
50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਵਰਦਾਨ ਹਨ ਇਹ ਜੂਸ
- Health
- February 28, 2022
- No Comment
- 65
ਔਰਤਾਂ ਵਿੱਚ ਵਧਦੀ ਉਮਰ ਦੇ ਨਾਲ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਜੋ ਕਿ ਉਨ੍ਹਾਂ ਦੇ ਸਰੀਰ ਨੂੰ ਕਮਜ਼ੋਰ ਬਣਾਉਂਦੀਆਂ ਹਨ। ਅਜਿਹੇ ਵਿੱਚ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਿਹਤਮੰਦ ਰਹਿ ਸਕਣ।
ਦੱਸ ਦਈਏ ਕਿ 50 ਸਾਲ ਦੀ ਉਮਰ ਤੋਂ ਬਾਅਦ ਔਰਤਾਂ ‘ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਸਰੀਰ ਕਮਜ਼ੋਰ ਹੋਣ ਲੱਗਦਾ ਹੈ। ਜਿਸ ਦਾ ਅਸਰ ਉਨ੍ਹਾਂ ਦੇ ਸਰੀਰ, ਵਾਲਾਂ ਅਤੇ ਚਮੜੀ ‘ਤੇ ਵੀ ਦਿਖਾਈ ਦੇਣ ਲੱਗਦਾ ਹੈ। ਚਿਹਰੇ ‘ਤੇ ਝੁਰੜੀਆਂ, ਲੱਤਾਂ ‘ਚ ਦਰਦ, ਵਾਲਾਂ ਦਾ ਝੜਨਾ, ਸਰੀਰ ‘ਚ ਖੂਨ ਦੀ ਕਮੀ, ਇਮਿਊਨ ਸਿਸਟਮ ਦਾ ਕਮਜ਼ੋਰ ਹੋਣਾ ਅਤੇ ਹੱਡੀਆਂ ਦਾ ਕਮਜ਼ੋਰ ਹੋਣਾ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।
ਅਜਿਹੇ ‘ਚ ਔਰਤਾਂ ਨੂੰ ਸਰੀਰਕ ਬਦਲਾਅ ਦੇ ਨਾਲ-ਨਾਲ ਆਪਣੀ ਖੁਰਾਕ ‘ਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਕੁਝ ਪੌਸ਼ਟਿਕ ਤੱਤ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ ਜਿਨ੍ਹਾਂ ਵਿੱਚ ਜੂਸ ਵੀ ਸ਼ਾਮਲ ਹਨ ਤਾਂ ਆਓ ਜਾਣਦੇ ਹਾਂ ਕਿਹੜੇ ਹਨ ਉਹ ਸਿਹਤਮੰਦ ਜੂਸ।
ਢਲਦੀ ਉਮਰ ਵਿੱਚ ਔਰਤਾਂ ਲਈ ਚੁਕੰਦਰ ਅਤੇ ਸੇਬ ਖਾਣਾ ਬੇਹੱਦ ਲਾਹੇਵੰਦ ਹੈ। ਸੇਬ ਵਿਚ ਵਿਟਾਮਿਨ ਏ, ਸੀ, ਬੀ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਦਿਮਾਗ ਵਿਚ ਖੂਨ ਦਾ ਸੰਚਾਰ ਸਹੀ ਢੰਗ ਨਾਲ ਕਰਨ ਵਿੱਚ ਮਦਦ ਕਰਦੇ ਹਨ ਤੇ ਯਾਦਦਾਸ਼ਤ ਤੇਜ਼ ਕਰਦੇ ਹਨ। ਇਸ ਤੋਂ ਇਲਾਵਾ ਸੇਬ ਖਾਣ ਨਾਲ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਚੁਕੰਦਰ ‘ਚ ਕੈਲੋਰੀ, ਕੈਲਸ਼ੀਅਮ, ਆਇਰਨ ਅਤੇ ਪ੍ਰੋਟੀਨ ਜ਼ਿਆਦਾ ਮਾਤਰਾ ‘ਚ ਪਾਏ ਜਾਂਦੇ ਹਨ ਜਿਸ ਦਾ ਸੇਵਨ ਕਰਨ ਨਾਲ ਸਰੀਰ ‘ਚ ਖੂਨ ਦੀ ਕਮੀ ਵੀ ਪੂਰੀ ਹੁੰਦੀ ਹੈ। ਇਹ ਲਾਲ ਰਕਤਾਣੂਆਂ ਦੇ ਨਿਰਮਾਣ ਵਿੱਚ ਵੀ ਮਦਦ ਕਰਦਾ ਹੈ। ਅਜਿਹੇ ‘ਚ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਆਪਣੀ ਡਾਈਟ ‘ਚ ਚੁਕੰਦਰ ਅਤੇ ਸੇਬ ਦਾ ਰਸ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਜਿਸ ਨੂੰ ਸਵੇਰ ਦੇ ਨਾਸ਼ਤੇ ਦੌਰਾਨ ਲੈਣਾ ਫਾਇਦੇਮੰਦ ਹੋਵੇਗਾ।
