Pistachio smoothies rich in nutrients to stay energetic

Pistachio smoothies rich in nutrients to stay energetic

 • Health
 • July 8, 2022
 • No Comment
 • 47

 ਪਿਸਤਾ ਸਮੂਦੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਡਰਿੰਕ ਹੈ। ਸਿਹਤਮੰਦ ਰਹਿਣ ਲਈ ਅਸੀਂ ਅਕਸਰ ਆਪਣੇ ਦਿਨ ਦੀ ਸ਼ੁਰੂਆਤ ਐਨਰਜੀ ਡਰਿੰਕ ਨਾਲ ਕਰਦੇ ਹਾਂ। ਕਈ ਵਾਰ ਪੌਸ਼ਟਿਕ ਸਮੂਦੀ ਵੀ ਸਾਡੇ ਨਾਸ਼ਤੇ ਦਾ ਹਿੱਸਾ ਹੁੰਦੀ ਹੈ। ਸਮੂਦੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਇਸ ਨੂੰ ਬਣਾਉਣ ‘ਚ ਅਕਸਰ ਫਲ, ਸਬਜ਼ੀਆਂ ਸੁੱਕੇ ਮੇਵੇ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਪੌਸ਼ਟਿਕ ਪਿਸਤਾ ਸਮੂਦੀ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਇਹ ਸਮੂਦੀ ਨਾ ਸਿਰਫ ਸਵਾਦ ਨਾਲ ਭਰਪੂਰ ਹੈ, ਸਗੋਂ ਸਿਹਤ ਦੇ ਲਿਹਾਜ਼ ਨਾਲ ਵੀ ਬਹੁਤ ਫਾਇਦੇਮੰਦ ਹੈ।

ਖਾਸ ਤੌਰ ‘ਤੇ ਪਿਸਤਾ ਦੀ ਸਮੂਦੀ ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ‘ਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। ਇਹ ਪਕਵਾਨ ਬਣਾਉਣਾ ਬਹੁਤ ਆਸਾਨ ਹੈ ਅਤੇ ਇਹ ਮਿੰਟਾਂ ਵਿੱਚ ਤਿਆਰ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੇ ਦਿਨ ਦੀ ਸ਼ੁਰੂਆਤ ਹੈਲਦੀ ਡਰਿੰਕ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਿਸਤਾ ਦੀ ਸਮੂਦੀ ਬਣਾ ਸਕਦੇ ਹੋ।

  • ਪਿਸਤਾ – 1 ਕਟੋਰਾ
  • ਠੰਡਾ ਦੁੱਧ – 2 ਕੱਪ
  • ਵਨੀਲਾ ਦਹੀਂ – 1 ਕੱਪ
  • ਪਾਲਕ – 1 ਕੱਪ
  • ਕੇਲਾ – 3
  • ਸ਼ਹਿਦ – 4 ਚਮਚੇ
  • ਪਿਸਤਾ ਦੀ ਸਮੂਦੀ ਬਣਾਉਣ ਲਈ ਸਭ ਤੋਂ ਪਹਿਲਾਂ ਪਾਲਕ ਨੂੰ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਫਿਰ ਬਰੀਕ ਟੁਕੜਿਆਂ ‘ਚ ਕੱਟ ਲਓ। ਹੁਣ ਮਿਕਸਰ ਜਾਰ ‘ਚ ਕੇਲਾ, ਦਹੀਂ ਅਤੇ ਦੁੱਧ ਪਾ ਕੇ ਇਕ ਵਾਰ ਪੀਸ ਲਓ। ਹੁਣ ਇਸ ‘ਚ ਬਾਰੀਕ ਕੱਟੀ ਹੋਈ ਪਾਲਕ ਦੀਆਂ ਪੱਤੀਆਂ ਅਤੇ ਸ਼ਹਿਦ ਮਿਲਾਓ। ਇਸ ਤੋਂ ਬਾਅਦ ਪਿਸਤਾ ਨੂੰ ਛਿੱਲ ਕੇ ਮਿਕਸਰ ‘ਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਧਿਆਨ ਰਹੇ ਕਿ ਇਸ ਮਿਸ਼ਰਣ ਨੂੰ ਉਦੋਂ ਤੱਕ ਪੀਸਣਾ ਹੈ ਜਦੋਂ ਤੱਕ ਇਸਦਾ ਮੁਲਾਇਮ ਪੇਸਟ ਤਿਆਰ ਨਾ ਹੋ ਜਾਵੇ।

   ਸਾਰੀਆਂ ਸਮੱਗਰੀਆਂ ਨੂੰ ਪੀਸਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਪਾਲਕ ਅਤੇ ਪਿਸਤਾ ਚੰਗੀ ਤਰ੍ਹਾਂ ਪੀਸ ਜਾਣ ਅਤੇ ਮੁਲਾਇਮ ਮਿਸ਼ਰਣ ਤਿਆਰ ਹੋ ਜਾਵੇ। ਤੁਹਾਡੀ ਸੁਆਦੀ ਅਤੇ ਪੌਸ਼ਟਿਕ ਪਿਸਤਾ ਸਮੂਦੀ ਤਿਆਰ ਹੈ। ਹੁਣ ਇਸ ਨੂੰ ਸਰਵਿੰਗ ਗਲਾਸ ਵਿੱਚ ਪਾਓ ਅਤੇ ਪਿਸਤਾ ਅਤੇ ਸ਼ਹਿਦ ਨਾਲ ਗਾਰਨਿਸ਼ ਕਰੋ। ਜੇਕਰ ਤੁਸੀਂ ਸਮੂਦੀ ਨੂੰ ਠੰਡਕ ਦੇਣਾ ਚਾਹੁੰਦੇ ਹੋ ਤਾਂ ਇਸ ‘ਚ ਕੁਝ ਬਰਫ ਦੇ ਕਿਊਬ ਵੀ ਪਾ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਠੰਢੀ ਪਿਸਤਾ ਸਮੂਦੀ ਸਰਵ ਕਰ ਸਕਦੇ ਹੋ।

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.