
ਜ਼ੇਲੇਨਸਕੀ ਨੇ ਨਾਟੋ ਨੂੰ ਕੀਤੀ ਅਪੀਲ – ਯੂਕਰੇਨ ਨੂੰ ਕੀਤਾ ਜਾਵੇ ਨੋ-ਫਲਾਈ ਜ਼ੋਨ ਘੋਸ਼ਿਤ
- International
- March 14, 2022
- No Comment
- 56
ਰੂਸ ਅਤੇ ਯੂਕਰੇਨ ਦੇ ਪ੍ਰਤੀਨਿਧ ਮੰਡਲਾਂ ਵਿਚਕਾਰ ਥੋੜ੍ਹੇ ਸਮੇਂ ਵਿੱਚ ਵੀਡੀਓ ਕਾਨਫਰੰਸ ਰਾਹੀਂ ਚੌਥੇ ਦੌਰ ਦੀ ਮੀਟਿੰਗ ਹੋਵੇਗੀ। ਯੂਕਰੇਨ ਦੀ ਤਰਫੋਂ, ਇਸ ਵਿੱਚ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਐਂਟਨ ਗੇਰਾਸ਼ਚੇਂਕੋ ਸ਼ਾਮਲ ਹੋਣਗੇ ।
ਕਈ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਸ ਕਾਰਨ ਰੂਸ ਹੁਣ ਗੁੱਸੇ ‘ਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੂਸ ਨੇ ਕੋਕਾ-ਕੋਲਾ, ਮੈਕਡੋਨਲਡਜ਼, ਪ੍ਰੋਕਟਰ ਐਂਡ ਗੈਂਬਲ, ਆਈਬੀਐਮ ਵਰਗੀਆਂ ਅਮਰੀਕੀ ਕੰਪਨੀਆਂ ਨੂੰ ਧਮਕੀ ਦਿੱਤੀ ਹੈ ਕਿ ਉਨ੍ਹਾਂ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਤੇ ਜਾਇਦਾਦ ਵੀ ਜ਼ਬਤ ਕੀਤੀ ਜਾ ਸਕਦੀ ਹੈ।
ਆਸਟ੍ਰੇਲੀਆ ਨੇ 33 ਰੂਸੀ ਅਲੀਗਾਰਚਾਂ, ਕਾਰੋਬਾਰੀਆਂ ‘ਤੇ ਪਾਬੰਦੀਆਂ ਲਗਾਈਆਂ ਹਨ। ਆਸਟ੍ਰੇਲੀਆ ਨੇ “ਰੂਸ ਲਈ ਆਰਥਿਕ ਜਾਂ ਰਣਨੀਤਕ ਮਹੱਤਵ” ਵਾਲੇ ਲੋਕਾਂ ‘ਤੇ ਪਾਬੰਦੀਆਂ ਲਗਾਈਆਂ ਹਨ, ਜਿਸ ਵਿੱਚ ਅਲੀਗਾਰਚ ਰੋਮਨ ਅਬਰਾਮੋਵਿਚ, ਗਜ਼ਪ੍ਰੋਮ ਦੇ ਸੀਈਓ ਅਲੈਕਸੀ ਮਿਲਰ ਅਤੇ ਰੋਸੀਆ ਬੈਂਕ ਦੇ ਚੇਅਰਮੈਨ ਦਮਿਤਰੀ ਲੇਬੇਦੇਵ ਸ਼ਾਮਲ ਹਨ।
ਸੰਯੁਕਤ ਰਾਸ਼ਟਰ ਮੁਤਾਬਕ ਦੋ ਹਫ਼ਤਿਆਂ ਤੋਂ ਵੱਧ ਰੂਸੀ ਹਮਲਿਆਂ ਵਿੱਚ ਘੱਟੋ-ਘੱਟ 596 ਨਾਗਰਿਕ ਮਾਰੇ ਗਏ ਹਨ। ਹਾਲਾਂਕਿ, ਗਲੋਬਲ ਬਾਡੀ ਦੇ ਅਨੁਸਾਰ ਸਹੀ ਅੰਕੜਾ ਵੱਧ ਹੋ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 596 ਨਾਗਰਿਕ ਮਾਰੇ ਜਾ ਚੁੱਕੇ ਹਨ ਅਤੇ ਘੱਟੋ-ਘੱਟ 1,067 ਜ਼ਖਮੀ ਹੋਏ ਹਨ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੇ ਦਫਤਰ ਨੇ ਐਤਵਾਰ ਨੂੰ ਕਿਹਾ ਕਿ 43 ਲੋਕ ਮਾਰੇ ਗਏ ਅਤੇ 57 ਬੱਚੇ ਜ਼ਖਮੀ ਹੋਏ ਹਨ।
ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਰੂਸ ਨੇ ਚੀਨ ਤੋਂ ਫੌਜੀ ਮਦਦ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ ‘ਚ ਅਮਰੀਕੀ ਫੌਜ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਰੂਸ ਨੇ ਚੀਨ ਤੋਂ ਫੌਜ ਦੇ ਅਲਵਾ ਡਰੋਨ ਦੀ ਮਦਦ ਵੀ ਮੰਗੀ ਹੈ।