Satinder Sati appeared in Karan Aujla’s music concert, the actress spent time with poetry.

Satinder Sati appeared in Karan Aujla’s music concert, the actress spent time with poetry.

ਪੰਜਾਬੀ ਸਿੰਗਰ ਕਰਨ ਔਜਲਾ ਇੰਨੀਂ ਦਿਨੀਂ ਲਾਈਮ ਲਾਈਟ ;ਚ ਬਣੇ ਹੋਏ ਹਨ। ਹਾਲ ਹੀ `ਚ ਕਰਨ ਔਜਲਾ ਨੇ ਵਿਆਹ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਹ ਸੁਰਖੀਆਂ `ਚ ਆ ਗਏ ਸੀ। ਇਸ ਦੇ ਨਾਲ ਨਾਲ ਕਰਨ ਔਜਲਾ ਇੰਨੀਂ ਦਿਨੀਂ ਆਪਣੇ `ਵੇਅ ਅਹੈੱਡ ਟੂਰ` `ਚ ਬਿਜ਼ੀ ਹਨ। ਇਸ ਸਮੇਂ ਉਹ ਕੈਨੇਡਾ `ਚ ਮਿਊਜ਼ਿਕ ਕੰਸਰਟ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਮਿਊਜ਼ਿਕ ਕੰਸਰਟ `ਚ ਪੰਜਾਬੀ ਅਦਾਕਾਰਾ ਤੇ ਗਾਇਕਾ ਸਤਿੰਦਰ ਸੱਤੀ ਨੇ ਆਪਣੀ ਸ਼ਾਇਰੀ ਤੇ ਕਵਿਤਾਵਾਂ ਨਾਲ ਸਮਾਂ ਬੰਨ੍ਹਿਆ। 

ਸਤਿੰਦਰ ਸੱਤੀ ਨੇ ਕਰਨ ਔਜਲਾ ਦੇ ਟੋਰਾਂਟੋ ਸ਼ੋਅ ਵਿੱਚ ਸ਼ਿਰਕਤ ਕੀਤੀ। ਜਿਸ ਦਾ ਵੀਡੀਓ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ। ਪਹਿਲੇ ਵੀਡੀਓ `ਚ ਸਤਿੰਦਰ ਸੱਤੀ ਤੇ ਕਰਨ ਔਜਲਾ ਇਕੱਠੇ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਸੱਤੀ ਨੇ ਕੈਪਸ਼ਨ ਲਿਖੀ, “ਪਿਆਰ ਤੇ ਖੁੱਲ੍ਹੇ ਸਮਰਥਨ ਲਈ ਧੰਨਵਾਦ ਟੋਰਾਂਟੋ।

ਇਸ ਦੇ ਨਾਲ ਨਾਲ ਸੱਤੀ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਕਰਨ ਔਜਲਾ ਦੇ ਸ਼ੋਅ ਦੌਰਾਨ ਸਟੇਜ ਤੇ ਖੜੀ ਹੈ। ਸੱਤੀ ਆਪਣੀਆਂ ਕਵਿਤਾਵਾਂ ਨਾਲ ਫ਼ੈਨਜ਼ ਦਾ ਮਨੋਰੰਜਨ ਕਰ ਰਹੀ ਹੈ। ਵੀਡੀਓ `ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਆਡੀਟੋਰੀਅਮ `ਚ ਮੌਜੂਦ ਲੋਕ ਸੱਤੀ ਦੀ ਸ਼ਾਇਰੀ ਨੂੰ ਖੂਬ ਐਨਜੁਆਏ ਕਰ ਰਹੇ ਹਨ।

ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਇੰਨੀਂ ਦਿਨੀਂ ਪੰਜਾਬੀ ਇੰਡਸਟਰੀ ਚ ਐਕਟਿਵ ਨਹੀਂ ਹੈ। ਉਹ ਵਿਦੇਸ਼ `ਚ ਰਹਿ ਰਹੀ ਹੈ। ਪਰ ਇਸ ਦੌਰਾਨ ਉਹ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਤੇ ਗਾਇਕਾ ਹੋਣ ਦੇ ਨਾਲ ਨਾਲ ਸੱਤੀ ਮੋਟੀਵੇਸ਼ਨਲ ਸਪੀਕਰ ਵੀ ਹੈ। ਉਹ ਆਪਣੇ ਪ੍ਰੇਰਨਾਦਾਇਕ ਵੀਡੀਓ ਆਪਣੇ ਨਿੱਜੀ ਯੂਟਿਊਬ ਚੈਨਲ ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਫ਼ੈਨਜ਼ ਸੱਤੀ ਦੇ ਵੀਡੀਓਜ਼ ਨੂੰ ਖੂਬ ਪਿਆਰ ਦਿੰਦੇ ਹਨ।   

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.