ਗੰਗੂਬਾਈ ਕਾਠੀਆਵਾੜੀ ਨੇ ਵਰਲਡ ਵਾਈਡ ਪਾਈਆਂ ਧਮਾਲਾਂ

ਗੰਗੂਬਾਈ ਕਾਠੀਆਵਾੜੀ ਨੇ ਵਰਲਡ ਵਾਈਡ ਪਾਈਆਂ ਧਮਾਲਾਂ

 

ਆਲੀਆ ਭੱਟ ਦੀ ਫਿਲਮ ਗੰਗੂਬਾਈ ਕਾਠੀਆਵਾੜੀ ਨੂੰ ਰਿਲੀਜ਼ ਹੋਏ ਇਕ ਹਫਤਾ ਹੋ ਗਿਆ ਹੈ। ਸੰਜੇ ਲੀਲਾ ਭੰਸਾਲੀ ਵੱਲੋਂ ਨਿਰਦੇਸ਼ਤ ਇਸ ਫਿਲਮ ਨੇ ਵਰਲਡ ਵਾਈਡ (Gangubai Kathiawadi Worldwide Box Office Collection) 108 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਆਲੀਆ ਭੱਟ ਦੀ ਇਹ ਫਿਲਮ ਦੇਸ਼ ਅਤੇ ਪੂਰੀ ਦੁਨੀਆ ‘ਚ ਧਮਾਲਾਂ ਪਾ ਰਹੀ ਹੈ। ਫਿਲਮ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਨਵੀਂਆਂ ਫਿਲਮਾਂ ਦੇ ਰਿਲੀਜ਼ ਹੋਣ ਤੋਂ ਬਾਅਦ ਵੀ ਉਹ ਝੁਕਣ ਨੂੰ ਤਿਆਰ ਨਹੀਂ ਹੈ। ਖੈਰ, ਆਉਣ ਵਾਲੇ ਦਿਨਾਂ ‘ਚ ਆਲੀਆ ਭੱਟ ਦੀ ਇਸ ਫਿਲਮ ਦੇ ਸਾਹਮਣੇ ਕਈ ਰੁਕਾਵਟਾਂ ਆਉਣ ਵਾਲੀਆਂ ਹਨ।ਪਿਛਲੇ ਦਿਨੀਂ ਬਾਕਸ ਆਫਿਸ ‘ਤੇ ਦੋ ਫਿਲਮਾਂ ਰਿਲੀਜ਼ ਹੋਈਆਂ ਹਨ ਅਤੇ ਇਸ ਦੇ ਬਾਵਜੂਦ ਆਲੀਆ ਭੱਟ ਦੀ ਫਿਲਮ ਨੇ ਅੱਠਵੇਂ ਦਿਨ 4.50 ਕਰੋੜ (ਘਰੇਲੂ) ਦੀ ਕਮਾਈ ਕੀਤੀ ਹੈ। ਦਿ ਬੈਟਮੈਨ ਅਤੇ ਅਮਿਤਾਭ ਬੱਚਨ ਦੀ ਝੁੰਡ ਨੇ ਸਿਨੇਮਾਘਰਾਂ ਦਸਤਕ ਦੇ ਦਿੱਤੀ ਹੈ ਪਰ ਪਰ ਆਲੀਆ ਦੀ ਫਿਲਮ ਦਾ ਜਾਦੂ ਅਜੇ ਵੀ ਘਟਿਆ ਨਹੀਂ ਹੈ। ਵੀਕੈਂਡ ਤੋਂ ਬਾਅਦ ਸਭ ਕੁਝ ਸਪੱਸ਼ਟ ਹੋਵੇਗਾ ਅਤੇ ਪ੍ਰਭਾਸ ਦੀ ਰਾਧੇ ਸ਼ਿਆਮ ਵੀ ਆਉਣ ਵਾਲੇ ਹਫਤਿਆਂ ‘ਚ ਰਿਲੀਜ਼ ਹੋਣ ਵਾਲੀ ਹੈ। ਅਗਲੇ ਹਫਤੇ ਹੀ ਅਕਸ਼ੇ ਕੁਮਾਰ ਦੀ ਬਹੁ-ਉਡੀਕਿਤ ਫਿਲਮ ਬੱਚਨ ਪਾਂਡੇ ਵੀ ਰਿਲੀਜ਼ ਲਈ ਤਿਆਰ ਹੈ। ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਆਲੀਆ ਭੱਟ ਦੀ ਫਿਲਮ ਲਈ ਮੁਸ਼ਕਿਲਾਂ ਖੜ੍ਹੀਆਂ ਹੋਣੀਆਂ ਤੈਅ ਹਨ।
ਆਲੀਆ ਭੱਟ ਦੀ ਫਿਲਮ ਗੰਗੂਬਾਈ ਕਾਠੀਆਵਾੜੀ ਹੁਸੈਨ ਜ਼ੈਦੀ ਦੀ ਕਿਤਾਬ ‘ਮਾਫੀਆ ਕਵੀਨਜ਼ ਆਫ ਮੁੰਬਈ’ ‘ਤੇ ਆਧਾਰਿਤ ਹੈ। ਫਿਲਮ ‘ਚ ਆਲੀਆ ਭੱਟ ਨੇ ਗੰਗੂਬਾਈ ਦਾ ਕਿਰਦਾਰ ਨਿਭਾਇਆ ਹੈ। ਗੰਗੂਬਾਈ ਕਾਠੀਆਵਾੜੀ ‘ਚ ਟੀਵੀ ਅਦਾਕਾਰ ਅਤੇ ਮਸ਼ਹੂਰ ਕੋਰੀਓਗ੍ਰਾਫਰ ਸ਼ਾਂਤਨੂ ਮਹੇਸ਼ਵਰੀ ਨੇ ਅਹਿਮ ਭੂਮਿਕਾ ਨਿਭਾਈ ਹੈ। ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੇ ਫਿਲਮ ‘ਚ ਕੈਮਿਓ ਕੀਤਾ ਹੈ। ਆਲੀਆ ਦੀ ਫਿਲਮ ‘ਚ ਜਿਮ ਸਰਬ, ਵਿਜੇ ਰਾਜ਼ ਅਤੇ ਹੁਮਾ ਕੁਰੈਸ਼ੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।

 

 

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.