
The bus collided with the gate of the Prime Minister’s residence
- Canada
- August 4, 2022
- No Comment
- 17
ਓਟਵਾ ਵਿੱਚ 24 ਸਸੈਕਸ ਡਰੇਲ ਦੇ ਗੇਟ ਦੇ ਨਾਲ ਟੂਰ ਬੱਸ ਟਕਰਾ ਗਈ ਪਰ ਇਸ ਦੌਰਾਨ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖਬਰ ਨਹੀਂ ਮਿਲੀ ਹੈ। ਇਹ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਹੈ ਜਿੱਥੇ ਕੋਈ ਨਹੀਂ ਰਹਿੰਦਾ।
ਐਂਫੀਬਸ ਦੇ ਨਾਂ ਨਾਲ ਜਾਣੀ ਜਾਣ ਵਾਲੀ ਇਹ ਬੱਸ ਬੁੱਧਵਾਰ ਨੂੰ ਸਵੇਰੇ 9:00 ਵਜੇ ਗੇਟ ਨਾਲ ਜਾ ਟਕਰਾਈ। ਓਟਵਾ ਦੇ ਪੈਰਾਮੈਡਿਕਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਓਟਵਾ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਾਦਸੇ ਦੇ ਸਬੰਧ ਵਿੱਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਚਾਰਜਿਜ਼ ਹੀ ਲਾਏ ਗਏ ਹਨ।
ਆਪਰੇਟਰ ਲੇਡੀ ਡਾਈਵ ਟੂਰਜ਼ ਦੇ ਅਨੁਸਾਰ ਇਹ ਐਂਫੀਬਸ ਸਸੈਕਸ ਡਰਾਈਵ ਦੇ ਨਾਲ ਟੂਰ ਕਰਵਾਉਂਦੀ ਹੈ ਤੇ ਇਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਨਾਲ ਨਾਲ ਅਹਿਮ ਸਥਾਨਾਂ ਦਾ ਦੌਰਾ ਵੀ ਕਰਵਾਉਂਦੀ ਹੈ।ਬੱਸ ਦੇ ਮਾਲਕ ਐਟੀਨ ਕੈਮਰੋਨ ਨੇ ਦੱਸਿਆ ਕਿ ਹਾਦਸੇ ਸਮੇਂ ਨਾ ਹੀ ਬੱਸ ਵਿੱਚ ਕੋਈ ਪੈਸੈਂਜਰ ਸੀ ਤੇ ਬੱਸ ਦੇ ਡਰਾਈਵਰ ਨੂੰ ਵੀ ਕੋਈ ਸੱਟ ਫੇਟ ਨਹੀਂ ਲੱਗੀ ਹੈ।