Modi govt. announces 10 lakh jobs

Modi govt. announces 10 lakh jobs

ਮੋਦੀ ਸਰਕਾਰ ਨੇ ਅਗਲੇ ਡੇਢ ਸਾਲ ਵਿੱਚ 10 ਲੱਖ ਭਰਤੀਆਂ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ਨੂੰ ਅਗਲੇ ਡੇਢ ਸਾਲ ‘ਚ ਮਿਸ਼ਨ ਮੋਡ ‘ਤੇ 10 ਲੱਖ ਲੋਕਾਂ ਦੀ ਭਰਤੀ ਕਰਨ ਲਈ ਕਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਮੋਦੀ ਨੇ ਸਾਰੇ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ਵਿੱਚ ਮਨੁੱਖੀ ਵਸੀਲਿਆਂ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਨਿਰਦੇਸ਼ ਦਿੱਤਾ ਹੈ।ਪ੍ਰਧਾਨ ਮੰਤਰੀ ਦਫ਼ਤਰ ਤੋਂ ਟਵੀਟ ਕਰਕੇ ਦੱਸਿਆ ਗਿਆ ਹੈ ਕਿ ਅਗਲੇ ਡੇਢ ਸਾਲ ਵਿੱਚ ਮੋਦੀ ਸਰਕਾਰ 10 ਲੱਖ ਨੌਕਰੀਆਂ ਦੇਵੇਗੀ।

ਵੱਖ-ਵੱਖ ਸਰਕਾਰੀ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਅਸਾਮੀਆਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਪੀਐਮਓ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਵਿਭਾਗਾਂ ਅਤੇ ਮੰਤਰਾਲਿਆਂ ਵਿੱਚ ਮਨੁੱਖੀ ਸਰੋਤ ਸਥਿਤੀ ਦੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤਾ ਕਿ ਸਰਕਾਰ ਨੂੰ ਅਗਲੇ 1.5 ਸਾਲਾਂ ਵਿੱਚ ਮਿਸ਼ਨ ਮੋਡ ਵਿੱਚ 10 ਲੱਖ ਲੋਕਾਂ ਦੀ ਭਰਤੀ ਕਰਨੀ ਚਾਹੀਦੀ ਹੈ।

ਉਧਰ ਕਾਂਗਰਸੀ ਆਗੂ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ ਹੈ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, 8 ਸਾਲਾਂ ਵਿੱਚ 16 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ। ਹੁਣ ਉਹ ਕਹਿ ਰਹੇ ਹਨ ਕਿ 2024 ਤੱਕ ਸਿਰਫ਼ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਸਰਕਾਰੀ ਵਿਭਾਗਾਂ ਵਿੱਚ 60 ਲੱਖ ਅਸਾਮੀਆਂ ਖਾਲੀ ਹਨ, ਕੇਂਦਰ ਸਰਕਾਰ ਵਿੱਚ 30 ਲੱਖ ਅਸਾਮੀਆਂ ਖਾਲੀ ਹਨ। ਜ਼ਮਲੇਬਾਜ਼ੀ ਕਦੋਂ ਤੱਕ?

Related post

US to host security exercise to stop flow of weapons of mass destruction

US to host security exercise to stop flow of…

The United States will host Proliferation Security Initiative (PSI) Exercise Fortune Guard 22 on August 8-12, 2022, in Honolulu, Hawaii. Fortune…
My Florida home Mar-a-Lago under siege by FBI: Donald Trump

My Florida home Mar-a-Lago under siege by FBI: Donald…

 Former US President Donald Trump said that Federal Bureau of Investigation (FBI) on Monday raided his Mar-a-Lago home in Palm Beach, Florida. Trump in a statement…
Three days training of newly appointed teachers of Patiala district started

Three days training of newly appointed teachers of Patiala…

ਪਟਿਆਲਾ 9 ਅਗਸਤ:   ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ 6635 ਨਵ-ਨਿਯੁਕਤ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਪਲੇਠੀ…

Leave a Reply

Your email address will not be published.