ਮੰਜੂ ਰਾਣੀ ਨੇ ਅਫਗਾਨਿਸਤਾਨ ਦੀ ਸਾਦੀਆ ਬ੍ਰੋਮਾਂਦ ਨੂੰ ਫਾਈਨਲ ਵਿਚ 3-0 ਨਾਲ ਹਰਾ ਕੇ ਐਤਵਾਰ ਨੂੰ ਬੋਸਨੀਆ ਤੇ ਹਰਜੇਗੋਵਿਨਾ ਦੇ ਸਾਰਾਜੀਵੋ ਵਿਚ ਚੱਲ ਰਹੇ 21ਵੇਂ ਮੁਸਤਫਾ ਹਾਜਰੁਲਾਹੋਵਿਚ ਯਾਦਗਾਰੀ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਿਆ। ਭਾਰਤ ਨੇ ਪ੍ਰਤੀਯੋਗਿਤਾ ਦਾ ਅੰਤ 9 ਸੋਨ ਤੇ 1 ਚਾਂਦੀ ਤਮਗੇ ਨਾਲ ਕੀਤਾ।
Read moreਨੇਮਾਰ ਸ਼ੁੱਕਰਵਾਰ ਨੂੰ ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਅਤੇ ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ ਨੂੰ ਪਛਾੜਦੇ ਹੋਏ ਬ੍ਰਾਜ਼ੀਲ ਦੇ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਨੇਮਾਰ ਨੇ ਬੋਲੀਵੀਆ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇੰਗ ਮੈਚ 'ਚ 61ਵੇਂ ਮਿੰਟ 'ਚ ਗੋਲ ਕਰਕੇ ਇਹ ਉਪਲੱਬਧੀ ਹਾਸਲ ਕੀਤੀ। ਅਮੇਜ਼ਨ ਸ਼ਹਿਰ ਬੇਲੇਮ 'ਚ ਇਸ 31 ਸਾਲਾ ਖਿਡਾਰੀ ਨੇ ਆਪਣਾ 78ਵਾਂ ਗੋਲ ਕੀਤਾ, ਜਿਸ ਨਾਲ ਪੇਲੇ ਦੇ 77 ਗੋਲਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਇਸ ਵਿਸ਼ਵ ਕੱਪ ਕੁਆਲੀਫਾਇੰਗ ਮੈਚ 'ਚ ਬ੍ਰਾਜ਼ੀਲ ਨੇ 5-1 ਨਾਲ ਜਿੱਤ ਦਰਜ ਕੀਤੀ। ਨੇਮਾਰ ਨੇ ਮੈਚ 'ਚ ਟੀਮ ਲਈ ਚੌਥਾ ਅਤੇ ਪੰਜਵਾਂ ਗੋਲ ਕੀਤਾ। ਹੁਣ ਉਸ ਨੇ ਕੁੱਲ 79 ਗੋਲ ਕੀਤੇ ਹਨ।
Read more2023 ਏਸ਼ੀਆ ਕੱਪ ਵਿੱਚ ਅੱਜ ਬੰਗਲਾਦੇਸ਼ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ। ਇਹ ਸੁਪਰ-4 ਪੜਾਅ ਦਾ ਪਹਿਲਾ ਮੈਚ ਹੈ। ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਬੰਗਲਾਦੇਸ਼ ਨੂੰ ਵੱਡਾ ਝਟਕਾ ਲੱਗਾ ਹੈ।
