ਚੰਗੀ ਸਿਹਤ ਲਈ ਡਾਕਟਰ ਮਸਾਲੇਦਾਰ ਅਤੇ ਵਧੇਰੇ ਤੇਲ ਵਾਲਾ ਭੋਜਨ ਖਾਣ ਤੋਂ ਪ੍ਰਹੇਜ ਕਰਨ ਨੂੰ ਕਹਿੰਦੇ
ਚੰਗੀ ਸਿਹਤ ਲਈ ਡਾਕਟਰ ਮਸਾਲੇਦਾਰ ਅਤੇ ਵਧੇਰੇ ਤੇਲ ਵਾਲਾ ਭੋਜਨ ਖਾਣ ਤੋਂ ਪ੍ਰਹੇਜ ਕਰਨ ਨੂੰ ਕਹਿੰਦੇ ਹਨ। ਪਰ ਅੱਜ ਦੇ ਜੀਵਨ ਢੰਗ ਕਰਕੇ ਅਸੀਂ ਬਾਹਰ ਦਾ ਖਾਣਾ ਅਕਸਰ ਹੀ ਖਾਂਦੇ ਹਾਂ, ਜੋ ਕਿ ਮਸਾਲੇਦਾਰ ਅਤੇ ਤਲਿਆ ਹੋਇਆ ਹੁੰਦਾ ਹੈ। ਅਜਿਹੇ ‘ਚ ਜ਼ਿਆਦਾ ਮਾਤਰਾ ‘ਚ ਤੇਲ ਵਾਲਾ ਭੋਜਨ ਖਾਣ ਤੋਂ ਬਾਅਦ ਅਕਸਰ ਹੀ ਕਈ ਸਮੱਸਿਆਵਾਂ ਆਉਂਦੀਆਂ ਹਨ। ਜਿੰਨਾਂ ਵਿੱਚ ਪੇਟ ‘ਚ ਦਰਦ, ਬਲੋਟਿੰਗ ਅਤੇ ਲੂਜ਼ ਮੋਸ਼ਨ ਦੀ ਸਮੱਸਿਆ ਸ਼ਾਮਿਲ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਿੰਨਾਂ ਹੋ ਸਕੇ ਘੱਟ ਤੇਲ ਅਤੇ ਘੱਟ ਮਸਾਲਿਆਂ ਵਾਲਾ ਭੋਜਨ ਖਾਣ ਦੀ ਕੋਸ਼ਿਸ਼ ਕਰੋ। ਹਾਲਾਂਕਿ ਇਹ ਪੂਰੀ ਤਰ੍ਹਾਂ ਨਾਲ ਸੰਭਵ ਨਹੀਂ। ਇਸ ਲਈ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਟਿਪਸ ਲੈ ਕੇ ਆਏ ਹਾਂ, ਜਿਸ ਨੂੰ ਅਪਣਾਉਣ ਤੋਂ ਬਾਅਦ ਤੁਸੀਂ ਤੇਲਯੁਕਤ ਭੋਜਨ ਨੂੰ ਆਸਾਨੀ ਨਾਲ ਹਜ਼ਮ ਕਰ ਸਕੋਗੇ।
1. ਤੇਲ ਵਾਲੇ ਭੋਜਨ ਨੂੰ ਹਜ਼ਮ ਕਰਨ ਲਈ, ਇਸਨੂੰ ਖਾਣ ਤੋਂ ਬਾਅਦ ਹੀ ਗਰਮ ਪਾਣੀ ਪੀਤਾ ਜਾ ਸਕਦਾ ਹੈ। ਗਰਮ ਪਾਣੀ ਨਾਲ ਪੇਟ ਦੀਆਂ ਬਿਮਾਰੀਆਂ ਅਤੇ ਕਈ ਸਮੱਸਿਆਵਾਂ ਨੂੰ ਦੂਰ ਹੁੰਦੀਆਂ ਹਨ। ਇਸ ਲਈ ਜੇਕਰ ਤੁਸੀਂ ਅਕਸਰ ਤੇਲਯੁਕਤ ਭੋਜਨ ਖਾਂਦੇ ਹੋ ਤਾਂ ਤੁਹਾਨੂੰ ਗਰਮ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।2. ਤੇਲ ਵਾਲਾ ਭੋਜਨ ਖਾਣ ਨਾਲ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੈਦਲ ਚੱਲਣ ਨਾਲ ਬਚਿਆ ਜਾ ਸਕਦਾ ਹੈ। ਸੈਰ ਕਰਨ ਨਾਲ ਤੁਹਾਡੀ ਪਾਚਨ ਪ੍ਰਣਾਲੀ ਠੀਕ ਰਹੇਗੀ। ਇਸ ਦੇ ਨਾਲ ਹੀ ਸਰੀਰ ਦੀਆਂ ਹੋਰ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ। ਖਾਣਾ ਖਾਣ ਤੋਂ ਬਾਅਦ ਘੱਟੋ-ਘੱਟ 100 ਕਦਮ ਤੁਰਨਾ ਬਹੁਤ ਜ਼ਰੂਰੀ ਹੈ।3. ਕਾਲੀ ਮਿਰਚ ਅਤੇ ਅਜਵਾਇਨ ਬਾਰੇ ਅਸੀਂ ਸਾਰੇ ਜਾਣਦੇ ਹਾਂ। ਜੇਕਰ ਤੁਸੀਂ ਅੱਜ ਭਾਰੀ ਭੋਜਨ ਜਾਂ ਬਹੁਤ ਜ਼ਿਆਦਾ ਤੇਲਯੁਕਤ ਭੋਜਨ ਖਾ ਲਿਆ ਹੈ, ਤਾਂ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਕਾਲੀ ਮਿਰਚ ਪਾਊਡਰ ਵਿੱਚ ਅਜਵਾਇਨ ਨੂੰ ਮਿਲਾ ਕੇ ਗਰਮ ਪਾਣੀ ਨਾਲ ਸੇਵਨ ਕਰੋ। ਇਸਦੇ ਸੇਵਨ ਨਾਲ ਦਿਲ ਦੀ ਜਲਨ ਅਤੇ ਗੈਸਟਰਾਈਟਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਨੂੰ ਖਾਣ ਨਾਲ ਪਾਚਨ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ।4. ਅਜਵਾਈਨ ਅਤੇ ਕਾਲਾ ਨਮਕ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਾਰਗਰ ਹੈ, ਇਸ ਦੇ ਲਈ ਇੱਕ ਭਾਂਡੇ ਵਿੱਚ ਅਜਵਾਈਨ ਲੈ ਕੇ ਪਾਣੀ ਵਿੱਚ ਕਾਲਾ ਨਮਕ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲਓ। ਇਸ ਤੋਂ ਬਾਅਦ ਇਸ ਨੂੰ ਹੌਲੀ-ਹੌਲੀ ਪੀਓ। ਇਸ ਪਾਣੀ ਨਾਲ ਤੇਲ ਵਾਲਾ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।