
ਤੇਜ਼ ਚਮਕ ਲਈ ਨਿਯਮਤ ਤੌਰ ‘ਤੇ ਮੁਲਤਾਨੀ ਮਿੱਟੀ ਦੇ ਬਣੇ ਇਨ੍ਹਾਂ ਫੇਸ ਮਾਸਕ ਦੀ ਕਰੋ ਵਰਤੋਂ
- Health
- March 19, 2022
- No Comment
- 160
ਮੈਗਨੀਸ਼ੀਅਮ, ਸਿਲੀਕੇਟ, ਕੈਲਸਾਈਟ ਆਦਿ ਖਣਿਜਾਂ ਵਾਲੀ ਮੁਲਤਾਨੀ ਮਿੱਟੀ ਚਮੜੀ ਨੂੰ ਕੁਦਰਤੀ ਚਮਕ ਪ੍ਰਦਾਨ ਕਰਦੀ ਹੈ। ਇਸ ਦੀ ਵਰਤੋਂ ਨਾਲ ਝੁਲਸਣ, ਜਲਣ, ਮੁਹਾਸੇ, ਡੈੱਡ ਸਕਿਨ ਸੈੱਲ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਸਿਹਤਮੰਦ-ਸੁੰਦਰ ਚਮੜੀ ਲਈ ਇਸ ਦੇ ਵੱਖ-ਵੱਖ ਉਪਯੋਗਾਂ ਨੂੰ ਇੱਥੇ ਜਾਣੋ।ਦੋ ਚਮਚ ਮੁਲਤਾਨੀ ਮਿੱਟੀ ਪਾਊਡਰ, 1 ਚਮਚ ਚੰਦਨ ਪਾਊਡਰ, 1 ਚਮਚ ਹਲਦੀ, ਪਾਣੀ ਲੋੜ ਅਨੁਸਾਰਇਕ ਕਟੋਰੀ ਵਿਚ ਸਾਰੀ ਸਮੱਗਰੀ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾਓ ਤੇ 20 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ। ਅੰਤ ਵਿੱਚ, ਥੋੜਾ ਜਿਹਾ ਮਾਇਸਚਰਾਈਜ਼ਰ ਲਗਾਓ। ਤੇਲ ਮੁਕਤ ਚਮੜੀ ਲਈ ਹਫ਼ਤੇ ਵਿੱਚ ਇੱਕ ਵਾਰ ਇਸ ਪੇਸਟ ਦੀ ਵਰਤੋਂ ਕਰੋ।
ਕੱਪ ਦਹੀਂ, ਦੋ ਚਮਚ ਮੁਲਤਾਨੀ ਮਿੱਟੀ ਪਾਊਡਰ, ਇੱਕ ਚਮਚ ਗੁਲਾਬ ਜਲ
ਕਟੋਰੇ ਵਿਚ ਦੋਵਾਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ ਤੇ ਅੱਧੇ ਘੰਟੇ ਬਾਅਦ ਪਾਣੀ ਨਾਲ ਧੋ ਲਓ। ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਇਸ ਫੇਸ ਮਾਸਕ ਨੂੰ 15 ਦਿਨਾਂ ਵਿੱਚ ਇੱਕ ਵਾਰ ਅਜ਼ਮਾਓ।ਦੋ ਚਮਚ ਮੁਲਤਾਨੀ ਮਿੱਟੀ ਪਾਊਡਰ, ਇੱਕ ਚਮਚ ਸੁੱਕੀ ਨਿੰਮ ਦੀਆਂ ਪੱਤੀਆਂ ਦਾ ਪਾਊਡਰ, ਇੱਕ ਚਮਚ ਕੱਚਾ ਸ਼ਹਿਦ, ਗੁਲਾਬ ਜਲ ਲੋੜ ਅਨੁਸਾਰ।ਟੋਰੀ ਵਿਚ ਸਾਰੀ ਸਮੱਗਰੀ ਨੂੰ ਮਿਲਾ ਕੇ ਪੇਸਟ ਬਣਾ ਲਓ ਅਤੇ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾਓ। 20 ਮਿੰਟਾਂ ਬਾਅਦ ਪਾਣੀ ਨਾਲ ਧੋ ਲਓ ਅਤੇ ਹਲਕੀ ਕਰੀਮ ਲਗਾਓ।ਇੱਕ ਕੱਪ ਪੱਕੇ ਹੋਏ ਪਪੀਤੇ ਦਾ ਗੁੱਦਾ, ਦੋ ਚਮਚ ਮੁਲਤਾਨੀ ਮਿੱਟੀ ਪਾਊਡਰ, ਗੁਲਾਬ ਜਲ ਲੋੜ ਅਨੁਸਾਰ
ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ‘ਤੇ ਲਗਾਓ ਅਤੇ 15-20 ਮਿੰਟ ਬਾਅਦ ਪਾਣੀ ਨਾਲ ਧੋ ਲਓ। ਇਸ ਫੇਸ ਮਾਸਕ ਦੀ ਵਰਤੋਂ ਹਫ਼ਤੇ ਵਿੱਚ ਇੱਕ ਵਾਰ ਨਰਮ ਅਤੇ ਮੁਲਾਇਮ ਚਮੜੀ ਲਈ ਕਰੋ। ਕੁਝ ਹੀ ਦਿਨਾਂ ‘ਚ ਫਰਕ ਦੇਖਣ ਨੂੰ ਮਿਲੇਗਾ