
ਰਿਤੇਸ਼ ਦੇ ਜਾਣ ਤੋਂ ਬਾਅਦ ਦੁਬਾਰਾ ਵਿਆਹ ਕਰਵਾਉਣ ਜਾ ਰਹੀ ਹੈ ਰਾਖੀ ਸਾਵੰਤ
- Entertainment
- February 19, 2022
- No Comment
- 51
ਪੰਜਾਬੀ ਗਾਇਕਾ ਤੇ ਬਿੱਗ ਬੌਸ 15 ਦੀ ਪ੍ਰਤੀਯੋਗੀ ਅਫਸਾਨਾ ਖਾਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਉਹ ਆਪਣੇ ਬੁਆਏਫ੍ਰੈਂਡ ਸਾਜ ਨਾਲ ਵਿਆਹ ਕਰ ਰਹੀ ਹੈ। ਆਪਣੇ ਮਹਿੰਦੀ ਫੰਕਸ਼ਨ ‘ਚ ਅਫਸਾਨਾ ਨੇ ਬਿੱਗ ਬੌਸ ਦੇ ਆਪਣੇ ਦੋਸਤਾਂ ਨਾਲ ਖੂਬ ਮਸਤੀ ਕੀਤੀ। ਇਸ ਦੌਰਾਨ ਰਾਖੀ ਸਾਵੰਤ ਵੀ ਡਾਂਸ ਕਰਦੀ ਨਜ਼ਰ ਆਈ। ਪਿਛਲੇ ਕਈ ਦਿਨਾਂ ਤੋਂ ਉਦਾਸ ਨਜ਼ਰ ਆ ਰਹੀ ਰਾਖੀ ਨੇ ਇੱਥੇ ਆਪਣੇ ਦੂਜੇ ਵਿਆਹ ਦੀ ਵੀ ਚਰਚਾ ਕੀਤੀ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਰਾਖੀ ਸਾਵੰਤ ਅਫਸਾਨਾ ਖਾਨ ਦੇ ਮਹਿੰਦੀ ਫੰਕਸ਼ਨ ‘ਚ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਉਸ ਦੇ ਨਾਲ ਬਿੱਗ ਬੌਸ ਵਿੱਚ ਨਜ਼ਰ ਆਏ ਡੋਨਾਲ ਬਿਸ਼ਟ ਵੀ ਹਨ। ਰਾਖੀ ਦੱਸ ਰਹੀ ਹੈ ਕਿ ਇਸ ਸਾਲ ਉਸ ਦਾ ਵਿਆਹ ਹੋਵੇਗਾ ਜਿਸ ‘ਚ ਸਾਰਿਆਂ ਨੇ ਆਉਣਾ ਹੈ। ਡੋਨਾਲ ਸਮੇਤ ਉੱਥੇ ਮੌਜੂਦ ਸਾਰੇ ਮਹਿਮਾਨ ਹੈਰਾਨੀ ਨਾਲ ਉਸ ਵੱਲ ਦੇਖਦੇ ਹਨ। ਹਾਲ ਹੀ ‘ਚ ਰਾਖੀ ਅਤੇ ਉਸ ਦੇ ਪਤੀ ਰਿਤੇਸ਼ ਨੇ ਵੱਖ ਹੋ ਗਏ ਹਨ। ਉਦੋਂ ਤੋਂ ਅਭਿਨੇਤਰੀ ਦਾ ਬੁਰਾ ਹਾਲ ਹੈ। ਹਾਲ ਹੀ ‘ਚ ਉਹ ਪਾਪਰਾਜ਼ੀ ਨੂੰ ਇਹ ਕਹਿੰਦੇ ਹੋਏ ਨਜ਼ਰ ਆਈ ਸੀ ਕਿ ਮੈਂ ਡਿਪ੍ਰੈਸ਼ਨ ‘ਚ ਹਾਂ।