ਗਰਮੀਆਂ ਦੇ ਮੌਸਮ ‘ਚ ਸਕਿਨ ਤੇ ਵਾਲਾਂ ਲਈ ਵਰਦਾਨ ਹਨ ਅੰਬ ਦੇ ਪੱਤੇ

ਗਰਮੀਆਂ ਦੇ ਮੌਸਮ ‘ਚ ਸਕਿਨ ਤੇ ਵਾਲਾਂ ਲਈ ਵਰਦਾਨ ਹਨ ਅੰਬ ਦੇ ਪੱਤੇ

  • Health
  • March 21, 2022
  • No Comment
  • 179

 ਜਿਸ ਤਰ੍ਹਾਂ ਕੁੱਝ ਫਲਾਂ ਦਾ ਮੌਸਮ ਸਿਰਫ ਗਰਮੀਆਂ ਵਿੱਚ ਹੁੰਦਾ ਹੈ ਉਸੇ ਤਰ੍ਹਾਂ ਕੁਝ ਸਕਿਨ ਸਮੱਸਿਆਵਾਂ ਦੀ ਸ਼ੁਰੂਆਤ ਵੀ ਗਰਮੀ ਵਿੱਚ ਹੀ ਹੁੰਦੀ ਹੈ। ਅੰਬ ਇਕ ਅਜਿਹਾ ਫਲ ਹੈ ਜੋ ਸਿਰਫ ਗਰਮੀ ਦੇ ਮੌਸਮ ਵਿੱਚ ਹੁੰਦਾ ਹੈ ਤੇ ਲੋਕ ਇਸ ਫਲ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਫਲਾਂ ਦਾ ਰਾਜਾ ਹੋਣ ਦੇ ਨਾਲ-ਨਾਲ ਅੰਬ ਕਈ ਲੋਕਾਂ ਦਾ ਪਸੰਦੀਦਾ ਫਲ ਵੀ ਹੈ।

ਸਵਾਦਿਸ਼ਟ ਹੋਣ ਦੇ ਨਾਲ-ਨਾਲ ਅੰਬ ਨੂੰ ਔਸ਼ਧੀ ਗੁਣਾਂ ਅਤੇ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਗਰਮੀਆਂ ਦੌਰਾਨ ਹੋਣ ਵਾਲੀਆਂ ਕੁਝ ਸਕਿਨ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਅੰਬ ਦੇ ਪੱਤੇ ਬਹੁਤ ਫਾਇਦੇਮੰਦ ਹਨ। ਜੀ ਹਾਂ, ਅੰਬ ਦੀਆਂ ਪੱਤੀਆਂ ਨੂੰ ਵਿਟਾਮਿਨ ਸੀ, ਵਿਟਾਮਿਨ ਏ ਅਤੇ ਵਿਟਾਮਿਨ ਬੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਸਟੀਰੌਇਡਜ਼, ਐਲਕਾਲਾਇਡਜ਼, ਰਾਈਬੋਫਲੇਵਿਨ, ਥਿਆਮਿਨ, ਫੀਨੋਲਿਕ, ਬੀਟਾ-ਕੈਰੋਟੀਨ ਅਤੇ ਫਲੇਵੋਨੋਇਡਜ਼ ਵਰਗੇ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ।

