
ਨੋਰਾ ਫਤੇਹੀ ਦਾ ਠੱਗ ਸੁਕੇਸ਼ ਨੂੰ ਲੈ ਕੇ ਖ਼ੁਲਾਸਾ
- Entertainment
- January 19, 2023
- No Comment
- 16
ਮਨੀ ਲਾਂਡਰਿੰਗ ਮਾਮਲੇ ‘ਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਅਤੇ ਜੈਕਲੀਨ ਫਰਨਾਂਡੀਜ਼ ਦਾ ਨਾਂ ਲਗਾਤਾਰ ਘੇਰਿਆ ਜਾ ਰਿਹਾ ਹੈ। 13 ਜਨਵਰੀ ਨੂੰ ਨੋਰਾ ਫਤੇਹੀ ਨੇ ਅਦਾਲਤ ‘ਚ ਆਪਣਾ ਬਿਆਨ ਦਰਜ ਕਰਵਾਇਆ ਹੈ। ਨੋਰਾ ਫਤੇਹੀ ਨੇ ਅਦਾਲਤ ‘ਚ ਆਪਣੇ ਬਿਆਨ ‘ਚ ਦੱਸਿਆ ਕਿ ਚੰਦਰਸ਼ੇਖਰ ਦੀ ਪਤਨੀ ਲੀਨਾ ਮਾਰੀਆ ਨੇ ਮੈਨੂੰ ਚੇਨਈ ‘ਚ ਇਕ ਸਮਾਗਮ ‘ਚ ਸ਼ਾਮਲ ਹੋਣ ਲਈ ਬੁਲਾਇਆ ਸੀ। ਉਨ੍ਹਾਂ ਮੈਨੂੰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਕਿਹਾ। ਸੁਕੇਸ਼ ਦੀ ਪਤਨੀ ਨੇ ਨੋਰਾ ਨੂੰ ਉਸ ਸਮਾਗਮ ‘ਚ ਡਾਂਸ ਸ਼ੋਅ ਨੂੰ ਜੱਜ ਕਰਨ ਅਤੇ ਵਿਸ਼ੇਸ਼ ਬੱਚਿਆਂ ਨੂੰ ਇਨਾਮੀ ਰਾਸ਼ੀ ਦੇਣ ਲਈ ਕਿਹਾ ਸੀ।