‘ਅਨਾਜ’ ਸੌਦੇ ਨੂੰ ਮੁਅੱਤਲ ਕਰਨ ਬਾਰੇ ਰੂਸ ਨੇ ਦਿੱਤਾ ਸਪੱਸ਼ਟੀਕਰਨ

‘ਅਨਾਜ’ ਸੌਦੇ ਨੂੰ ਮੁਅੱਤਲ ਕਰਨ ਬਾਰੇ ਰੂਸ ਨੇ ਦਿੱਤਾ ਸਪੱਸ਼ਟੀਕਰਨ

ਯੂਕ੍ਰੇਨ ਨਾਲ ਅਨਾਜ ਸੌਦੇ ਨੂੰ ਮੁਅੱਤਲ ਕਰਨ ‘ਤੇ ਰੂਸ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿਚ ਰੂਸ ਦੇ ਰਾਜਦੂਤ ਵੈਸੀਲੀ ਨੇਬੇਨਜ਼ੀਆ ਨੇ ਯੂਕ੍ਰੇਨ ‘ਤੇ ਕਾਲੇ ਸਾਗਰ ‘ਸ਼ਿਪਿੰਗ ਕੋਰੀਡੋਰ’ ਦੀ ਵਰਤੋਂ ਕਰਦਿਆਂ, ਉਸ ਦੇ ਬੇੜੇ ਵਿਰੁੱਧ ‘ਫ਼ੌਜੀ ਅਤੇ ਇਸ ਨੂੰ ਨੁਕਸਾਨ ਪਹੁੰਚਾਉਣ’ ਦੇ ਉਦੇਸ਼ ਨਾਲ ਵਿਸ਼ਵ ਮੰਡੀਆਂ ਤੱਕ ਅਨਾਜ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਹੀ ਕਾਰਨ ਹੈ ਕਿ ਉਸ ਨੇ ਅਨਾਜ ਦੇ ਸੌਦੇ ਨੂੰ ਮੁਅੱਤਲ ਕੀਤਾ ਹੈ। ਰੂਸ ਨੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਉਹ ਉਸ ਦੀ ਮਨਜ਼ੂਰੀ ਤੋਂ ਬਿਨਾਂ ਜਹਾਜ਼ਾਂ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਦੇਵੇਗਾ।

ਵੈਸੀਲੀ ਨੇਬੇਨਜੀਆ ਨੇ ਰੂਸ ਦੁਆਰਾ ਬੁਲਾਈ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਮੀਟਿੰਗ ਨੂੰ ਦੱਸਿਆ ਕਿ ਕਾਲਾ ਸਾਗਰ ਸੰਘਰਸ਼ ਦਾ ਖੇਤਰ ਬਣਿਆ ਹੋਇਆ ਹੈ ਅਤੇ ਅਸੀਂ ਆਪਣੀ ਨਿਗਰਾਨੀ ਤੋਂ ਬਿਨਾਂ ਜਹਾਜ਼ਾਂ ਨੂੰ ਬਿਨਾਂ ਰੁਕਾਵਟ ਲੰਘਣ ਦੀ ਇਜਾਜ਼ਤ ਨਹੀਂ ਦੇ ਸਕਦੇ। ਉਹਨਾਂ ਨੇ ਕਿਹਾ ਕਿ ਰੂਸ ਉੱਥੋਂ ਲੰਘ ਰਹੇ ਜਹਾਜ਼ਾਂ ਨੂੰ ਕੰਟਰੋਲ ਕਰਨ ਲਈ ਖੁਦ ਕਦਮ ਚੁੱਕੇਗਾ। ਹਾਲਾਂਕਿ ਉਸ ਨੇ ਇਸ ਸਬੰਧ ਵਿੱਚ ਕੋਈ ਵੇਰਵਾ ਨਹੀਂ ਦਿੱਤਾ। ਨੇਬੇਨਜ਼ੀਆ ਨੇ ਯੂਕ੍ਰੇਨ ‘ਤੇ ਪੱਛਮੀ ਸ਼ਕਤੀਆਂ, ਖਾਸ ਕਰਕੇ ਬ੍ਰਿਟੇਨ ਦੀ ਮਦਦ ਨਾਲ “ਮਾਨਵਤਾਵਾਦੀ ਅਨਾਜ ਗਲਿਆਰੇ ਦੀ ਆੜ ਵਿੱਚ” ਰੂਸ ਦੇ ਕਾਲੇ ਸਾਗਰ ਫਲੀਟ ਅਤੇ ਸੇਵਾਸਤੋਪੋਲ ਦੇ ਬੁਨਿਆਦੀ ਢਾਂਚੇ ‘ਤੇ “ਵੱਡੇ ਹਵਾਈ ਅਤੇ ਸਮੁੰਦਰੀ ਹਮਲੇ” ਕਰਨ ਦਾ ਦੋਸ਼ ਲਾਇਆ। ਇਹ ਹਮਲੇ 29 ਅਕਤੂਬਰ ਦੀ ਸਵੇਰ ਨੂੰ ਕੀਤੇ ਗਏ ਸਨ। 

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *