
ਰਣਬੀਰ ਅਤੇ ਆਲੀਆ ਸੱਤ ਜਨਮਾਂ ਲਈ ਇੱਕ ਦੂਜੇ ਦੇ ਬਣ ਗਏ ,ਆਲੀਆ ਤੇ ਰਣਬੀਰ ਕਪੂਰ ਨੇ ਅੱਜ ਵਾਸਤੂ ‘ਚ ਲਏ ਸੱਤ ਫੇਰੇ
- Entertainment
- April 14, 2022
- No Comment
- 27
ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਚੱਲ ਰਹੇ ਆਲੀਆ ਤੇ ਰਣਬੀਰ ਕਪੂਰ ਨੇ ਅੱਜ ਵਾਸਤੂ ‘ਚ ਲਏ ਸੱਤ ਫੇਰੇ ਲਏ। ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ ‘ਚ ਆਲੀਆ ਤੇ ਰਣਬੀਰ ਪਤੀ ਪਤਨੀ ਬਣੇ।ਉਨ੍ਹਾਂ ਨੇ ਪੂਰੇ ਰੀਤੀ-ਰਿਵਾਜਾਂ ਨਾਲ ਸੱਤ ਫੇਰੇ ਲੈਣ ਤੋਂ ਕੁਝ ਸਮਾਂ ਪਹਿਲਾਂ ਹੀ ਰਣਬੀਰ ਅਤੇ ਆਲੀਆ ਸੱਤ ਜਨਮਾਂ ਲਈ ਇੱਕ ਦੂਜੇ ਦੇ ਬਣ ਗਏ ਹਨ। ਵਿਆਹ ਦੇ ਮੌਕੇ ‘ਤੇ ਬਾਲੀਵੁੱਡ ਦੇ ਕਈ ਸਿਤਾਰੇ ਆਸ਼ੀਰਵਾਦ ਦੇਣ ਪਹੁੰਚੇ। ਹੁਣ ਜੋ ਖਬਰ ਆ ਰਹੀ ਹੈ ਉਹ ਰਣਬੀਰ ਅਤੇ ਆਲੀਆ ਦੇ ਵਿਆਹ ਦੇ ਅਗਲੇ ਦਿਨ ਦੇ ਪਲਾਨ ਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਅਤੇ ਆਲੀਆ ਅੱਜ ਤੋਂ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ। ਇਸ ਮੌਕੇ ‘ਤੇ ਰਣਬੀਰ-ਆਲੀਆ ਇਸ ਖਾਸ ਪਲ ਦੀ ਸ਼ੁਰੂਆਤ ਬੱਪਾ ਦੇ ਆਸ਼ੀਰਵਾਦ ਨਾਲ ਕਰਨਾ ਚਾਹੁੰਦੇ ਹਨ। ਖਬਰ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਅਗਲੇ ਦਿਨ ਯਾਨੀ ਸ਼ੁੱਕਰਵਾਰ ਨੂੰ ਮੁੰਬਈ ਦੇ ਸਿੱਧੀਵਿਨਾਇਕ ਮੰਦਰ ‘ਚ ਭਗਵਾਨ ਗਣਪਤੀ ਦੇ ਦਰਸ਼ਨ ਕਰਨ ਲਈ ਜਾਣਗੇ।
ਰਿਪੋਰਟ ਮੁਤਾਬਕ ਰਣਬੀਰ ਅਤੇ ਆਲੀਆ ਦੇ ਵਿਆਹ ‘ਚ ਪੂਰਾ ਪਰਿਵਾਰ ਰਿਸ਼ੀ ਕਪੂਰ ਨੂੰ ਯਾਦ ਕਰ ਕੇ ਭਾਵੁਕ ਨਜ਼ਰ ਆਇਆ। ਦੱਸਿਆ ਜਾ ਰਿਹਾ ਹੈ। ਵਿਆਹ ਦੌਰਾਨ ਰਿਸ਼ੀ ਕਪੂਰ ਦੀ ਇਕ ਵੱਡੀ ਫੋਟੋ ਵੀ ਰੱਖੀ ਗਈ ਸੀ, ਜਿਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ।
ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ‘ਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਪੂਜਾ ਭੱਟ, ਆਕਾਸ਼ ਅੰਬਾਨੀ ਤੋਂ ਲੈ ਕੇ ਕਈ ਸੈਲੇਬਸ ਪਹੁੰਚੇ। ਭਰਾ ਦੇ ਵਿਆਹ ‘ਚ ਕਰੀਨਾ ਕਪੂਰ ਸੈਫ ਅਲੀ ਖਾਨ ਨਾਲ ਪਿੰਕ ਕਲਰ ‘ਚ ਨਜ਼ਰ ਆਈ ਸੀ। ਦੋਵੇਂ ਪਿੰਕ ਕਲਰ ‘ਚ ਕਾਫੀ ਵੱਖਰੇ ਅੰਦਾਜ਼ ‘ਚ ਨਜ਼ਰ ਆਏ। ਇਸ ਤੋਂ ਇਲਾਵਾ ਰਿਧੀਮਾ ਕਪੂਰ ਵੀ ਸ਼ਾਹੀ ਅੰਦਾਜ਼ ‘ਚ ਨਜ਼ਰ ਆਈ।