
Trudeau will return to Costa Rica for a family vacation
- Canada
- August 1, 2022
- No Comment
- 22
ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੋ ਹਫਤੇ ਲਈ ਕੌਸਟਾ ਰਿਕਾ ਜਾ ਰਹੇ ਹਨ।
ਪ੍ਰਧਾਨ ਮੰਤਰੀ ਦੇ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟਰੂਡੋ ਦਾ ਪਰਿਵਾਰ ਉਸੇ ਥਾਂ ਉੱਤੇ ਰਹੇਰਾ ਜਿੱਥੇ 2019 ਵਿੱਚ ਛੁੱਟੀਆਂ ਦੌਰਾਨ ਉਹ ਰਹੇ ਸਨ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਧਾਨ ਮੰਤਰੀ ਦੇ ਪਰਿਵਾਰ ਵੱਲੋਂ ਇਸ ਰਿਹਾਇਸ਼ ਲਈ ਪੱਲਿਓਂ ਪੈਸੇ ਦਿੱਤੇ ਜਾ ਰਹੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਸਕਿਊਰਿਟੀ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਨੂੰ ਰੌਇਲ ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ ਉੱਤੇ ਹੀ ਟਰੈਵਲ ਕਰਨਾ ਪੈਂਦਾ ਹੈ, ਫਿਰ ਭਾਵੇਂ ਉਨ੍ਹਾਂ ਵੱਲੋਂ ਨਿਜੀ ਤੌਰ ਉੱਤੇ ਕਿਤੇ ਟਰੈਵਲ ਕਰਨਾ ਹੋਵੇ। ਜਦੋਂ ਪਿਛਲੀ ਵਾਰੀ ਪ੍ਰਧਾਨ ਮੰਤਰੀ ਦੇ ਪਰਿਵਾਰ ਵੱਲੋਂ ਕੌਸਟਾ ਰਿਕਾ ਦਾ ਟਰਿੱਪ ਕੀਤਾ ਗਿਆ ਸੀ ਤਾਂ ਸਰਕਾਰੀ ਖਜ਼ਾਨੇ ਉੱਤੇ 57,000 ਡਾਲਰ ਦਾ ਬੋਝ ਪਿਆ ਸੀ ਤੇ ਸੈਨ ਹੋਜ਼ੇ ਵਿੱਚ ਰੁਕੇ ਫਲਾਈਟ ਕ੍ਰਿਊ ਉੱਤੇ ਵੀ ਹਜ਼ਾਰਾਂ ਡਾਲਰ ਖਰਚ ਹੋਏ ਸਨ।
ਪੀਐਮਓ ਵੱਲੋਂ ਇਹ ਸਫਾਈ ਵੀ ਦਿੱਤੀ ਗਈ ਹੈ ਕਿ ਇਨ੍ਹਾਂ ਛੁੱਟੀਆਂ ਤੇ ਟਰਿੱਪ ਬਾਰੇ ਉਨ੍ਹਾਂ ਵੱਲੋਂ ਫੈਡਰਲ ਐਥਿਕਸ ਕਮਿਸ਼ਨਰ ਦੇ ਆਫਿਸ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾ ਚੁੱਕਿਆ ਹੈ।