ਫਲਾਂ ਦੇ ਨਾਲ ਕੁਝ ਸਬਜ਼ੀਆਂ ਵੀ ਵਧਦੀ ਉਮਰ ਵਿੱਚ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਸਹਾਇਕ ਹੁੰਦੀਆਂ ਹਨ। ਐਨਰਜੀ ਬਣਾਈ ਰੱਖਣ ਲਈ ਔਰਤਾਂ ਨੂੰ ਆਪਣੀ ਡਾਈਟ ‘ਚ ਪੋਸ਼ਕ ਤੱਤ ਸ਼ਾਮਿਲ ਕਰਨੇ ਚਾਹੀਦੇ ਹਨ। ਅਜਿਹੇ ‘ਚ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਪਾਲਕ ਅਤੇ ਖੀਰੇ ਦਾ ਜੂਸ ਲੈ ਸਕਦੀਆਂ ਹਨ।
ਇਸ ਨੂੰ ਪੀਣ ਨਾਲ ਸਰੀਰ ਦਿਨ ਭਰ ਹਾਈਡ੍ਰੇਟ ਰਹਿੰਦਾ ਹੈ ਅਤੇ ਕੰਮ ਕਰਨ ਦੀ ਊਰਜਾ ਵੀ ਬਣੀ ਰਹਿੰਦੀ ਹੈ। ਇਸ ਜੂਸ ਨੂੰ ਪੀਣ ਨਾਲ ਸਰੀਰ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ। ਪਾਲਕ ‘ਚ ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ ਅਤੇ ਫਾਈਬਰ ਹੁੰਦੇ ਹਨ। ਇਸੇ ਤਰ੍ਹਾਂ ਖੀਰੇ ਵਿੱਚ ਵੀ ਕਾਫੀ ਮਾਤਰਾ ‘ਚ ਪਾਣੀ ਮੌਜੂਦ ਹੁੰਦਾ ਹੈ।
ਖੀਰਾ ਸਕਿਨ ਅਤੇ ਵਾਲਾਂ ਲਈ ਵੀ ਬਹੁਤ ਵਧੀਆ ਹੈ। ਇਸ ਦਾ ਜੂਸ ਤਿਆਰ ਕਰਨ ਲਈ ਦੋਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਓ। ਫਿਰ ਇਨ੍ਹਾਂ ਨੂੰ ਕੱਟ ਕੇ ਬਲੈਂਡਰ ‘ਚ ਪਾ ਕੇ ਉਨ੍ਹਾਂ ਦਾ ਜੂਸ ਬਣਾ ਲਓ। ਇਸ ਜੂਸ ਨੂੰ ਸਵੇਰੇ ਨਾਸ਼ਤੇ ਜਾਂ ਸ਼ਾਮ ਸਮੇਂ ਵੀ ਲਿਆ ਜਾ ਸਕਦਾ ਹੈ।
ਕੁਝ ਫਲ ਬੇਸ਼ਕ ਦੇਖਣ ਵਿੱਚ ਛੋਟੇ ਹੁੰਦੇ ਹਨ ਪਰ ਉਨ੍ਹਾਂ ਦੀ ਗੁਣਵੱਤਾ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਵਿੱਚ ਬੇਰੀਜ਼ ਸ਼ਾਮਲ ਹਨ। ਇਹ ਬੇਰੀਜ਼ 50 ਸਾਲ ਦੀ ਉਮਰ ਤੋਂ ਵੱਧ ਔਰਤਾਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਤੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦੀਆਂ ਹਨ।
ਵਧਦੀ ਉਮਰ ਦੇ ਨਾਲ ਔਰਤਾਂ ਦੀ ਸਕਿਨ ‘ਤੇ ਝੁਰੜੀਆਂ ਅਤੇ ਲਕੀਰਾਂ ਦਿਖਾਈ ਦੇਣ ਲੱਗਦੀਆਂ ਹਨ। ਇਸ ਦੇ ਨਾਲ ਹੀ ਸਕਿਨ ਖੁਸ਼ਕ ਹੋਣ ਲੱਗ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਬਲੂਬੇਰੀ ਅਤੇ ਸਟ੍ਰਾਬੇਰੀ ਦਾ ਜੂਸ ਸਕਿਨ ਨੂੰ ਚਮਕਦਾਰ ਅਤੇ ਜਵਾਨ ਬਣਾਉਣ ਦਾ ਕੰਮ ਕਰ ਸਕਦਾ ਹੈ। ਦੂਜੇ ਪਾਸੇ ਬਲੂਬੇਰੀ ਅਤੇ ਸਟ੍ਰਾਬੇਰੀ ਦਾ ਜੂਸ ਪੀਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਬਲੂਬੇਰੀ ਵਿੱਚ ਫਾਈਬਰ, ਵਿਟਾਮਿਨ ਸੀ, ਬੀ6 ਅਤੇ ਫਾਈਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ।
