ਇਮਰਾਨ ਖਾਨ ਦੀ ਪਾਰਟੀ ਨੇ ਇਸਲਾਮਾਬਾਦ ‘ਚ ਕੀਤਾ ਸ਼ਕਤੀ ਪ੍ਰਦਰਸ਼ਨ

ਇਮਰਾਨ ਖਾਨ ਦੀ ਪਾਰਟੀ ਨੇ ਇਸਲਾਮਾਬਾਦ ‘ਚ ਕੀਤਾ ਸ਼ਕਤੀ ਪ੍ਰਦਰਸ਼ਨ

ਪਾਕਿਸਤਾਨ ਵਿੱਚ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸ ਦੌਰਾਨ ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਕਰੀਬ ਚੌਦਾਂ ਘੰਟੇ ਪਹਿਲਾਂ ਇਮਰਾਨ ਖਾਨ ਦੀ ਪਾਰਟੀ ਨੇ ਰਾਜਧਾਨੀ ਇਸਲਾਮਾਬਾਦ ‘ਚ ਵੱਡਾ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਇਮਰਾਨ ਖਾਨ ਖੁਦ ਇਸ ‘ਚ ਹਿੱਸਾ ਲੈਣ ਜਾ ਰਹੇ ਸਨ ਪਰ ਉਹ ਆਖਰੀ ਸਮੇਂ ‘ਤੇ ਨਹੀਂ ਪਹੁੰਚੇ। ਮੀਡੀਆ ਰਿਪੋਰਟਾਂ ਮੁਤਾਬਕ ਇਸਲਾਮਾਬਾਦ ਦੇ ਡੀ ਚੌਕ ‘ਤੇ ਬੀਤੀ ਰਾਤ ਇਮਰਾਨ ਖਾਨ ਦੇ ਸਮਰਥਕਾਂ ਨੇ ਵੱਡਾ ਜਲਸਾ ਕੱਢਿਆ।
 
ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਪਹਿਲਾਂ ਰਾਤ ਨੂੰ ਹੋਇਆ ਇਹ ਜਲਸਾ ਇਕ ਤਰ੍ਹਾਂ ਨਾਲ ਇਮਰਾਨ ਖਾਨ ਦੀ ਪਾਰਟੀ ਦੀ ਤਾਕਤ ਦਾ ਪ੍ਰਦਰਸ਼ਨ ਸੀ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਇਸਲਾਮਾਬਾਦ ਦੇ ਇਸ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦੀ ਗੱਲ ਕੀਤੀ ਸੀ ਪਰ ਉਹ ਦੇਰ ਰਾਤ ਤੱਕ ਨਹੀਂ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਦੇ ਸਮਰਥਕਾਂ ਨੇ ਪੂਰਾ ਜ਼ੋਰ ਲਗਾਇਆ।
ਪਾਕਿਸਤਾਨ ‘ਚ ਸਿਆਸੀ ਸੰਕਟ ਵਿਚਾਲੇ ਬੇਭਰੋਸਗੀ ਮਤਾ ਖਾਰਜ ਹੋਣ ਅਤੇ ਸੰਸਦ ਭੰਗ ਹੋਣ ਤੋਂ ਬਾਅਦ ਇਮਰਾਨ ਖਾਨ ਹੁਣ ਪੂਰੇ ਚੋਣ ਮੂਡ ‘ਚ ਹਨ। ਹਾਲਾਂਕਿ ਪਾਕਿਸਤਾਨ ਦੀ ਸਿਆਸੀ ਤਸਵੀਰ ਅਜੇ ਆਉਣੀ ਬਾਕੀ ਹੈ ਕਿਉਂਕਿ ਅੱਜ ਸੁਪਰੀਮ ਕੋਰਟ ਤੋਂ ਵੱਡਾ ਫੈਸਲਾ ਆ ਸਕਦਾ ਹੈ। ਇਮਰਾਨ ਖਾਨ ਦੀ ਪਾਰਟੀ ਜੇਕਰ ਹਮਲਾਵਰ ਰੁਖ ‘ਚ ਹੈ ਤਾਂ ਵਿਰੋਧੀ ਧਿਰ ਵੀ ਲਗਾਤਾਰ ਮੋਰਚੇ ‘ਤੇ ਖੜ੍ਹੀ ਹੈ। ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਵੀ ਆਪਣਾ ਜ਼ੋਰ ਪ੍ਰਦਰਸ਼ਨ ਜਾਰੀ ਰੱਖ ਰਹੀਆਂ ਹਨ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਅਜਿਹੇ ਹੀ ਇੱਕ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਹੁਣ ਇਮਰਾਨ ਰਾਜ ਖ਼ਤਮ ਹੋ ਗਿਆ ਹੈ।

Related post

Purchase Research Papers – Tips About How to Get…

To know how to get research papers you have to first take a look at your own objectives. What are the…

How To Boost Your Research Papers For Sale Online

The world wide web has made it so simple to find research papers available. While in college, you would need to…

Leave a Reply

Your email address will not be published. Required fields are marked *