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਹੀਰੋ ਕੇਸਵਾਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੀ ਸ਼ਿਕਾਇਤ ਮਿਲੀ ਸੀ। ਇਸ ਦੀ ਜਾਂਚ ਲਈ ਛਾਪੇਮਾਰੀ ਕੀਤੀ ਗਈ।
ਆਰਥਿਕ ਅਪਰਾਧ ਸੈੱਲ (EOW) ਦੇ ਛਾਪੇ ’ਚ ਬੇਨਕਾਬ ਹੋਏ ਮੈਡੀਕਲ ਸਿੱਖਿਆ ਵਿਭਾਗ ਦੇ ਕਲਰਕ ਹੀਰੋ ਕੇਸਵਾਨੀ ਦੇ ਘਰੋਂ 85 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ। ਕੇਸਵਾਨੀ ’ਤੇ ਪਿਛਲੇ ਕੁਝ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਇਸ ਦੌਰਾਨ ਵੇਖਣ ’ਚ ਆਇਆ ਕਿ ਉਹ ਆਪਣੇ ਘਰ ਬੈਰਾਗੜ੍ਹ ਤੋਂ ਮੰਤਰਾਲਾ ਸਥਿਤ ਦਫ਼ਤਰ ਤੱਕ ਆਪਣੇ ਦੋ-ਪਹੀਆ ਵਾਹਨ ਤੋਂ ਜਾਂਦੇ ਸਨ। ਜਿਸ ਤੋਂ ਕਿਸੇ ਨੂੰ ਉਨ੍ਹਾਂ ਦੀ ਸ਼ਾਨੋ-ਸ਼ੌਕਤ ਬਾਰੇ ਸ਼ੱਕ ਨਾ ਹੋਵੇ। ਕੇਸਵਾਨੀ ਪਹਿਲੀ ਵਾਰ ਉਦੋਂ ਸ਼ੱਕ ਦੇ ਦਾਇਰੇ ’ਚ ਆਏ, ਜਦੋਂ ਉਨ੍ਹਾਂ ਬੇਸ਼ਕੀਮਤੀ ਜ਼ਮੀਨ ਖਰੀਦੀ। ਇਸ ਜ਼ਮੀਨ ਨਾਲ ਜੁੜੇ ਇਕ ਮਾਮਲੇ ’ਚ ਪਹਿਲਾਂ ਤੋਂ ਹੀ ਆਰਥਿਕ ਅਪਰਾਧ ਸੈੱਲ ਜਾਂਚ ਕਰ ਰਹੀ ਹੈ।
ਆਰਥਿਕ ਅਪਰਾਧ ਸੈੱਲ ਨੂੰ ਹੁਣ ਤੱਕ ਹੀਰੋ ਕੇਸਵਾਨੀ ਦੇ ਘਰ ਦੀ ਤਲਾਸ਼ੀ ਦੌਰਾਨ ਵੱਡੀ ਗਿਣਤੀ ’ਚ ਨਕਦੀ, ਗਹਿਣਿਆਂ ਦੀਆਂ ਰਸੀਦਾਂ, ਜ਼ਮੀਨਾਂ ਦੇ ਕਾਗਜ਼ਾਤ ਸਮੇਤ ਕਾਫੀ ਚੀਜ਼ਾਂ ਮਿਲੀਆਂ ਹਨ। ਕੇਸਵਾਨੀ ਦੇ ਘਰੋਂ ਲੱਗਭਗ 85 ਲੱਖ ਰੁਪਏ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ। ਦੋਸ਼ੀ ਕੋਲੋਂ ਲੱਗਭਗ 4 ਕਰੋੜ ਰੁਪਏ ਦੀ ਸੰਪਤੀ ਹੋਣ ਨਾਲ ਸਬੰਧਤ ਦਸਤਾਵੇਜ਼ ਵੀ ਮਿਲੇ। ਇਸ ਤੋਂ ਇਲਾਵਾ ਦੋਸ਼ੀ ਘਰੋਂ 3-4 ਗੱਡੀਆਂ ਅਤੇ ਇਕ ਐਕਟਿਵਾ ਸਕੂਟਰ ਮਿਲਿਆ ਹੈ। ਕਾਰਵਾਈ ਅਜੇ ਜਾਰੀ ਹੈ।

 

 

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *