ਲਾਈਵ ਸ਼ੋਅ ਦੌਰਾਨ ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ‘ਤੇ ਹਮਲਾ

ਲਾਈਵ ਸ਼ੋਅ ਦੌਰਾਨ ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ‘ਤੇ ਹਮਲਾ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਲਾਈਵ ਸ਼ੋਅ ਦੌਰਾਨ ਪ੍ਰੇਮ ਢਿੱਲੋਂ ‘ਤੇ ਇੱਕ ਵਿਅਕਤੀ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ। ਹਮਲਾਵਰ ਦੀ ਪਛਾਣ ਕਥਿਤ ਤੌਰ ‘ਤੇ ਕੋਈ ਹੋਰ ਨਹੀਂ ਬਲਕਿ ਮਸ਼ਹੂਰ ਬੀਬਾ ਬੁਆਏਜ਼ ਗਰੁੱਪ ਦੇ ਮੈਂਬਰ ਗੁਰ ਚਾਹਲ ਵਜੋਂ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਇਹ ਘਟਨਾ ਬਲਾਚੌਰ ਪਿੰਡ ਦੀ ਹੈ। ਕਬੱਡੀ ਦੇ ਮੈਚ ਤੋਂ ਬਾਅਦ ਪੰਜਾਬੀ ਕਲਾਕਾਰ ਪ੍ਰੇਮ ਢਿੱਲੋਂ, ਸਿੱਪੀ ਗਿੱਲ ਤੇ ਸੁਲਤਾਨ ਨੂੰ ਪਿੰਡ ਵਿੱਚ ਸ਼ੋਅ ਕਰਨ ਲਈ ਬੁਲਾਇਆ ਗਿਆ। ਜਦੋਂ ਇਹ ਘਟਨਾ ਵਾਪਰੀ ਤਾਂ ਪ੍ਰੇਮ ਨੂੰ ਆਏ ਅਜੇ 10 ਮਿੰਟ ਵੀ ਨਹੀਂ ਹੋਏ ਸੀ।

ਵਾਇਰਲ ਵੀਡੀਓ ‘ਚ ਪ੍ਰੇਮ ਆਪਣੀ ਪਰਫਾਰਮੈਂਸ ਨੂੰ ਲੈ ਕੇ ਐਕਸਾਈਟਿਡ ਦਿਖਾਈ ਦੇ ਰਿਹਾ ਹੈ ਜਦੋਂਕਿ ਗੁਰ ਚਾਹਲ ਹੋਣ ਦਾ ਦਾਅਵਾ ਕਰਨ ਵਾਲਾ ਵਿਅਕਤੀ ਪਿੱਛੇ ਤੋਂ ਉਸ ਕੋਲ ਆਉਂਦਾ ਹੈ। ਉਹ ਪ੍ਰੇਮ ਢਿੱਲੋਂ ਦਾ ਮੂੰਹ ਆਪਣੇ ਵੱਲ ਕਰਨ ਦੀ ਕੋਸ਼ਿਸ਼ ਵਿੱਚ ਸਿੰਗਰ ਨੂੰ ਖਿੱਚਦਾ ਹੈ ਤੇ ਫਿਰ ਉਸ ਨੂੰ ਥੱਪੜ ਮਾਰਦਾ ਹੈ। ਘਟਨਾ ਦੌਰਾਨ ਸਿੱਪੀ ਗਿੱਲ ਵੀ ਸਟੇਜ ‘ਤੇ ਮੌਜੂਦ ਨਜ਼ਰ ਆਏ। ਹਮਲੇ ਦੀ ਕੋਸ਼ਿਸ਼ ਤੋਂ ਬਾਅਦ, ਹਮਲਾਵਰ ਨੂੰ ਤੁਰੰਤ ਸਟੇਜ ‘ਤੇ ਭੀੜ ਨੇ ਪਿੱਛੇ ਲਿਆਂਦਾ ਤੇ ਸ਼ੋਅ ਰੋਕ ਦਿੱਤਾ ਗਿਆ।

ਇਸ ਘਟਨਾ ਤੋਂ ਤੁਰੰਤ ਬਾਅਦ ਕਈ ਵੀਡੀਓਜ਼ ਵੀ ਵਾਇਰਲ ਹੋ ਗਈਆਂ। ਵੀਡੀਓ ਕਥਿਤ ਤੌਰ ‘ਤੇ ਘਟਨਾ ਤੋਂ ਬਾਅਦ ਦੇ ਹਾਲਾਤ ਨੂੰ ਦਰਸਾਉਂਦੇ ਹਨ। ਹਮਲਾਵਰ ਆਪਣੇ ਪੂਰੇ ਚਿਹਰੇ ‘ਤੇ ਖੂਨ ਨਾਲ ਲਥਪਥ ਹੋ ਕੇ ਸ਼ੋਅ ਤੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ। ਵੀਡੀਓ ‘ਚ ਉਸ ਨੂੰ ਲੋਕਾਂ ਵਲੋਂ ਧੱਕੇ ਮਾਰ ਸ਼ੋਅ ਤੋਂ ਬਾਹਰ ਕੱਢਦੇ ਦੇਖਿਆ ਜਾ ਸਕਦਾ ਹੈ।

ਹਮਲਾ ਕਿਉਂ ਕੀਤਾ ਗਿਆ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲਾਵਰ ਕੋਈ ਹੋਰ ਨਹੀਂ ਬਲਕਿ ਗੁਰ ਚਾਹਲ ਹੈ। ਉਹ ਬੀਬਾ ਬੁਆਏਜ਼ ਗਰੁੱਪ ਨਾਲ ਸਬੰਧਤ ਹੈ ਤੇ ਸ਼ੋਅ ਵਿੱਚ ਮੌਜੂਦ ਸੁਲਤਾਨ ਵੀ ਇਸੇ ਗਰੁੱਪ ਨਾਲ ਸਬੰਧਤ ਹੈ।

Related post

‘Operation Fly Formula’: Biden invokes wartime act to address infant formula shortage

‘Operation Fly Formula’: Biden invokes wartime act to address…

US President Joe Biden on Wednesday (local time) invoked the Defense Production Act to ramp up the production of infant formula…
Canada Regular travel and public health standards do not go Together

Canada Regular travel and public health standards do not…

 ਕੈਨੇਡੀਅਨ ਏਅਰਪੋਰਟਸ ਕਾਊਂਸਲ ਦਾ ਕਹਿਣਾ ਹੈ ਕਿ ਕੈਨੇਡੀਅਨ ਏਅਰਪੋਰਟਸ ਉੱਤੇ ਇੰਟਰਨੈਸ਼ਨਲ ਫਲਾਈਟਸ ਕਾਰਨ ਐਨੀ ਭੀੜ ਲੱਗੀ ਹੋਈ ਹੈ ਕਿ ਲੈਂਡ ਕਰਨ…
Pietersen blamed the constant chopping and changing in the playing eleven.

Pietersen blamed the constant chopping and changing in the…

Former England cricketer Kevin Pietersen reckons Kolkata Knight Riders are too good a team to be languishing at the bottom half…

Leave a Reply

Your email address will not be published.