ਰੂਸ ਨੇ ਕਿਹਾ ਵਿਜੈ ਦਿਵਸ ਤਕ ਯੂਕਰੇਨ ‘ਤੇ ਕਾਰਵਾਈ ਨਹੀਂ ਰੁਕੇਗੀ

ਰੂਸ ਨੇ ਕਿਹਾ ਵਿਜੈ ਦਿਵਸ ਤਕ ਯੂਕਰੇਨ ‘ਤੇ ਕਾਰਵਾਈ ਨਹੀਂ ਰੁਕੇਗੀ

ਰੂਸ-ਯੂਕਰੇਨ ਯੁੱਧ ਅੱਜ ਆਪਣੇ 67ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਜੰਗ ਨੂੰ ਰੋਕਣ ਲਈ ਅਜੇ ਵੀ ਕਈ ਯਤਨ ਕੀਤੇ ਜਾ ਰਹੇ ਹਨ ਪਰ ਰੂਸ ਨੇ ਉਨ੍ਹਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਐਲਾਨ ਕੀਤਾ ਹੈ ਕਿ ਰੂਸ ਦੇ ਵਿਜੈ ਦਿਵਸ ਤੋਂ ਪਹਿਲਾਂ ਜੰਗ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਯਾਨੀ 9 ਮਈ ਤੱਕ ਹਰ ਹਾਲਤ ਵਿੱਚ ਜੰਗ ਜਾਰੀ ਰਹੇਗੀ। ਹਾਲਾਂਕਿ ਇਸ ਗੱਲ ਦੀ ਕਾਫੀ ਚਰਚਾ ਹੈ ਕਿ 9 ਮਈ ਨੂੰ ਜੰਗਬੰਦੀ ਦਾ ਐਲਾਨ ਹੋ ਸਕਦਾ ਹੈ।
ਇਸ ਨਾਲ ਹੀ ਚਰਚਾ ਹੈ ਕਿ ਰੂਸ 9 ਮਈ ਨੂੰ ਯੂਕਰੇਨ ਨਾਲ ਚੱਲ ਰਹੀ ਇਸ ਜੰਗ ਨੂੰ ਖਤਮ ਕਰਨ ਦਾ ਐਲਾਨ ਕਰ ਸਕਦਾ ਹੈ। ਦਰਅਸਲ ਰੂਸ 67 ਦਿਨਾਂ ਬਾਅਦ ਵੀ ਯੂਕਰੇਨ ‘ਤੇ ਜਿੱਤ ਦਰਜ ਨਹੀਂ ਕਰ ਸਕਿਆ ਹੈ। ਉਸ ਦੇ ਜ਼ਿਆਦਾਤਰ ਸ਼ਹਿਰ ਅਜੇ ਵੀ ਉਸ ਦੇ ਕਬਜ਼ੇ ਤੋਂ ਦੂਰ ਹਨ।

ਜਦੋਂ ਰੂਸ ਨੇ 24 ਫਰਵਰੀ ਨੂੰ ਯੂਕਰੇਨ ‘ਤੇ ਹਮਲਾ ਕੀਤਾ ਸੀ ਤਾਂ ਉਸ ਨੇ ਦਾਅਵਾ ਕੀਤਾ ਸੀ ਕਿ ਉਹ 5-6 ਦਿਨਾਂ ‘ਚ ਯੂਕਰੇਨ ਨੂੰ ਹਰਾ ਦੇਵੇਗਾ ਪਰ ਯੂਕਰੇਨ ਨੇ ਉਮੀਦ ਤੋਂ ਵੱਧ ਲੜਾਈ ਲੜੀ ਹੈ ਅਤੇ ਹੁਣ ਤੱਕ ਯੂਕਰੇਨ ਦੇ ਫੌਜੀ ਅਜੇ ਵੀ ਜੰਗ ‘ਚ ਹਨ। ਇਸ ਜੰਗ ਵਿੱਚ ਰੂਸ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਦੂਜੇ ਪਾਸੇ ਪੁਤਿਨ ਵੀ ਲਗਾਤਾਰ ਇਸ ਜੰਗ ਵਿੱਚ ਘਿਰੇ ਹੋਏ ਹਨ। ਅਜਿਹੇ ‘ਚ ਰੂਸ ਹੁਣ ਇਸ ਜੰਗ ਨੂੰ ਖਤਮ ਕਰਨ ਬਾਰੇ ਸੋਚ ਸਕਦਾ ਹੈ।

Related post

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3…

 ਰੂਸ ਦੇ ਰਿਆਜਾਨ ਸ਼ਹਿਰ ਕੋਲ ਇਕ ਹਵਾਈ ਅੱਡੇ ਕੋਲ ਈਂਧਨ ਟੈਂਕਰ ’ਚ ਧਮਾਕੇ ਕਾਰਨ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ…
ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ, ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਕੀਤਾ ਸਨਮਾਨਿਤ

ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ,…

ਗੂਗਲ ਅਤੇ ਅਲਫਾਬੇਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁੰਦਰ ਪਿਚਾਈ ਨੂੰ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ…
ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਬੀਤੇ ਦਿਨੀਂ ਜੀ.ਟੀ. ਰੋਡ ’ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਭਰਿਆ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ…

Leave a Reply

Your email address will not be published. Required fields are marked *