ਕੈਲੀਫੋਰਨੀਆ ‘ਚ ਹੜ੍ਹ ਕਾਰਨ ਹਾਲਾਤ ਹੋਏ ਖ਼ਰਾਬ

ਕੈਲੀਫੋਰਨੀਆ ‘ਚ ਹੜ੍ਹ ਕਾਰਨ ਹਾਲਾਤ ਹੋਏ ਖ਼ਰਾਬ

ਅਮਰੀਕਾ ਦਾ ਕੈਲੀਫੋਰਨੀਆ ਰਾਜ ਜਿੱਥੇ ਕੜਾਕੇ ਦੀ ਠੰਡ ਦੀ ਲਪੇਟ ਵਿੱਚ ਹੈ, ਉੱਥੇ ਹੀ ਮੰਗਲਵਾਰ ਨੂੰ ਹੋਰ ਸ਼ਕਤੀਸ਼ਾਲੀ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਸੂਬੇ ਵਿਚ ਹੜ੍ਹ ਕਾਰਨ ਹਾਲਾਤ ਬਹੁਤ ਖ਼ਰਾਬ ਹਨ। ਇੰਝ ਲੱਗ ਰਿਹਾ ਹੈ ਜਿਵੇਂ ਪੂਰਾ ਸ਼ਹਿਰ ਹੜ੍ਹ ਦੇ ਪਾਣੀ ਵਿੱਚ ਡੁੱਬ ਗਿਆ ਹੋਵੇ। ਹੜ੍ਹ ਦਾ ਪਾਣੀ ਇੱਕ ਮੁੰਡੇ ਨੂੰ ਵੀ ਵਹਾ ਕੇ ਲੈ ਗਿਆ। ਲੱਖਾਂ ਨਿਵਾਸੀਆਂ ਲਈ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਲਗਭਗ 50,000 ਲੋਕਾਂ ਨੂੰ ਆਪਣੇ ਇਲਾਕਿਆਂ ਨੂੰ ਛੱਡਣ ਦੇ ਹੁਕਮ ਦਿੱਤੇ ਗਏ ਹਨ ਅਤੇ ਭਾਰੀ ਮੀਂਹ, ਬਿਜਲੀ, ਗੜੇਮਾਰੀ ਅਤੇ ਜ਼ਮੀਨ ਖਿਸਕਣ ਕਾਰਨ 1,10,000 ਤੋਂ ਵੱਧ ਘਰਾਂ ਅਤੇ ਵਪਾਰਕ ਕੇਂਦਰਾਂ ਦੀ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਹੈ।

ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਨੇ ਸਾਂਤਾ ਕਰੂਜ਼ ਤੱਟ ‘ਤੇ ਕੈਪੀਟੋਲਾ ਸ਼ਹਿਰ ਦੇ ਦੌਰੇ ਦੌਰਾਨ ਕਿਹਾ ਕਿ ਪਿਛਲੇ ਸਾਲ ਦਸੰਬਰ ਦੇ ਅਖੀਰ ‘ਚ ਸ਼ੁਰੂ ਹੋਏ ਤੂਫਾਨ ਅਤੇ ਇਸ ਨਾਲ ਜੁੜੀਆਂ ਘਟਨਾਵਾਂ ‘ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਸ਼ਹਿਰ ਪਿਛਲੇ ਹਫ਼ਤੇ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਕੈਲੀਫੋਰਨੀਆ ਹਾਈਵੇਅ ਪੈਟਰੋਲ ਨੇ ਕਿਹਾ ਕਿ ਘਟਨਾਵਾਂ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ ਪਿਕਅਪ ਟਰੱਕ ਡਰਾਈਵਰ ਅਤੇ ਮੋਟਰਸਾਈਕਲ ਸਵਾਰ ਸ਼ਾਮਲ ਹਨ, ਜੋ ਮੰਗਲਵਾਰ ਸਵੇਰੇ ਵਿਸਾਲੀਆ ਨੇੜੇ ਸੈਨ ਜੋਆਕੁਇਨ ਵੈਲੀ ਵਿੱਚ ਹਾਈਵੇਅ 99 ਉੱਤੇ ਇੱਕ ਯੂਕੇਲਿਪਟਸ ਦਰੱਖਤ ਡਿੱਗਣ ਨਾਲ ਮਾਰੇ ਗਏ ਸਨ।

ਨਿਊਜ਼ਮ ਨੇ ਕਿਹਾ, “ਇਹ ਹਾਲਾਤ ਗੰਭੀਰ ਅਤੇ ਘਾਤਕ ਹਨ।” ਸੋਮਵਾਰ ਤੋਂ ਸ਼ੁਰੂ ਹੋਏ ਤੂਫਾਨ ਦੇ ਪ੍ਰਭਾਵ ਨਾਲ ਦੱਖਣੀ ਕੈਲੀਫੋਰਨੀਆ ਦੇ ਪਹਾੜੀ ਖੇਤਰਾਂ ਵਿੱਚ 1.5 ਫੁੱਟ (45 ਸੈਂਟੀਮੀਟਰ) ਤੋਂ ਵੱਧ ਮੀਂਹ ਪਿਆ ਅਤੇ ਸੀਏਰਾ ਨੇਵਾਡਾ ਸਕੀ ਰਿਜੋਰਟ ਵਿੱਚ 5 ਫੁੱਟ (1.5 ਸੈਂਟੀਮੀਟਰ) ਤੋਂ ਵੱਧ ਬਰਫ਼ ਪਈ। ਚੱਟਾਨਾਂ ਅਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹਨ। ਹੜ੍ਹ ਕਾਰਨ ਸੜਕਾਂ ਦੇ ਕੁਝ ਹਿੱਸੇ ਜਲ ਮਾਰਗਾਂ ਵਿੱਚ ਬਦਲ ਗਏ ਹਨ। ਨਦੀਆਂ ਦੇ ਵਹਾਅ ਨਾਲ ਕਈ ਘਰ ਵਹਿ ਗਏ ਹਨ। ਇੱਕ ਨਿਵਾਸੀ, ਬ੍ਰਾਇਨ ਬ੍ਰਿਗਸ ਨੇ ਕਿਹਾ, “ਅਸੀਂ ਸਾਰੇ ਇੱਥੇ ਫਸੇ ਹੋਏ ਹਾਂ।”

Related post

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ ਸੁਪਰੀਮ ਕੋਰਟ ਦੇ ਕੀਮਤੀ ਸਮੇਂ ਦੀ ਬਰਬਾਦੀ

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ…

 ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ 2002 ਦੇ ਗੁਜਰਾਤ ਦੰਗਿਆਂ ‘ਤੇ ਬੀਬੀਸੀ ਦੀ ਇਕ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੇ ਕੇਂਦਰ…
ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

 ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ‘ਚ ਮੇਤੂਰ ਦੇ ਨੇੜੇ ਬੇਂਗਲੁਰੂ ਜਾ ਰਹੀ ਇਕ ਪ੍ਰਾਈਵੇਟ ਬੱਸ ‘ਚ ਐਤਵਾਰ ਦੇਰ ਰਾਤ ਅੱਗ ਲੱਗਣ ਨਾਲ…
ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ…

ਕੇਂਦਰੀ ਜੇਲ੍ਹ ਪਟਿਆਲਾ ’ਚ ਐੱਨ. ਡੀ. ਪੀ. ਐੱਸ. ਕੇਸ ’ਚ ਬੰਦ ਹਵਾਲਾਤੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ। ਪਰਿਵਾਰ ਵਾਲਿਆ…

Leave a Reply

Your email address will not be published. Required fields are marked *