ਇਸ ਤੋਂ ਇਲਾਵਾ, ਸਟ੍ਰਾਬੇਰੀ ਰਿਬੋਫਲੇਵਿਨ, ਨਿਆਸੀਨ, ਵਿਟਾਮਿਨ ਬੀ6 ਅਤੇ ਫੋਲੇਟ ਨਾਲ ਭਰਪੂਰ ਹੁੰਦੀ ਹੈ। ਇਸ ਜੂਸ ਨੂੰ ਬਣਾਉਣ ਲਈ ਬਲੂਬੇਰੀ ਅਤੇ ਸਟ੍ਰਾਬੇਰੀ ਨੂੰ ਗ੍ਰਾਈਂਡਰ ਵਿੱਚ ਪਾ ਕੇ ਮਿਕਸ ਕਰ ਲਓ ਅਤੇ ਜੂਸ ਕੱਢ ਲਓ ਹਾਲਾਂਕਿ ਇਸ ਦੀ ਸਮੂਦੀ ਵੀ ਬਣਾਈ ਜਾ ਸਕਦੀ ਹੈ।
ਫਲਾਂ ਵਿੱਚ ਪਪੀਤਾ ਅਤੇ ਅੰਗੂਰ ਵੀ ਵਧਦੀ ਉਮਰ ਦੀਆਂ ਔਰਤਾਂ ਲਈ ਪੌਸ਼ਟਿਕ ਖੁਰਾਕ ਦਾ ਕੰਮ ਕਰਦੇ ਹਨ। ਪਤੀਤਾ ਖਾਣ ‘ਚ ਜਿੰਨਾ ਸੁਆਦੀ ਹੁੰਦਾ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਅੰਗੂਰ ਦਾ ਸੇਵਨ ਕਰਨ ਨਾਲ ਸਰੀਰ ਵੀ ਤੰਦਰੁਸਤੀ ਰਹਿੰਦੀ ਹੈ ਅਤੇ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
ਇਸ ਦਾ ਸੇਵਨ ਕਰਨ ਨਾਲ ਸਕਿਨ ਵੀ ਚਮਕਦਾਰ ਹੋ ਜਾਂਦੀ ਹੈ। ਇਸ ਤੋਂ ਇਲਾਵਾ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਾਚਨ ਕਿਰਿਆ ਨੂੰ ਠੀਕ ਰੱਖਣ ਲਈ ਪਪੀਤਾ ਅਤੇ ਅੰਗੂਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ।
ਸਬਜ਼ੀਆਂ ਵਿੱਚ ਅਜਿਹੀਆਂ ਸਬਜ਼ੀਆਂ ਹਨ ਜਿਨ੍ਹਾਂ ਨੂੰ ਬਿਨਾ ਪਕਾਏ ਹੀ ਖਾਧਾ ਜਾ ਸਕਦਾ ਹੈ। ਬਰੋਕਲੀ ਅਤੇ ਗਾਜਰ ਵੀ ਅਜਿਹੀਆਂ ਸਬਜ਼ੀਆਂ ਹਨ ਜਿਸ ਦਾ ਸੇਵਨ ਤਣਾਅ ਦੂਰ ਕਰਦੀਆਂ ਹਨ। ਦਰਅਸਲ ਵਧਦੀ ਉਮਰ ਦੇ ਨਾਲ ਔਰਤਾਂ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਅਤੇ ਤਣਾਅ ਵੀ ਵਧ ਜਾਂਦਾ ਹੈ।
ਹਾਰਮੋਨਲ ਬਦਲਾਅ ਕਾਰਨ ਉਨ੍ਹਾਂ ਦਾ ਮੂਡ ਵੀ ਬਦਲਦਾ ਰਹਿੰਦਾ ਹੈ। ਅਜਿਹੇ ‘ਚ ਬ੍ਰੋਕਲੀ ਅਤੇ ਗਾਜਰ ਦਾ ਜੂਸ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਨਾਲ ਤਣਾਅ ਘੱਟ ਕਰਨ ‘ਚ ਮਦਦ ਮਿਲੇਗੀ ਅਤੇ ਮੂਡ ਵੀ ਤਰੋਤਾਜ਼ਾ ਰਹੇਗਾ।
ਬ੍ਰੋਕਲੀ ਅਤੇ ਗਾਜਰ ‘ਚ ਵਿਟਾਮਿਨ ਏ, ਸੀ, ਕੈਲਸ਼ੀਅਮ, ਆਇਰਨ, ਜ਼ਿੰਕ ਅਤੇ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਤੁਸੀਂ ਇਸ ਵਿਚ ਹੋਰ ਫਲ ਅਤੇ ਸਬਜ਼ੀਆਂ ਵੀ ਇਸਤੇਮਾਲ ਕਰ ਸਕਦੇ ਹੋ।