The House of Commons Committee will hear about the disruption in Rodgers’ services

The House of Commons Committee will hear about the disruption in Rodgers’ services

  • Canada
  • July 25, 2022
  • No Comment
  • 38

ਰੌਜਰਜ਼ ਦੀਆਂ ਸੇਵਾਵਾਂ 15 ਘੰਟੇ ਲਈ ਠੱਪ ਹੋਣ ਦੇ ਮਾਮਲੇ ਵਿੱਚ ਅੱਜ ਹਾਊਸ ਆਫ ਕਾਮਨਜ਼ ਦੀ ਇੰਡਸਟਰੀ ਕਮੇਟੀ ਵੱਲੋਂ ਦੋ ਸੁਣਵਾਈਆਂ ਕੀਤੀਆਂ ਜਾਣਗੀਆਂ। ਰੌਜਰਜ਼ ਦੀਆਂ ਸੇਵਾਵਾਂ ਵਿੱਚ ਬੀਤੇ ਦਿਨੀਂ ਆਈ ਇਸ ਦਿੱਕਤ ਕਾਰਨ ਕਈ ਮਿਲੀਅਨ ਕੈਨੇਡੀਅਨਜ਼ ਦਾ ਸੰਚਾਰ ਹੋਰਨਾਂ ਥਾਂਵਾਂ ਨਾਲੋਂ ਟੁੱਟ ਗਿਆ ਸੀ।
8 ਜੁਲਾਈ ਨੂੰ ਰੌਜਰਜ਼ ਦੀਆਂ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਇਸ ਦੇ ਕਸਟਮਰਜ਼ ਲਈ ਏਟੀਐਮ ਸੇਵਾਵਾਂ, ਬੈਂਕਿੰਗ ਸਿਸਟਮ ਤੇ ਕਈ ਕੈਨੇਡੀਅਨ ਸ਼ਹਿਰਾਂ ਵਿੱਚ 911 ਉੱਤੇ ਕੀਤੀ ਜਾਣ ਵਾਲੀ ਐਮਰਜੰਸੀ ਕਾਲ ਦੀ ਸਹੂਲਤ ਤੱਕ ਠੱਪ ਪੈ ਗਈ ਸੀ। ਕਮੇਟੀ ਵੱਲੋਂ 15 ਜੁਲਾਈ ਨੂੰ ਐਮਰਜੰਸੀ ਮੀਟਿੰਗ ਕੀਤੀ ਗਈ ਤੇ ਸਰਬਸੰਮਤੀ ਨਾਲ ਇਸ ਮਾਮਲੇ ਦੀ ਜਾਂਚ ਕਰਨ ਲਈ ਵੋਟ ਕੀਤਾ ਗਿਆ।
ਰੌਜਰਜ਼ ਦੇ ਐਗਜ਼ੈਕਟਿਵਜ਼, ਇਨੋਵੇਸ਼ਨ ਮੰਤਰੀ ਫਰੈਂਕੌਇਸ-ਫਿਲਿਪ ਸ਼ੈਂਪੇਨ ਤੇ ਕੈਨੇਡੀਅਨ ਟੈਲੀਵਿਜ਼ਨ ਐਂਡ ਟੈਲੀਕਮਿਊਨਿਕੇਸ਼ਨਜ਼ ਕਮਿਸ਼ਨ ਦੇ ਅਧਿਕਾਰੀ ਇਸ ਸੁਣਵਾਈ ਵਿੱਚ ਹਿੱਸਾ ਲੈਣਗੇ। ਕਮੇਟੀ ਇਸ ਤਰ੍ਹਾਂ ਦੀ ਗੜਬੜੀ ਦੇ ਕਾਰਨਾਂ, ਇਸ ਕਾਰਨ ਪਏ ਪ੍ਰਭਾਵ ਦਾ ਪਤਾ ਲਾਉਣਾ ਚਾਹੁੰਦੀ ਹੈ ਤੇ ਇਸ ਦੇ ਨਾਲ ਹੀ ਭਵਿੱਖ ਵਿੱਚ ਇਸ ਤਰ੍ਹਾਂ ਦੀ ਗੜਬੜ ਨਾ ਹੋਵੇ ਇਹ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ।
ਜਿ਼ਕਰਯੋਗ ਹੈ ਕਿ ਇਸ ਗੜਬੜੀ ਤੋਂ ਬਾਅਦ ਸੈ਼ਂਪੇਨ ਨੇ ਕੈਨੇਡਾ ਦੀਆਂ ਵੱਡੀਆਂ ਟੈਲੀਕੌਮ ਕੰਪਨੀਆਂ ਨੂੰ ਇਸ ਤਰ੍ਹਾਂ ਦੀ ਗੜਬੜੀ ਦੌਰਾਨ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣ ਦੀ ਹਦਾਇਤ ਕੀਤੀ ਸੀ। ਇਸ ਤੋਂ ਇਲਾਵਾ ਐਮਰਜੰਸੀਜ਼ ਦੌਰਾਨ ਕੈਨੇਡੀਅਨਜ਼ ਨੂੰ ਬਿਹਤਰ ਸੂਚਿਤ ਕਰਨ ਲਈ ਕਮਿਊਨਿਕੇਸ਼ਨ ਪ੍ਰੋਟੋਕਾਲ ਅਪਨਾਉਣ ਲਈ ਵੀ ਆਖਿਆ ਗਿਆ ਸੀ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *