ਫਟੇ ਦੁੱਧ ਨਾਲ ਬਣਾਓ ਇਹ 5 ਪਕਵਾਨ

ਫਟੇ ਦੁੱਧ ਨਾਲ ਬਣਾਓ ਇਹ 5 ਪਕਵਾਨ

  • Health
  • April 4, 2022
  • No Comment
  • 218

ਬਦਲਦੇ ਮੌਸਮ ਦੇ ਨਾਲ ਜਿੱਥੇ ਸਰੀਰ ਦੀ ਦੇਖਭਾਲ ਜ਼ਰੂਰੀ ਹੋ ਜਾਂਦੀ ਹੈ ਉੱਥੇ ਹੀ ਚੀਜ਼ਾਂ ਦੀ ਸਾਂਭ-ਸੰਭਾਲ ਵੀ ਜ਼ਿਆਦਾ ਕਰਨੀ ਪੈਂਦੀ ਹੈ। ਕਿਉਂਕਿ ਗਰਮੀਆਂ ਦੇ ਮੌਸਮ ਵਿੱਚ ਅਕਸਰ ਖਾਣ ਪੀਣ ਦਾ ਸਮਾਨ ਜਲਦੀ ਖਰਾਬ ਹੋਣ ਲੱਗ ਜਾਂਦਾ ਹੈ। ਵਧਦੇ ਤਾਪਮਾਨ ਦੇ ਕਾਰਨ ਇਨ੍ਹਾ ਚੀਜ਼ਾਂ ਨੂੰ ਠੰਢੀ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ। ਪਰ ਕਈ ਵਾਰ ਸਹੀ ਸੰਭਾਲ ਨਾ ਹੋਣ ਕਾਰਨ ਕਈ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ ਤੇ ਕੁਝ ਖਰਾਬ ਚੀਜ਼ਾਂ ਨੂੰ ਵੀ ਵਰਤਿਆ ਜਾ ਸਕਦਾ ਹੈ। ਜਿਵੇਂ ਕਿ ਦੁੱਧ (Milk), ਜੋ ਅਜਿਹਾ ਹੁੰਦਾ ਹੈ ਕਿ ਖਰਾਬ ਹੋਣ ‘ਤੇ ਵੀ ਇਸ ਦੇ ਕਈ ਤਰ੍ਹਾਂ ਦੇ ਪਕਵਾਨ ਬਣ ਸਕਦੇ ਹਨ। ਅਕਸਰ ਸਵੇਰ ਸਮੇਂ ਦੁੱਧ ਗਰਮ ਕਰਨ ਤੋਂ ਬਾਅਦ ਫਰਿੱਜ ਵਿੱਚ ਰੱਖਣਾ ਭੁੱਲ ਜਾਵੇ ਤਾਂ ਗਰਮੀ ਕਾਰਨ ਦੁੱਧ ਫਟ ਜਾਂਦਾ ਹੈ। ਪਰ ਜੇਕਰ ਇਸ ਵਾਰ ਦੁੱਧ ਫਟ ਜਾਵੇ ਤਾਂ ਇਸ ਨੂੰ ਨਾ ਸੁੱਟੋ, ਸਗੋਂ ਇਸ ਨਾਲ ਕਈ ਤਰ੍ਹਾਂ ਪਕਵਾਨ (Dishes) ਬਣਾ ਕੇ ਮਜ਼ਾ ਲਿਆ ਜਾ ਸਕਦਾ ਹੈ।

ਦਹੀਂ ਵਾਲੇ ਦੁੱਧ ਤੋਂ ਪਨੀਰ ਬਣਾਉਣਾ ਬਹੁਤ ਆਸਾਨ ਹੈ। ਇਸ ਦੇ ਲਈ ਫਟੇ ਹੋਏ ਦੁੱਧ ਨੂੰ ਸੂਤੀ ਕੱਪੜੇ ਵਿੱਚ ਪਾ ਕੇ ਸਾਰਾ ਪਾਣੀ ਵੱਖ-ਵੱਖ ਕਰ ਲਓ। ਕੱਪੜੇ ‘ਤੇ ਗੰਢ ਲਗਾ ਕੇ ਕੁਝ ਭਾਰੀ ਸਮਾਨ ਉਸ ਦੇ ਉੱਤੇ ਰੱਖ ਦਿਓ। ਜਿਸ ਨਾਲ ਦਹੀਂ ਵਾਲੇ ਦੁੱਧ ਤੋਂ ਪਾਣੀ ਪੂਰੀ ਤਰ੍ਹਾਂ ਵੱਖ ਹੋ ਜਾਵੇਗਾ ਤੇ ਵਧੀਆ ਪਨੀਰ ਤਿਆਰ ਹੋ ਜਾਵੇਗਾ।

 ਇਸ ਤੋਂ ਇਲਾਵਾ ਜੇਕਰ ਗਰਮੀਆਂ ਦੇ ਮੌਸਮ ਵਿੱਚ ਦੁੱਧ ਫਟ ਜਾਵੇ ਤਾਂ ਉਸ ਦੁੱਧ ਦਾ ਸੂਪ ਬਣਾ ਕੇ ਇਸ ਦਾ ਮਜ਼ਾ ਲਿਆ ਜਾ ਸਕਦਾ ਹੈ। ਇਹ ਖਾਣ ਵਿੱਚ ਸਵਾਦਿਸ਼ਟ ਅਤੇ ਪੌਸ਼ਟਿਕ ਹੁੰਦਾ ਹੈ।

 ਇਸ ਦੇ ਨਾਲ ਹੀ ਫਟੇ ਹੋਏ ਦੁੱਧ ਦੀ ਵਰਤੋਂ ਮਿਠਾਈ ਅਤੇ ਰਸਗੁੱਲਾ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇਸ ਦੇ ਲਈ ਫਟੇ ਹੋਏ ਦੁੱਧ ਵਿੱਚ ਸਵਾਦ ਮੁਤਾਬਕ ਖੰਡ ਮਿਲਾ ਕੇ ਗਾੜ੍ਹਾ ਹੋਣ ਤੱਕ ਪਕਾਓ। ਇਸ ਨਾਲ ਖੋਆ ਬਰਫੀ ਜਾਂ ਰਸਗੁੱਲੇ ਬਣਾਏ ਜਾ ਸਕਦੇ ਹਨ।

 ਮਿਠਾਈ ਤੋਂ ਇਲਾਵਾ ਸਮੂਦੀ ਬਣਾਉਣ ਲਈ ਵੀ ਦਹੀਂ ਵਾਲੇ ਦੁੱਧ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਦੋਂ ਵੀ ਸਮੂਦੀ ਬਣਾਉਂਦੇ ਹੋ ਤਾਂ ਆਈਸਕ੍ਰੀਮ ਦੀ ਬਜਾਏ ਖੱਟੇ ਦੁੱਧ ਦੀ ਵਰਤੋਂ ਕਰੋ। ਇਹ ਖਾਣ ਵਿੱਚ ਸਵਾਦਿਸ਼ਟ ਅਤੇ ਪੌਸ਼ਟਿਕ ਵੀ ਹੋਵੇਗਾ।

ਕੇਕ ਬਣਾਉਣ ਲਈ ਫਟੇ ਹੋਏ ਦੁੱਧ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਕੇਕ ਬਹੁਤ ਨਰਮ ਹੋ ਜਾਵੇਗਾ। ਫਟਿਆ ਹੋਇਆ ਦੁੱਧ ਕੇਕ ਵਿੱਚ ਬੇਕਿੰਗ ਸੋਡੇ ਵਾਂਗ ਕੰਮ ਕਰਦਾ ਹੈ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *