ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਤਿਰਸਕੀ: ਬੰਬਾਂ ਅਤੇ ਬਾਰੂਦੀ ਸੁਰੰਗਾਂ ਨੂੰ ਨਕਾਰਾ ਕਰਨ ਲਈ ਕਈ ਸਾਲ ਲੱਗ ਜਾਣਗੇ ਜੋ ਫਟੱ ਨਹੀਂ ਸਕੇ

ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਤਿਰਸਕੀ: ਬੰਬਾਂ ਅਤੇ ਬਾਰੂਦੀ ਸੁਰੰਗਾਂ ਨੂੰ ਨਕਾਰਾ ਕਰਨ ਲਈ ਕਈ ਸਾਲ ਲੱਗ ਜਾਣਗੇ ਜੋ ਫਟੱ ਨਹੀਂ ਸਕੇ

ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਤਿਰਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੰਬਾਂ ਅਤੇ ਬਾਰੂਦੀ ਸੁਰੰਗਾਂ ਨੂੰ ਨਕਾਰਾ ਕਰਨ ਲਈ ਕਈ ਸਾਲ ਲੱਗ ਜਾਣਗੇ ਜੋ ਫਟੱ ਨਹੀਂ ਸਕੇ। ਘੇਰੇ ਹੋਏ ਕੀਵ ਚ ਐਸੋਸੀਏਟਿਡ ਪ੍ਰੈਸ‘ ਨਾਲ ਗੱਲਬਾਤ ਕਰਦਿਆਂ ਮੋਨਾਸਤਿਰਸਕੀ ਨੇ ਕਿਹਾ ਕਿ ਯੁੱਧ ਖ਼ਤਮ ਹੋਣ ਤੋਂ ਬਾਅਦ ਇਸ ਵੱਡੇ ਕੰਮ ਨੂੰ ਅੰਜਾਮ ਦੇਣ ਲਈ ਯੂਕਰੇਨ ਨੂੰ ਪੱਛਮੀ ਦੇਸ਼ਾਂ ਦੀ ਮਦਦ ਦੀ ਲੋੜ ਪਵੇਗੀ।

ਉਨ੍ਹਾਂ ਕਿਹਾ ਕਿ ਯੂਕਰੇਨ ਤੇ ਵੱਡੀ ਗਿਣਤੀ ਚ ਬੰਬ ਸੁੱਟੇ ਗਏ ਹਨ। ਇਨ੍ਹਾਂ ਚੋਂ ਬਹੁਤਿਆਂ ਚ ਵਿਸਫੋਟ ਨਹੀਂ ਹੋਇਆ। ਮਲਬੇ ਹੇਠ ਦੱਬੇ ਅਜਿਹੇ ਹਥਿਆਰ ਅਸਲ ਖ਼ਤਰਾ ਹਨ। ਇਨ੍ਹਾਂ ਨੂੰ ਅਕਿਰਿਆਸ਼ੀਲ ਕਰਨ ਵਿੱਚ ਕਈ ਸਾਲ ਲੱਗ ਜਾਣਗੇਮਹੀਨੇ ਨਹੀਂ। ਮੋਨਾਸਤਿਰਸਕੀ ਮੁਤਾਬਕਨਾ ਫੱਟੇ ਰੂਸੀ ਵਿਸਫੋਟਕਾਂ ਤੋਂ ਇਲਾਵਾਇੱਥੇ ਬਾਰੂਦੀ ਸੁਰੰਗਾਂ ਵੀ ਹਨ ਜੋ ਯੂਕਰੇਨੀ ਬਲਾਂ ਨੇ ਪੁਲਾਂਹਵਾਈ ਅੱਡਿਆਂ ਅਤੇ ਹੋਰ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਰੂਸੀ ਨਿਯੰਤਰਣ ਤੋਂ ਬਚਾਉਣ ਲਈ ਰੱਖੀਆਂ ਹਨ।

ਮੋਨਾਸਤਿਰੀਸਕੀ ਨੇ ਕਿਹਾ ਕਿ ਅਸੀਂ ਇਕੱਲੇ ਉਸ ਪੂਰੇ ਖੇਤਰ ਵਿੱਚ ਪਈਆਂ ਬਾਰੂਦੀ ਸੁਰੰਗਾਂ ਨੂੰ ਨਹੀਂ ਹਟਾ ਸਕਾਂਗੇਇਸ ਲਈ ਮੈਂ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਵਿੱਚ ਆਪਣੇ ਸਹਿਯੋਗੀਆਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਯੁੱਧ ਪ੍ਰਭਾਵਿਤ ਖੇਤਰਾਂ ਵਿੱਚ ਅਜਿਹੇ ਵਿਸਫੋਟਕਾਂ ਨੂੰ ਨਕਾਰਾ ਕਰਨ ਲਈ ਮਾਹਰਾਂ ਦਾ ਇੱਕ ਸਮੂਹ ਤਿਆਰ ਕਰਨ ਦੀ ਅਪੀਲ ਕੀਤੀ।

ਮੋਨਾਸਤਿਰੀਸਕੀ ਮੁਤਾਬਕ ਰੂਸੀ ਫੌਜਾਂ ਦੇ ਲਗਾਤਾਰ ਹਮਲਿਆਂ ਕਾਰਨ ਲੱਗੀ ਅੱਗ ਨਾਲ ਨਿਪਟਣਾ ਵੀ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਰੂਸੀ ਗੋਲੀਬਾਰੀ ਅਤੇ ਇਸ ਕਾਰਨ ਲੱਗੀ ਅੱਗ ਤੇ ਕਾਬੂ ਪਾਉਣ ਲਈ ਸਟਾਫ ਅਤੇ ਸਾਧਨਾਂ ਦੀ ਭਾਰੀ ਘਾਟ ਹੈ।

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.