ਸਕਿਨ ਦੀ ਜਲਣ ਨੂੰ ਦੂਰ ਕਰਨ ਲਈ ਅੰਬ ਦੀਆਂ ਪੱਤੀਆਂ ਦੀ ਵਰਤੋਂ ਕਰਨਾ ਫਾਇਦੇਮੰਦ ਹੈ ਇੰਨਾ ਹੀ ਨਹੀਂ ਇਸ ਨਾਲ ਖੁਸ਼ਕ ਸਕਿਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਲਈ ਅੰਬ ਦੀਆਂ ਪੱਤੀਆਂ ਨੂੰ ਪੂਰੀ ਤਰ੍ਹਾਂ ਸਾੜ ਕੇ ਇਸ ਦੀ ਸੁਆਹ ਜਲਣ ਵਾਲੀ ਥਾਂ ਜਾਂ ਖੁਸ਼ਕ ਸਕਿਨ ‘ਤੇ ਲਗਾਓ। ਇਸ ਨਾਲ ਜਲਣ ਤੋਂ ਰਾਹਤ ਮਿਲੇਗੀ ਅਤੇ ਸਕਿਨ ਦੀ ਖੁਸ਼ਕੀ ਵੀ ਘੱਟ ਹੋਵੇਗੀ।

 

ਅੰਬ ਦੇ ਪੱਤਿਆਂ ਦਾ ਫੇਸ ਮਾਸਕ ਵੀ ਤਿਆਰ ਕੀਤਾ ਜਾ ਸਕਦਾ ਹੈ ਜੋ ਸਕਿਨ ਲਈ ਲਾਭਦਾਇਕ ਹੁੰਦਾ ਹੈ। ਇਸ ਤੋਂ ਬਣੇ ਫੇਸ ਮਾਸਕ ਨਾਲ ਸਕਿਨ ਨੂੰ ਚਮਕਦਾਰ ਅਤੇ ਨਰਮ ਬਣਾਉਣ ਵਿੱਚ ਮਦਦ ਮਿਲਦੀ ਹੈ। ਇਸ ਫੇਸ ਮਾਸਕ ਨੂੰ ਬਣਾਉਣ ਲਈ 4-5 ਅੰਬ ਦੀਆਂ ਪੱਤੀਆਂ ਨੂੰ ਪੀਸ ਲਓ। ਹੁਣ ਇਸ ਵਿਚ ਇੱਕ ਚਮਚ ਸ਼ਹਿਦ ਮਿਲਾ ਕੇ ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਹਫ਼ਤੇ ਵਿੱਚ ਦੋ ਵਾਰ ਇਸ ਫੇਸ ਮਾਸਕ ਦੀ ਵਰਤੋਂ ਨਾਲ ਸਕਿਨ ਵਿੱਚ ਨਿਖਾਰ ਆਵੇਗਾ ਤੇ ਚਿਹਰੇ ਦੀ ਚਮਕ ਬਰਕਰਾਰ ਰਹੇਗੀ।

 

ਅੰਬ ਦੀਆਂ ਪੱਤੀਆਂ ਵਿੱਚ ਮੌਜੂਦ ਵਿਟਾਮਿਨ ਏ ਅਤੇ ਵਿਟਾਮਿਨ ਸੀ ਵਾਲਾਂ ਲਈ ਕੁਦਰਤੀ ਹੇਅਰ ਮਾਸਕ ਦਾ ਕੰਮ ਕਰਦਾ ਹੈ। ਇਸ ਦੇ ਲਈ ਅੰਬ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਸ਼ੈਂਪੂ ਕਰਨ ਤੋਂ 15 ਮਿੰਟ ਪਹਿਲਾਂ ਵਾਲਾਂ ਅਤੇ ਸਿਰ ਵਿੱਚ ਚੰਗੀ ਤਰ੍ਹਾਂ ਲਗਾਓ ਅਤੇ ਸੁੱਕਣ ਤੋਂ ਬਾਅਦ ਵਾਲਾਂ ਨੂੰ ਧੋ ਲਓ। ਇਸ ਨਾਲ ਨਾ ਸਿਰਫ ਵਾਲਾਂ ਦਾ ਵਿਕਾਸ ਹੋਵੇਗਾ ਸਗੋਂ ਵਾਲ ਕਾਲੇ ਅਤੇ ਮਜ਼ਬੂਤ ​​ਵੀ ਹੋਣਗੇ। ਨਾਲ ਹੀ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਦੂਰ ਹੋਵੇਗੀ।

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.