
The Kashmir Files ਤੋਂ ਬਾਅਦ ਹੁਣ The Delhi Files ਬਣਾਉਣਗੇ ਵਿਵੇਕ ਅਗਨੀਹੋਤਰੀ
- Entertainment
- April 15, 2022
- No Comment
- 203
ਫਿਲਮ ‘ਦਿ ਕਸ਼ਮੀਰ ਫਾਈਲਜ਼’ (The Kashmir Files) ਰਾਹੀਂ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਵੱਡੇ ਪਰਦੇ ‘ਤੇ ਦਿਖਾਉਣ ਵਾਲੇ ਵਿਵੇਕ ਅਗਨੀਹੋਤਰੀ (Vivek Agnihotri) ਨੇ ਹੁਣ ਨਵੀਂ ਫਿਲਮ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ‘ਦਿ ਕਸ਼ਮੀਰ ਫਾਈਲਜ਼’ ਤੋਂ ਬਾਅਦ ਹੁਣ ਫਿਲਮ ਨਿਰਮਾਤਾ ਵਿਵੇਕ ਰੰਜਨ ਅਗਨੀਹੋਤਰੀ ਨੇ ਫਿਲਮ ‘ਦਿ ਦਿੱਲੀ ਫਾਈਲਜ਼’ (The Delhi Files) ਦਾ ਐਲਾਨ ਕੀਤਾ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਵਿਵੇਕ ਰੰਜਨ ਅਗਨੀਹੋਤਰੀ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਉਹ ਜਲਦੀ ਹੀ ਆਪਣੀ ਅਗਲੀ ਫੀਚਰ ਫਿਲਮ ‘ਦਿ ਦਿੱਲੀ ਫਾਈਲਜ਼’ ‘ਤੇ ਕੰਮ ਕਰਨਗੇ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਵਿਵੇਕ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਨਾ ਸਿਰਫ ਬਾਕਸ ਆਫਿਸ ‘ਤੇ ਧਮਾਲ ਮਚਾਈ, ਸਗੋਂ ਵਿਵਾਦ ਵੀ ਖੜ੍ਹਾ ਕੀਤਾ।
ਵਿਵੇਕ ਅਗਨੀਹੋਤਰੀ ਨੇ ਸ਼ੁੱਕਰਵਾਰ ਸਵੇਰੇ ਟਵਿੱਟਰ ‘ਤੇ ਲਿਖਿਆ, ‘ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਦਿ ਕਸ਼ਮੀਰ ਫਾਈਲਜ਼ ਨੂੰ ਅਪਣਾਇਆ। ਪਿਛਲੇ 4 ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਮਿਹਨਤ ਕੀਤੀ। ਮੈਂ ਤੁਹਾਡੇ TL ਨੂੰ ਸਪੈਮ ਕੀਤਾ ਹੋ ਸਕਦਾ ਹੈ, ਪਰ ਕਸ਼ਮੀਰੀ ਹਿੰਦੂਆਂ ਨਾਲ ਹੋਈ ਨਸਲਕੁਸ਼ੀ ਅਤੇ ਬੇਇਨਸਾਫ਼ੀ ਦੀ ਕਹਾਣੀ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਹੁਣ ਸਮਾਂ ਆ ਗਿਆ ਹੈ ਕਿ ਮੈਂ ਆਪਣੀ ਨਵੀਂ ਫਿਲਮ ‘ਤੇ ਕੰਮ ਕਰਨਾ ਸ਼ੁਰੂ ਕਰਾਂ।” ਇਸੇ ਟਵੀਟ ਦੇ ਨਾਲ ਇਕ ਹੋਰ ਟਵੀਟ ‘ਚ ਵਿਵੇਕ ਅਗਨੀਹੋਤਰੀ ਨੇ ਸੰਕੇਤ ਦਿੱਤਾ ਕਿ ਉਹ #TheDelhiFiles ਬਣਾਉਣਗੇ।
ਦਰਅਸਲ 11 ਮਾਰਚ ਨੂੰ ਦੇਸ਼ ਭਰ ‘ਚ ਰਿਲੀਜ਼ ਹੋਈ ‘ਦਿ ਕਸ਼ਮੀਰ ਫਾਈਲਜ਼’ 1990 ਦੇ ਦਹਾਕੇ ‘ਚ ਕਸ਼ਮੀਰ ਘਾਟੀ ‘ਚੋਂ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਦੇ ਸਟਿੰਗ ਨੂੰ ਦਰਸਾਉਂਦੀ ਹੈ। ਇਸ ਫਿਲਮ ‘ਚ ਅਨੁਪਮ ਖੇਰ, ਪੱਲਵੀ ਜੋਸ਼ੀ, ਮਿਥੁਨ ਚੱਕਰਵਰਤੀ ਅਤੇ ਦਰਸ਼ਨ ਕੁਮਾਰ ਅਹਿਮ ਭੂਮਿਕਾਵਾਂ ‘ਚ ਹਨ। ਇਸ ਫਿਲਮ ਨੂੰ ਲੈ ਕੇ ਜਿੱਥੇ ਵਿਵਾਦ ਹੋਇਆ, ਉੱਥੇ ਹੀ ਇਸ ਫਿਲਮ ਨੂੰ ਦਰਸ਼ਕਾਂ ਦਾ ਪਿਆਰ ਵੀ ਮਿਲਿਆ। ਜਿੱਥੇ ਇੱਕ ਤਬਕਾ ਇਸ ਦੀ ਆਲੋਚਨਾ ਕਰ ਰਿਹਾ ਹੈ, ਉੱਥੇ ਹੀ ਦੂਜਾ ਵਰਗ ਇਸ ਦੀ ਤਾਰੀਫ਼ ਕਰ ਰਿਹਾ ਹੈ।