ਨਿਊਜ਼ੀਲੈਂਡ ‘ਚ ਡਕੈਤੀ ਦੀਆਂ ਘਟਨਾਵਾਂ ‘ਚ ਵਾਧਾ, ਭਾਰਤੀ ਸਟੋਰ ਮਾਲਕਾਂ ਨੇ ਜਤਾਈ ਚਿੰਤਾ

ਨਿਊਜ਼ੀਲੈਂਡ ‘ਚ ਡਕੈਤੀ ਦੀਆਂ ਘਟਨਾਵਾਂ ‘ਚ ਵਾਧਾ, ਭਾਰਤੀ ਸਟੋਰ ਮਾਲਕਾਂ ਨੇ ਜਤਾਈ ਚਿੰਤਾ

 ਨਿਊਜ਼ੀਲੈਂਡ ਵਿੱਚ ਅਪਰਾਧ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਇਸ ਦੌਰਾਨ ਪਰੇਸ਼ਾਨ ਭਾਰਤੀ ਪ੍ਰਚੂਨ ਵਿਕਰੇਤਾਵਾਂ ਅਤੇ ਛੋਟੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹ ਹੁਣ ਦੇਸ਼ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਤੇ ਇੱਥੇ ਆਉਣ ‘ਤੇ ਆਪਣੇ ਫ਼ੈਸਲੇ ‘ਤੇ ਉਹਨਾਂ ਨੂੰ ਅਫਸੋਸ ਹੋ ਰਿਹਾ ਹੈ।ਪੁਲਸ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਆਕਲੈਂਡ ਅਤੇ ਹੈਮਿਲਟਨ ਸ਼ਹਿਰਾਂ ਵਿੱਚ ਵਾਪਰੀਆਂ ਕਈ ਡਕੈਤੀਆਂ ਨੇ ਪ੍ਰਚੂਨ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ਵਿੱਚ ਭਾਰਤੀ ਕਾਰੋਬਾਰੀ ਵੀ ਸ਼ਾਮਲ ਹਨ।

ਇੱਕ ਪੁਲਸ ਬਿਆਨ ਵਿੱਚ ਦੱਸਿਆ ਗਿਆ ਕਿ ਵੱਧ ਰਹੇ ਅਪਰਾਧ ਦੀ ਇੱਕ ਤਾਜ਼ਾ ਘਟਨਾ ਵਿੱਚ ਆਕਲੈਂਡ ਵਿੱਚ ਕੌਰਲੈਂਡਸ ਰੋਡ ‘ਤੇ ਕਨਨਾ ਸ਼ਰਮਾ ਦੇ ਗੈਸ ਸਟੇਸ਼ਨ ‘ਤੇ ਵੀਰਵਾਰ ਸਵੇਰੇ ਲੁਟੇਰਿਆਂ ਨੇ ਲਗਾਤਾਰ ਤੀਜੀ ਵਾਰ ਹਮਲਾ ਕੀਤਾ। 23 ਸਾਲ ਪਹਿਲਾਂ ਭਾਰਤ ਛੱਡਣ ਵਾਲੇ ਸ਼ਰਮਾ ਨੇ ਸਮਾਚਾਰ ਏਜੰਸੀ ਨਿਊਜ਼ਹਬ ਨੂੰ ਦੱਸਿਆ ਕਿ ਇਹ ਤੀਜੀ ਵਾਰ ਹੈ ਜਦੋਂ ਉਹਨਾਂ ‘ਤੇ ਹਮਲਾ ਕੀਤਾ ਗਿਆ। ਸ਼ਰਮਾ ਮੁਤਾਬਕ ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਨਿਊਜ਼ੀਲੈਂਡ ਵਰਗਾ ਸਥਾਨ ਅਜਿਹਾ ਡਰਾਉਣਾ ਸਾਬਤ ਹੋ ਸਕਦਾ ਹੈ। ਉਸ ਨੂੰ ਲੱਗਦਾ ਸੀ ਕਿ ਨਿਊਜ਼ੀਲੈਂਡ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਵਿੱਚੋਂ ਇੱਕ ਹੈ। ਪਰ ਉਸ ਤੋਂ ਗ਼ਲਤੀ ਹੋ ਗਈ। ਅਜਿਹਾ ਨਹੀਂ ਹੈ। ਉਸ ਨੂੰ ਇੱਥੇ ਆ ਕੇ ਅਫ਼ਸੋਸ ਹੈ।”ਸ਼ਰਮਾ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਤੋਂ ਸਿਗਰਟ, ਵੇਪਸ ਅਤੇ ਹੋਰ ਕਈ ਸਾਮਾਨ ਚੋਰੀ ਕਰ ਲਿਆ।

