
ਜਦੋਂ ਪੱਤਰਕਾਰ ਦੇ ਸਵਾਲ ‘ਤੇ ਗੁੱਸੇ ‘ਚ ਆਏ ਬਾਈਡੇਨ
- International
- January 25, 2022
- No Comment
- 101
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਮੀਡੀਆ ਨਾਲ ਆਪਣੇ ਸਾਦੇ ਸੁਭਾਅ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਸਮਰਥਕ ਇਸ ਨੂੰ ਟਰੰਪ ਦੇ ਬਿਲਕੁਲ ਉਲਟ ਦੱਸਦੇ ਹਨ, ਜੋ ਅਕਸਰ ਪ੍ਰੈਸ ਕਾਨਫਰੰਸਾਂ ਵਿੱਚ ਪੱਤਰਕਾਰਾਂ ਨਾਲ ਉਲਝਦੇ ਰਹਿੰਦੇ ਹਨ ਪਰ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਾਈਡੇਨ ਵੀ ਆਪਣੇ ‘ਤੇ ਕੰਟਰੋਲ ਗੁਆ ਬੈਠੇ। ਉਹਨਾਂ ਨੇ ਫੌਕਸ ਨਿਊਜ਼ ਦੇ ਰਿਪੋਟਰ ਲਈ ਵ੍ਹਾਈਟ ਹਾਊਸ ਦੇ ਫੋਟੋ ਸੈਸ਼ਨ ਦੌਰਾਨ ਮਾਈਕ ‘ਤੇ ‘ਇਤਰਾਜ਼ਯੋਗ ਸ਼ਬਦਾਂ’ ਦੀ ਵਰਤੋਂ ਕੀਤੀ।