ਕਸ਼ਮੀਰ ਸਿੰਘ ਸੰਘਾ ਨਾਲ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਤਸਵੀਰ

ਕਸ਼ਮੀਰ ਸਿੰਘ ਸੰਘਾ ਨਾਲ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਤਸਵੀਰ

ਅਕਾਲੀ ਦਲ ਪਾਰਟੀ ਦੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਕਰੀਬੀ ਕਸ਼ਮੀਰ ਸਿੰਘ ਸੰਘਾ ਦੀ ਕੁੜੀ ਨਾਲ ਆਡੀਓ ਬੇਹੱਦ ਵਾਇਰਲ ਹੋਈ ਸੀ। ਇਸ ਆਡੀਓ ਤੋਂ ਬਾਅਦ ਕਸ਼ਮੀਰ ਸਿੰਘ ਸੰਘਾ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਏ।

ਲੋਕਾਂ ਵਲੋਂ ਸੰਘਾ ਦੀ ਵਾਇਰਲ ਆਡੀਓ ਦਾ ਮਜ਼ਾਕ ਵੀ ਉਡਾਇਆ ਗਿਆ। ਉਥੇ ਸੰਘਾ ਨੇ ਵੱਖ-ਵੱਖ ਇੰਟਰਵਿਊਜ਼ ’ਚ ਇਸ ਆਡੀਓ ’ਤੇ ਸਪੱਸ਼ਟੀਕਰਨ ਵੀ ਦਿੱਤਾ।

ਹੁਣ ਸੰਘਾ ਮੁੜ ਚਰਚਾ ’ਚ ਆ ਗਏ ਹਨ। ਦਰਅਸਲ ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਅੱਜ ਕਸ਼ਮੀਰ ਸੰਘਾ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਦਿਲਜੀਤ ਦੋਸਾਂਝ ਸੰਘਾ ਤੇ ਦੋ ਹੋਰਨਾਂ ਵਿਅਕਤੀਆਂ ਨਾਲ ਨਜ਼ਰ ਆ ਰਹੇ ਹਨ।

ਇਸ ਤਸਵੀਰ ਨਾਲ ਦਿਲਜੀਤ ਦੋਸਾਂਝ ਨੇ ਮਜ਼ੇਦਾਰ ਕੈਪਸ਼ਨ ਵੀ ਲਿਖੀ ਹੈ। ਦਿਲਜੀਤ ਨੇ ਲਿਖਿਆ, ‘ਕਿੱਦਣ ਕਹੋ, ਭਾਵੇਂ ਕੁਝ ਵੀ ਹੋਵੇ, ਸੰਘਾ ਬਾਊ ਚੰਗਾ ਵਿਅਕਤੀ ਹੈ।’

ਇਸ ਤਸਵੀਰ ’ਤੇ ਗਾਇਕ ਕਰਨ ਰੰਧਾਵਾ ਨੇ ਕੁਮੈਂਟ ਕਰਦਿਆਂ ‘ਬਾਊ’ ਲਿਖਿਆ ਹੈ ਤੇ ਨਾਲ ਹੀ ਹਾਸੇ ਵਾਲੀ ਇਮੋਜੀ ਵੀ ਬਣਾਈ ਹੈ। ਉਥੇ ਜੱਸ ਮਾਣਕ ਨੇ ਕੁਮੈਂਟ ਕਰਦਿਆਂ ਲਿਖਿਆ, ‘ਕੁਝ ਨਹੀਂ ਕਰਨਾ ਕੁਝ ਨਹੀਂ ਕਰਨਾ।’ ਇਸ ਦੇ ਨਾਲ ਜੱਸ ਮਾਣਕ ਨੇ ਹਾਸੇ ਵਾਲੀ ਤੇ ਅੱਖਾਂ ’ਚ ਦਿਲ ਵਾਲੀ ਇਮੋਜੀ ਬਣਾਈ ਹੈ।

 

Related post

Agrasen Jayanti 2022: Date, Significance, Celebration, Wishes and Greetings to Share

Agrasen Jayanti 2022: Date, Significance, Celebration, Wishes and Greetings…

Maharaja Agrasen Jayanti is marked on the fourth day of Ashwin month, as per the Hindu Calendar. This year, it will…
ਪਟਿਆਲਾ ਜੇਲ ’ਚ ਮੌਨ ਹੋਏ ਨਵਜੋਤ ਸਿੰਘ ਸਿੱਧੂ

ਪਟਿਆਲਾ ਜੇਲ ’ਚ ਮੌਨ ਹੋਏ ਨਵਜੋਤ ਸਿੰਘ ਸਿੱਧੂ

34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਪੰਜਾਬ…
ਰਾਜੀਵ ਗਾਂਧੀ ਕਤਲਕਾਂਡ: ਦੋ ਦੋਸ਼ੀਆਂ ਦੀ ਰਿਹਾਈ ਪਟੀਸ਼ਨ, SC ਨੇ ਕੇਂਦਰ ਤੇ ਤਾਮਿਲਨਾਡੂ ਨੂੰ ਭੇਜਿਆ ਨੋਟਿਸ

ਰਾਜੀਵ ਗਾਂਧੀ ਕਤਲਕਾਂਡ: ਦੋ ਦੋਸ਼ੀਆਂ ਦੀ ਰਿਹਾਈ ਪਟੀਸ਼ਨ, SC…

ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਕਤਲਕਾਂਡ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼੍ਰੀਹਰਨ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ…

Leave a Reply

Your email address will not be published.