Read moreਪੰਜਾਬ ਦੇ ਫਾਜ਼ਿਲਕਾ ਤੋਂ ਆਏ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਵਿਸ਼ਵ ਕੱਪ 2023 ਲਈ ਟੀਮ ਇੰਡੀਆ 'ਚ ਚੁਣਿਆ ਗਿਆ ਹੈ। ਵਿਸ਼ਵ ਕੱਪ ਦੇ ਨਜ਼ਰੀਏ ਤੋਂ ਟੀਮ ਇੰਡੀਆ 'ਚ ਸ਼ੁਭਮਨ ਗਿੱਲ ਦੀ ਚੋਣ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਸ ਸਮੇਂ ਸ਼ੁਭਮਨ ਗਿੱਲ ਵੀ ਚੰਗੀ ਫਾਰਮ 'ਚ ਨਜ਼ਰ ਆ ਰਹੇ ਹਨ। ਸ਼ੁਭਮਨ ਗਿੱਲ ਨੇ ਨੇਪਾਲ ਖਿਲਾਫ ਸੋਮਵਾਰ ਨੂੰ ਹੀ ਬੱਲੇਬਾਜ਼ੀ ਕਰਦੇ ਹੋਏ 62 ਗੇਂਦਾਂ 'ਚ 67 ਦੌੜਾਂ ਬਣਾਈਆਂ।
Read moreਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਧਰਤੀ 'ਤੇ ਏਸ਼ੀਆ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ। ਟੂਰਨਾਮੈਂਟ ਦੀ ਸ਼ੁਰੂਆਤ ਬੁੱਧਵਾਰ ਨੂੰ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਹੋਏ ਮੁਕਾਬਲੇ ਨਾਲ ਹੋਈ। ਹਾਲਾਂਕਿ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਨੂੰ ਹੋਣ ਵਾਲੇ ਮੈਚ 'ਤੇ ਟਿਕੀਆਂ ਹੋਈਆਂ ਹਨ। ਪਾਕਿਸਤਾਨ ਦੇ ਸਟਾਰ ਆਲਰਾਊਂਡਰ ਸ਼ਾਦਾਬ ਖਾਨ ਨੂੰ ਭਾਰਤ ਦੇ ਖ਼ਿਲਾਫ਼ ਵੀ ਸਫ਼ਲਤਾ ਦੁਹਰਾਉਣ ਦਾ ਭਰੋਸਾ ਹੈ।
Read moreਭਾਰਤ ਦੇ ਚੋਟੀ ਦੇ ਸਪਿਨਰ ਆਰ ਅਸ਼ਵਿਨ ਦਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਏਸ਼ੀਆ ਕੱਪ 'ਚ ਹਰਾਉਣਾ ਚੁਣੌਤੀ ਹੋਵੇਗੀ ਕਿਉਂਕਿ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਵਰਗੇ ਖਿਡਾਰੀ ਉਨ੍ਹਾਂ ਨੂੰ ਹੋਰ ਖਤਰਨਾਕ ਬਣਾਉਂਦੇ ਹਨ। ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਦੱਸਦੇ ਹੋਏ ਅਸ਼ਵਿਨ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, 'ਜੇਕਰ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਚੰਗੀ ਪਾਰੀ ਖੇਡਦੇ ਰਹੇ ਤਾਂ ਪਾਕਿਸਤਾਨ ਏਸ਼ੀਆ ਕੱਪ ਅਤੇ ਵਿਸ਼ਵ ਕੱਪ 'ਚ ਬਹੁਤ ਖਤਰਨਾਕ ਟੀਮ ਹੋਵੇਗੀ।'
