
ਆਪਸ ‘ਚ ਟਕਰਾਏ 15 ਵਾਹਨ, 2 ਲੋਕਾਂ ਦੀ ਮੌਤ
- International
- January 9, 2023
- No Comment
- 17
ਆਯੋਵਾ ਸਿਟੀ ਨੇੜੇ ਐਤਵਾਰ ਨੂੰ ਇੰਟਰਸਟੇਟ 80 (ਆਈ 80) ‘ਤੇ ਬਰਫੀਲੇ ਹਾਲਾਤਾਂ ਵਿਚ 15 ਵਾਹਨਾਂ ਦੀ ਟੱਕਰ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਆਯੋਵਾ ਸਟੇਟ ਪੈਟਰੋਲ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਬਰਫੀਲੇ ਹਾਲਾਤਾਂ ਵਿੱਚ ਕਈ ਡਰਾਈਵਰ ਕੰਟਰੋਲ ਗੁਆ ਬੈਠੇ ਅਤੇ ਸਵੇਰੇ 6:45 ਵਜੇ ਦੇ ਕਰੀਬ ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ ਵਿੱਚ ਸ਼ਾਮਲ ਵਾਹਨਾਂ ਵਿੱਚੋਂ 9 ਸੈਮੀਟਰੇਲਰ ਟਰੱਕ ਸਨ।
ਹਾਦਸੇ ਤੋਂ ਬਾਅਦ ਇੰਟਰਸਟੇਟ 80 ਦਾ ਪੱਛਮ ਵੱਲ ਜਾਣ ਵਾਲਾ ਰੂਟ 8 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ। ਦੁਪਹਿਰ 2 ਵਜੇ ਤੱਕ ਤਿੰਨ ਵਿੱਚੋਂ ਦੋ ਰੂਟ ਮੁੜ ਖੋਲ੍ਹ ਦਿੱਤੇ ਗਏ। ਆਯੋਵਾ ਸਟੇਟ ਟਰੂਪਰ ਬੌਬ ਕੌਨਰਾਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਡਰਾਈਵਰਾਂ ਨੂੰ ਸੜਕ ਦੀ ਸਥਿਤੀ ਅਤੇ ਸੰਭਾਵੀ ਖ਼ਤਰਿਆਂ ਬਾਰੇ ਹਰ ਸਮੇਂ ਸੁਚੇਤ ਰਹਿਣ ਦੀ ਮਹੱਤਤਾ ਨੂੰ ਦਰਸਾਉਂਦਾ ਹੈ।