
ਗਾਇਕ ਆਦਿੱਤਿਆ ਨਾਰਾਇਣ ਦੀ ਪਤਨੀ ਸ਼ਵੇਤਾ ਅਗਰਵਾਲ ਨੇ ਦਿੱਤਾ ਬੇਟੀ ਨੂੰ ਜਨਮ
- Entertainment
- March 4, 2022
- No Comment
- 88
ਹਿੰਦੀ ਫਿਲਮ ਇੰਡਸਟਰੀ ਦੇ ਕਈ ਸੁਪਰਹਿੱਟ ਗਾਣੇ ਦੇਣ ਵਾਲੇ ਮਸ਼ਹੂਰ ਸਿੰਗਰ ਉਦਿਤ ਨਾਰਾਇਣ ਦਾਦਾ ਬਣ ਗਏ ਹਨ। ਉਨ੍ਹਾਂ ਦੇ ਬੇਟੇ ਆਦਿੱਤਿਆ ਨਾਰਾਇਣ ਦੀ ਪਤਨੀ ਸ਼ਵੇਤਾ ਅਗਰਵਾਲ ਨੇ ਬੇਟੀ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਆਦਿੱਤਿਆ ਨਾਰਾਇਣ ਨੇ ਸ਼ੋਸ਼ਲ ਮੀਡੀਆ ਰਾਹੀਂ ਦਿੱਤੀ।
ਆਦਿੱਤਿਆ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਹਾਲਾਂਕਿ ਇਹ ਤਸਵੀਰ ਉਸਦੀ ਤੇ ਉਸਦੀ ਪਤਨੀ ਸ਼ਵੇਤਾ ਦੇ ਵਿਆਹ ਦੀ ਹੈ। ਇਸ ਨੂੰ ਸ਼ੇਅਰ ਕਰਨ ਦੇ ਨਾਲ ਹੀ ਕੈਪਸ਼ਨ ‘ਚ ਉਸ ਨੇ ਦੱਸਿਆ ਕਿ ਸ਼ਵੇਤਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਸਿੰਗਰ ਆਦਿੱਤਿਆ ਨਾਰਾਇਣ ਨੇ ਇਸ ਖੁਸ਼ੀ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਗਵਾਨ ਨੇ ਸਾਨੂੰ ਬੇਬੀ ਗਰਲ ਨਾਲ ਬਲੈਸਡ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਬੇਟੀ ਦੇ ਜਨਮ ਦੀ ਤਰੀਕ ਵੀ ਦੱਸੀ ਹੈ।