
Neeraj Chopra out of Commonwealth Games
- Entertainment
- July 27, 2022
- No Comment
- 24
ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀਆਂ ਸੋਨ ਤਮਗਾ ਉਮੀਦਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਇਹ ਖਬਰ ਸਾਹਮਣੇ ਆਈ ਕਿ ਇਤਿਹਾਸਕ ਚਾਂਦੀ ਦਾ ਤਗਮਾ ਜੇਤੂ ਨੀਰਜ ਚੋਪੜਾ ਸੱਟ ਕਾਰਨ ਆਉਣ ਵਾਲੀਆਂ ਰਾਸ਼ਟਰਮੰਡਲ ਖੇਡਾਂ ‘ਚ ਨਹੀਂ ਖੇਡੇਗਾ। ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਦੱਸਿਆ ਕਿ ਨੀਰਜ ਚੋਪੜਾ ਸੱਟ ਕਾਰਨ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਹ ਖ਼ਬਰ ਸੁਣਦਿਆਂ ਹੀ ਖੇਡ ਪ੍ਰੇਮੀਆਂ ਅਤੇ ਭਾਰਤ ਦੀਆਂ ਤਗਮੇ ਦੀਆਂ ਉਮੀਦਾਂ ਨੂੰ ਝਟਕਾ ਲੱਗਾ। 2018 ‘ਚ ਉਸ ਨੇ ਸੋਨ ਤਮਗਾ ਜਿੱਤਿਆ ਸੀ ਅਤੇ ਇਸ ਵਾਰ ਵੀ ਸ਼ਾਨਦਾਰ ਫਾਰਮ ‘ਚ ਚੱਲ ਰਹੇ ਨੀਰਜ ਤੋਂ ਸੋਨੇ ਦੀ ਉਮੀਦ ਸੀ।
ਨੀਰਜ ਨੇ ਹਾਲ ਹੀ ਵਿੱਚ ਐਤਵਾਰ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ ਕਿਉਂਕਿ ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਅਥਲੀਟ ਬਣ ਗਿਆ ਹੈ। ਇਸ ਤੋਂ ਪਹਿਲਾਂ 2003 ਦੀ ਪੈਰਿਸ ਵਿਸ਼ਵ ਚੈਂਪੀਅਨਸ਼ਿਪ ‘ਚ ਲੰਬੀ ਛਾਲ ਅੰਜੂ ਬਾਬੀ ਜਾਰਜ ਨੇ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ।
ਪਿਛਲੇ ਐਤਵਾਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਨੀਰਜ ਨੇ ਦੋ ਫਾਊਲ ਹੋਣ ਦੇ ਬਾਵਜੂਦ ਚੌਥੀ ਕੋਸ਼ਿਸ਼ ਵਿੱਚ 88.13 ਮੀਟਰ ਥਰੋਅ ਕੀਤਾ। ਉਸ ਦੀ ਥਰੋਅ ਨੇ ਵਿਸ਼ਵ ਅਥਲੈਟਿਕਸ ਵਿਚ ਉਸ ਦਾ ਪਹਿਲਾ ਚਾਂਦੀ ਦਾ ਤਗਮਾ ਪੱਕਾ ਕੀਤਾ, ਪਰ ਇਸ ਥਰੋਅ ਕਾਰਨ ਉਸ ਨੂੰ ਰਾਸ਼ਟਰਮੰਡਲ 2022 ਤੋਂ ਬਾਹਰ ਹੋਣਾ ਪਿਆ। ਨੀਰਜ ਨੇ ਟਵੀਟ ਕੀਤਾ ਕਿ ਚੌਥੇ ਥਰੋਅ ਦੌਰਾਨ ਖਿਚਾਅ ਕਾਰਨ ਮੈਨੂੰ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਜਾਂਚ ‘ਚ ਪਤਾ ਲੱਗਾ ਕਿ ਸੱਟ ਲੱਗੀ ਹੈ ਅਤੇ ਮੈਨੂੰ ਰੀਹੈਬਲੀਟੇਸ਼ਨ ਦੀ ਸਲਾਹ ਦਿੱਤੀ ਗਈ।