Read moreਪਿੱਠ ਦੀ ਸੱਟ ਤੋਂ ਪੀੜਤ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਦਾ ਦਰਦ ਅਕਸਰ ਅਸਹਿ ਹੋ ਜਾਂਦਾ ਸੀ ਅਤੇ ਜਦੋਂ ਦਰਦ ਘੱਟ ਨਹੀਂ ਹੁੰਦਾ ਸੀ ਤਾਂ ਉਹ ਆਪਣੇ ਕਰੀਅਰ ਦੀ ਚਿੰਤਾ ਕਰਦੇ ਸਨ। ਆਪ੍ਰੇਸ਼ਨ ਤੋਂ ਪਹਿਲਾਂ ਸ਼੍ਰੇਅਸ ਦਰਦ ਨਾਲ ਇੰਨਾ ਪਰੇਸ਼ਾਨ ਰਹਿੰਦਾ ਸੀ ਕਿ ਉਹ ਖੁਦ ਵੀ ਨਹੀਂ ਸਮਝ ਸਕਦਾ ਸੀ ਕਿ ਉਹ ਕਿਸ ਦੌਰ 'ਚੋਂ ਲੰਘ ਰਿਹਾ ਹੈ। ਇਸ 28 ਸਾਲਾ ਬੱਲੇਬਾਜ਼ ਨੇ ਹੁਣ ਸੱਟ ਤੋਂ ਉਭਰ ਕੇ ਏਸ਼ੀਆ ਕੱਪ ਲਈ ਭਾਰਤੀ ਟੀਮ 'ਚ ਵਾਪਸੀ ਕੀਤੀ ਹੈ।
Read moreਅੰਤਿਮ ਪੰਘਾਲ ਨੇ ਸ਼ੁੱਕਰਵਾਰ ਨੂੰ ਪਟਿਆਲਾ 'ਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਟਰਾਇਲ ਜਿੱਤ ਕੇ ਦੇਸ਼ ਦੇ ਚੋਟੀ ਦੇ ਪਹਿਲਵਾਨਾਂ 'ਚੋਂ ਇਕ ਵਜੋਂ ਆਪਣੇ ਉਭਰਨ ਦੀ ਪੁਸ਼ਟੀ ਕੀਤੀ, ਜਦੋਂਕਿ ਦਿਵਿਆ ਕਾਕਰਾਨ ਤੇ ਸਰਿਤਾ ਮੋਰ ਨੇ ਏਸ਼ਿਆਈ ਖੇਡਾਂ ਦੇ ਟਰਾਇਲਾਂ ਦੇ ਹਾਰਾਂ ਦੀ ਨਿਰਾਸ਼ਾ ਨੂੰ ਪਾਰ ਕਰਦੇ ਹੋਏ ਗਲੋਬਲ ਟੂਰਨਾਮੈਂਟਾਂ 'ਚ ਪ੍ਰਵੇਸ਼ ਕਰਨ ਲਈ ਆਪਣਾ ਸਥਾਨ ਪੱਕਾ ਕੀਤਾ।
Read moreਕੁਸ਼ਤੀ ਦੀ ਵਿਸ਼ਵ ਸੰਚਾਲਨ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ(ਯੂਡਬਲਿਊ ਡਬਲਿਊ) ਨੇ ਭਾਰਤੀ ਕੁਸ਼ਤੀ ਮਹਾਸੰਘ ਨੂੰ ਸਮੇਂ ‘ਤੇ ਚੋਣਾਂ ਨਾ ਕਰਵਾਉਣ ਕਾਰਨ ਮੁਅੱਤਲ ਕਰ ਦਿੱਤਾ ਹੈ। ਇਸ ਨਾਲ ਭਾਰਤੀ ਪਹਿਲਵਾਨਾਂ ਨੂੰ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਝੰਡੇ ਹੇਠ ਮੁਕਾਬਲਾ ਕਰਨ ਦੀ ਇਜਾਜ਼ਤ ਨਹੀਂ ਮਿਲੇਗਾ।
Read moreਸਾਊਦੀ ਅਰਬ ਦੀ ਘਰੇਲੂ ਫੁੱਟਬਾਲ ਫ੍ਰੈਂਚਾਈਜ਼ੀ ਅਲ ਹਿਲਾਲ (Al Hilal) ਨੇ ਬ੍ਰਾਜ਼ੀਲ ਦੇ ਧਾਕੜ ਫੁੱਟਬਾਲ ਖਿਡਾਰੀ ਨੇਮਾਰ ਲਈ ਸੋਮਵਾਰ ਨੂੰ ਪੈਰਿਸ ਸੇਂਟ ਜਰਮਨ ਨਾਲ ਕਥਿਤ ਤੌਰ ’ਤੇ 90 ਮਿਲੀਅਨ ਯੂਰੋ (8.16 ਅਰਬ ਰੁਪਏ ਜਾਂ ਲੱਗਭਗ 100 ਮਿਲੀਅਨ ਡਾਲਰ) ਦੇ ਕਰਾਰ ’ਤੇ ਸਹਿਮਤੀ ਜਤਾ ਦਿੱਤੀ।
Read more