The Industry Committee will hold a meeting to investigate the disturbance in Rogers’ network

The Industry Committee will hold a meeting to investigate the disturbance in Rogers’ network

  • Canada
  • July 16, 2022
  • No Comment
  • 18

ਰੌਜਰਜ਼ ਕਮਿਊਨਿਕੇਸ਼ਨਜ਼ ਇਨਕਾਰਪੋਰੇਸ਼ਨ ਦੇ ਨੈੱਟਵਰਕ ਵਿੱਚ ਪੈਦਾ ਹੋਈ ਗੜਬੜੀ ਦੀ ਜਾਂਚ ਕਰਵਾਉਣ ਲਈ ਗੱਲਬਾਤ ਕਰਨ ਵਾਸਤੇ ਹਾਊਸ ਆਫ ਕਾਮਨਜ਼ ਦੀ ਇੰਡਸਟਰੀ ਤੇ ਟੈਕਨਾਲੋਜੀ ਕਮੇਟੀ ਸ਼ੁੱਕਰਵਾਰ ਨੂੰ ਮੀਟਿੰਗ ਕਰੇਗੀ।
ਪਿਛਲੇ ਸ਼ੁੱਕਰਵਾਰ ਨੂੰ ਨੈੱਟਵਰਕ ਦੀ ਇਹ ਗੜਬੜੀ 15 ਘੰਟਿਆਂ ਤੱਕ ਬਣੀ ਰਹੀ। ਇਸ ਨਾਲ ਮੋਬਾਈਲ ਤੇ ਇੰਟਰਨੈੱਟ ਯੂਜ਼ਰਜ਼ ਦੇ ਨਾਲ ਨਾਲ ਏਟੀਐਮ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਇਸ ਨਾਲ ਪੇਅਮੈਂਟ ਸਿਸਟਮ ਵੀ ਗੜਬੜਾ ਗਿਆ ਤੇ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ 911 ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸੈ਼ਂਪੇਨ ਨੇ ਆਖਿਆ ਕਿ ਇਸ ਤਰ੍ਹਾਂ ਦੀ ਗੜਬੜੀ ਅਸਵੀਕਾਰਯੋਗ ਹੈ।ਉਨ੍ਹਾਂ ਦੇਸ਼ ਦੀ ਵੱਡੀ ਟੈਲੀਕੌਮ ਕੰਪਨੀਆਂ ਨੂੰ ਐਮਰਜੰਸੀ ਰੋਮਿੰਗ, ਗੜਬੜੀ ਸਮੇਂ ਇੱਕ ਦੂਜੇ ਦੀ ਮਦਦ ਕਰਨ ਤੇ ਐਮਰਜੰਸੀਜ਼ ਦੌਰਾਨ ਕੈਨੇਡੀਅਨਜ਼ ਨੂੰ ਸੂਚਿਤ ਕਰਨ ਲਈ ਬਿਹਤਰ ਢੰਗ ਨਾਲ ਕਮਿਊਨਿਕੇਟ ਕਰਨ ਲਈ ਸਮਝੌਤੇ ਉੱਤੇ ਸਹੀ ਪਾਉਣ ਲਈ ਆਖਿਆ।
ਰੌਜਰਜ਼ ਦੇ ਪ੍ਰੈਜ਼ੀਡੈਂਟ ਤੇ ਸੀਈਂਓ ਟੋਨੀ ਸਟੈਫਿਏਰੀ ਨੇ ਇੱਕ ਖੁੱਲ੍ਹਾ ਪੱਤਰ ਲਿਖ ਕੇ ਆਪਣੇ ਗਾਹਕਾਂ ਤੋਂ ਮੁਆਫੀ ਮੰਗੀ ਤੇ ਆਪਣੇ ਗਾਹਕਾਂ ਨੂੰ ਪੰਜ ਦਿਨਾਂ ਦੀ ਸਰਵਿਸ ਬਦਲੇ ਥੋੜ੍ਹਾ ਬਹੁਤ ਕ੍ਰੈਡਿਟ ਦੇਣ ਦੀ ਗੱਲ ਵੀ ਆਖੀ।ਇਸ ਦੌਰਾਨ ਮੰਗਲਵਾਰ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਸੀਆਰਟੀਸੀ ਨੇ ਰੌਜਰਜ਼ ਨੂੰ ਹੁਕਮ ਦਿੱਤੇ ਕਿ ਉਹ 22 ਜੁਲਾਈ ਤੱਕ ਇਸ ਗੜਬੜੀ ਦਾ ਜਵਾਬ ਦੇਵੇ। ਇਸ ਦੇ ਨਾਲ ਹੀ ਇਹ ਵੀ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਗੜਬੜ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਕਿਸ ਤਰ੍ਹਾਂ ਦੇ ਮਾਪਦੰਡ ਅਪਣਾਏ ਜਾਣੇ ਚਾਹੀਦੇ ਹਨ।

Related post

US to host security exercise to stop flow of weapons of mass destruction

US to host security exercise to stop flow of…

The United States will host Proliferation Security Initiative (PSI) Exercise Fortune Guard 22 on August 8-12, 2022, in Honolulu, Hawaii. Fortune…
My Florida home Mar-a-Lago under siege by FBI: Donald Trump

My Florida home Mar-a-Lago under siege by FBI: Donald…

 Former US President Donald Trump said that Federal Bureau of Investigation (FBI) on Monday raided his Mar-a-Lago home in Palm Beach, Florida. Trump in a statement…
Three days training of newly appointed teachers of Patiala district started

Three days training of newly appointed teachers of Patiala…

ਪਟਿਆਲਾ 9 ਅਗਸਤ:   ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ 6635 ਨਵ-ਨਿਯੁਕਤ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਪਲੇਠੀ…

Leave a Reply

Your email address will not be published.