
ਨਿਊਜ਼ੀਲੈਂਡ ‘ਚ ਕੋਰੋਨਾ ਵਾਇਰਸ ਦੇ 142 ਨਵੇਂ ਕੇਸ ਦਰਜ
- International
- February 2, 2022
- No Comment
- 90
ਨਿਊਜ਼ੀਲੈਂਡ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 142 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 16,442 ਹੋ ਗਈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਮੁਤਾਬਕ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿਚੋਂ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ 103 ਮਾਮਲੇ ਦਰਜ ਕੀਤੇ ਗਏ ਹਨ। ਇਸਦੇ ਬਾਅਦ ਵਾਈਕਾਟੋ ਵਿੱਚ 12, ਪੇਲੇਂਟੀ ਖਾੜੀ ਵਿੱਚ ਪੰਜ, ਲੇਕਸ਼ ਖੇਤਰ ਵਿੱਚ 2 ਅਤੇ ਨੌਰਥਲੈਂਡ ਵਿੱਚ ਸੰਕਰਮਣ ਦੇ 11 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀ ਸਰਹੱਦ ‘ਤੇ ਵੀ ਸੰਕਰਮਣ ਦੇ 54 ਨਵੇਂ ਕੇਸ ਪਾਏ ਗਏ ਹਨ।
ਮੰਤਰਾਲੇ ਨੇ ਦੱਸਿਆ ਕਿ 6 ਮਰੀਜਾਂ ਦਾ ਇਲਾਜ ਵੱਖ-ਵੱਖ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।ਇਹਨਾਂ ਵਿਚੋਂ ਕੋਈ ਵੀ ਆਈਸੀਯੂ ਵਿੱਚ ਨਹੀਂ ਹੈ। ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦੇਸ਼ ਵਿੱਚ 16,442 ਕੇਸ ਦਰਜ ਕੀਤੇ ਗਏ ਹਨ। ਮੰਤਰਾਲੇ ਦੇ ਮੁਤਾਬਕ ਨਿਊਜ਼ੀਲੈਂਡ ‘ਚ 94 ਪ੍ਰਤੀਸ਼ਤ ਦੇ ਯੋਗ ਆਬਾਦੀ ਨੂੰ ਕੋਰੋਨਾ ਦੀਆਂ ਦੋਨੋਂ ਡੋਜ਼ ਲੱਗ ਚੁੱਕੀਆਂ ਹਨ ਜਦਕਿ 10 ਲੱਖ 36 ਹਜ਼ਾਰ ਲੋਕ ਬੂਸਟਰ ਡੋਜ਼ ਦਿੱਤੀ ਗਈ ਹੈ। ਉੱਧਰ 5 ਤੋਂ 11 ਸਾਲ ਦੇ ਕਰੀਬ ਇੱਕ ਲੱਖ 78 ਹਜ਼ਾਰ ਬੱਚਿਆਂ ਨੂੰ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਾਇਆ ਗਿਆ ਹੈ।
ਦੇਸ਼ ਵਿੱਚ ਓਮੀਕਰੋਨ ਨੂੰ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੰਤਰਾਲੇ ਨੇ ਸਾਰੇ ਦੇਸ਼ਵਾਸੀਆਂ ਨੂੰ ਕੋਰੋਨਾ ਨਿਯਮਾਂ ਦਾ ਪਾਲਣ ਕਰਨ, ਮਾਸਕ ਲਗਾਉਣ, ਇੱਕ ਦੂਜੇ ਦੇ ਵਿਚਕਾਰ ਸਮਾਜਿਕ ਦੂਰੀ ਬਣਾਈ ਰੱਖਣ ਦੀ ਬੇਨਤੀ ਕੀਤੀ ਅਤੇ ਘਰ ਤੋਂ ਬਾਹਰ ਜਾਣ ਵੇਲੇ ਐਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਸਰਕਾਰ ਨੇ ਬੁੱਧਵਾਰ ਨੂੰ ਵੈਕਸੀਨ ਅਤੇ ਬੂਸਟਰ ਡੋਜ਼ ਵਿਚਲੀ ਮਿਆਦ ਨੂੰ ਚਾਰ ਮਹੀਨੇ ਤੋਂ ਘਟਾ ਕੇ ਤਿੰਨ ਮਹੀਨੇ ਕਰਨ ਦਾ ਫ਼ੈਸਲਾ ਲਿਆ ਹੈ।