
ਅਮਰੀਕਾ ਦੇ ਸ਼ਿਕਾਗੋ ‘ਚ ਕਈ ਥਾਵਾਂ ‘ਤੇ ਫਾਇਰਿੰਗ
- International
- May 2, 2022
- No Comment
- 136
ਅਮਰੀਕਾ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵਾਰ ਫਿਰ ਸ਼ਿਕਾਗੋ ਵਿੱਚ ਵੀਕੈਂਡ ਵਿੱਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਹੀ 16 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇੱਕ ਸਥਾਨਕ ਪ੍ਰਸਾਰਕ ਨੇ ਸਿਟੀ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 5:45 ਵਜੇ ਵਾਪਰੀ।
ਸ਼ਿਕਾਗੋ ਦੇ ਦੱਖਣੀ ਕਿਲਪੈਟ੍ਰਿਕ ਇਲਾਕੇ ਵਿੱਚ ਇੱਕ 69 ਸਾਲਾ ਵਿਅਕਤੀ ਦੀ ਉਸ ਦੇ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਪੀੜਤਾਂ ਵਿੱਚ ਇੱਕ ਨਾਬਾਲਗ ਤੋਂ ਇਲਾਵਾ ਇੱਕ 62 ਸਾਲਾ ਔਰਤ ਸਮੇਤ ਹਰ ਉਮਰ ਵਰਗ ਦੇ ਲੋਕ ਸ਼ਾਮਲ ਹਨ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਗੋਲੀਬਾਰੀ ਦੀਆਂ ਇਹ ਘਟਨਾਵਾਂ ਬ੍ਰਾਇਟਨ ਪਾਰਕ, ਦੱਖਣੀ ਇੰਡੀਆਨਾ, ਨਾਰਥ ਕੇਡਜੀ ਐਵੇਨਿਊ, ਹੰਬੋਲਟ ਪਾਰਕ ਸਮੇਤ ਕਈ ਇਲਾਕਿਆਂ ‘ਚ ਵਾਪਰੀਆਂ। ਇੱਕ ਮੀਡੀਆ ਆਉਟਲੈਟ ਦੇ ਅਨੁਸਾਰ ਪਿਛਲੇ ਹਫਤੇ ਦੇ ਅੰਤ ਵਿੱਚ ਪੂਰੇ ਸ਼ਹਿਰ ਵਿੱਚ ਗੋਲੀਬਾਰੀ ਵਿੱਚ ਅੱਠ ਲੋਕ ਮਾਰੇ ਗਏ ਸਨ ਤੇ 42 ਹੋਰ ਜ਼ਖਮੀ ਹੋ ਗਏ ਸਨ।ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਾਹਿਰ ਹੈ ਕਿ ਇਹ ਘਟਨਾਵਾਂ ਅਮਰੀਕਾ ਲਈ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ। ਗਨ ਵਾਇਲੈਂਸ ਆਰਕਾਈਵ ਨਾਮਕ ਇੱਕ ਖੋਜ ਅਨੁਸਾਰ ਸੰਯੁਕਤ ਰਾਜ ਵਿੱਚ 2022 ਵਿੱਚ ਹੁਣ ਤੱਕ 140 ਤੋਂ ਵੱਧ ਸਮੂਹਿਕ ਗੋਲੀਬਾਰੀ ਹੋ ਚੁੱਕੀ ਹੈ। ਸੰਗਠਨ ਨੇ ਕਿਹਾ ਕਿ ਉਹ ਹਰ ਰੋਜ਼ 7,500 ਸ੍ਰੋਤਾਂ ਤੋਂ ਡਾਟਾ ਇਕੱਠਾ ਕਰਦਾ ਹੈ।