More than 35 thousand positions of nurses are vacant in Canada

More than 35 thousand positions of nurses are vacant in Canada

  • Canada
  • August 22, 2022
  • No Comment
  • 30

ਕੈਨੇਡਾ ਵਿਚ ਕਰੀਬ 35 ਹਜ਼ਾਰ ਤੋਂ ਵੱਧ ਨਰਸਾਂ ਦੇ ਅਹੁਦੇ ਖਾਲੀ ਹੋ ਚੁੱਕੇ ਹਨ। ਇਹ ਪੰਜਾਬ ਦੇ ਨਰਸਿੰਗ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਵੱਡਾ ਮੌਕਾ ਸਾਬਤ ਹੋ ਸਕਦਾ ਹੈ। ਕੈਨੇਡਾ ਵਿਚ ਜਿੱਥੇ ਇਹ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਉੱਥੇ ਕੈਨੇਡਾ ਵਿਚ ਹਰ ਚਾਰ ਵਿਚੋਂ ਇਕ ਨਰਸ ਅਗਲੇ ਤਿੰਨ ਸਾਲ ਵਿਚ ਨੌਕਰੀ ਛੱਡਣ ਦਾ ਮਨ ਬਣਾ ਚੁੱਕੀ ਹੈ। ਕੈਨੇਡੀਅਨ ਯੂਨੀਅਨ ਆਫ ਨਰਸਿਜ ਮੁਤਾਬਕ ਇਕ ਅੰਦਰੂਨੀ ਸਰਵੇ ਵਿਚ ਕਰੀਬ 28 ਫੀਸਦੀ ਨਰਸਾਂ ਨੇ ਕੰਮ ਦੇ ਤਣਾਅ, ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਦੁਰਵਿਵਹਾਰ ਕਾਰਨ ਅਤੇ ਕੰਮ ਕਰਨ ਦਾ ਸਹੀ ਮਾਹੌਲ ਨਾ ਹੋਣ ਕਾਰਨ ਨੌਕਰੀ ਛੱਡਣ ਦੀ ਇੱਛਾ ਜਤਾਈ ਹੈ। ਨਰਸਿੰਗ ਸਟਾਫ ਦੀ ਕਮੀ ਨਾਲ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਅਮਰੀਕਾ ਵਿਚ ਬਿਹਤਰ ਕਮਾਈ ਦੀ ਇੱਛਾ ਵਿਚ ਪਲਾਇਨ ਵੀ ਇਸ ਕਮੀ ਦੀ ਵੱਡੀ ਵਜ੍ਹਾ ਬਣ ਕੇ ਸਾਹਮਣੇ ਆਇਆ ਹੈ।

ਕੈਨੇਡਾ ਵਿਚ ਆਉਣ ਵਾਲੀਆਂ ਇਮੀਗ੍ਰੈਂਟਸ ਨਰਸਾਂ ਦਾ ਅਮਰੀਕਾ ਜਾਣਾ ਜਾਰੀ ਹੈ। ਉਹ ਕੈਨੇਡਾ ਵਿਚ ਕੰਮ ਕਰਦੇ ਹੋਏ ਅਮਰੀਕੀ ਨਰਸਿੰਗ ਲਾਈਸੈਂਸ ਦੇ ਟੈਸਟ ਆਦਿ ਦੇ ਕੇ ਇੰਤਜ਼ਾਰ ਕਰਦੀਆਂ ਹਨ। ਲਾਈਸੈਂਸ ਮਿਲਦੇ ਹੀ ਉਹ ਅਮਰੀਕਾ ਦੇ ਹਸਪਤਾਲਾਂ ਵਿਚ ਪਹੁੰਚ ਜਾਂਦੀਆਂ ਹਨ। ਕੈਨੇਡਾ ਵਿਚ ਨਰਸਾਂ ਨੂੰ ਪ੍ਰਤੀ ਘੰਟਾ 27 ਤੋਂ 40 ਡਾਲਰ ਤੱਕ ਮਿਲਦੇ ਹਨ, ਉੱਥੇ ਅਮਰੀਕਾ ਵਿਚ ਉਹਨਾਂ ਨੂੰ 50 ਤੋਂ 55 ਡਾਲਰ ਪ੍ਰਤੀ ਘੰਟਾ ਮਿਲਦੇ ਹਨ।ਇੱਥੇ ਦੱਸ ਦਈਏ ਕਿ ਕੈਨੇਡਾ ਵਿਚ 2 ਲੱਖ 40 ਹਜ਼ਾਰ ਨਰਸਾਂ ਦੇ ਕੁਲ ਅਹੁਦਿਆਂ ਵਿਚੋਂ ਕਰੀਬ 15 ਫੀਸਦੀ ਇਸ ਸਮੇਂ ਖਾਲੀ ਹਨ ਅਤੇ ਇਹ ਅੰਕੜਾ 20 ਫੀਸਦੀ ਮਤਲਬ 50 ਹਜ਼ਾਰ ਤੱਕ ਵੀ ਪਹੁੰਚ ਸਕਦਾ ਹੈ। ਪੇਂਡੂ ਖੇਤਰਾਂ ਵਿਚ ਮੌਜੂਦ ਹਸਪਤਾਲਾਂ ਵਿਚ ਸਟਾਫ ਦੀ ਕਮੀ ਹੋਰ ਵੀ ਜ਼ਿਆਦਾ ਹੈ। ਕਈ ਸ਼ਹਿਰੀ ਅਤੇ ਪੇਂਡੂ ਹਸਪਤਾਲਾਂ ਵਿਚ ਸਿਰਫ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.