ਨਵੇਂ ਸਾਲ ਦੇ ਨੇੜੇ ਡੇਅਰੀ ਮਾਲਕ ਜਯੇਸ਼ ਪਟੇਲ ਦੇ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਨੂੰ ਲਗਭਗ 10,000 ਡਾਲਰ ਦਾ ਨੁਕਸਾਨ ਹੋਇਆ।ਪਟੇਲ ਮੁਤਾਬਕ ਡਕੈਤ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਸ ਸਬੰਧੀ ਕਾਨੂੰਨ ਅਸਲ ਵਿੱਚ ਕਮਜ਼ੋਰ ਹੈ। ਇਹ ਘਟਨਾ ਉਸ ਦਿਨ ਵਾਪਰੀ ਜਦੋਂ ਚਾਰ ਵਿਅਕਤੀ ਹੈਮਿਲਟਨ ਵਿੱਚ ਪੁਨੀਤ ਸਿੰਘ ਦੇ ਡੇਅਰੀ ਸਟੋਰ ਵਿੱਚ ਦਾਖਲ ਹੋਏ ਅਤੇ ਉਸ ਦੇ ਕਰਮਚਾਰੀ ਨਬੀਨ ਦੀਆਂ ਦੋ ਉਂਗਲਾਂ ਇੱਕ ਚਾਕੂ ਨਾਲ ਕੱਟ ਦਿੱਤੀਆਂ।ਠੀਕ ਇੱਕ ਮਹੀਨਾ ਪਹਿਲਾਂ ਜਨਕ ਪਟੇਲ (34) ਨੂੰ ਸੈਂਡਰਿੰਘਮ, ਆਕਲੈਂਡ ਵਿੱਚ ਰੋਜ਼ ਕਾਟੇਜ ਸੁਪਰੇਟ ਵਿੱਚ ਲੁਟੇਰਿਆਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ, ਜਿੱਥੇ ਉਹ ਕੰਮ ਕਰਦਾ ਸੀ।

Related post

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ ਸੁਪਰੀਮ ਕੋਰਟ ਦੇ ਕੀਮਤੀ ਸਮੇਂ ਦੀ ਬਰਬਾਦੀ

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ…

 ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ 2002 ਦੇ ਗੁਜਰਾਤ ਦੰਗਿਆਂ ‘ਤੇ ਬੀਬੀਸੀ ਦੀ ਇਕ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੇ ਕੇਂਦਰ…
ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

 ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ‘ਚ ਮੇਤੂਰ ਦੇ ਨੇੜੇ ਬੇਂਗਲੁਰੂ ਜਾ ਰਹੀ ਇਕ ਪ੍ਰਾਈਵੇਟ ਬੱਸ ‘ਚ ਐਤਵਾਰ ਦੇਰ ਰਾਤ ਅੱਗ ਲੱਗਣ ਨਾਲ…
ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ…

ਕੇਂਦਰੀ ਜੇਲ੍ਹ ਪਟਿਆਲਾ ’ਚ ਐੱਨ. ਡੀ. ਪੀ. ਐੱਸ. ਕੇਸ ’ਚ ਬੰਦ ਹਵਾਲਾਤੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ। ਪਰਿਵਾਰ ਵਾਲਿਆ…

Leave a Reply

Your email address will not be published. Required fields are marked *