Industry Minister to meet Rogers CEO

Industry Minister to meet Rogers CEO

  • Canada
  • July 11, 2022
  • No Comment
  • 59

ਰੌਜਰਜ਼ ਦੇ ਸੀਈਓ ਨਾਲ ਮੁਲਾਕਾਤ ਕਰਨਗੇ ਇੰਡਸਟਰੀ ਮੰਤਰੀ

ਰੌਜਰਜ਼ ਦੇ ਨੈੱਟਵਰਕ ਵਿੱਚ ਵਿਘਣ ਪਾਉਣ ਤੇ ਕਈ ਅਹਿਮ ਸਰਵਿਸਿਜ਼ ਵਿੱਚ ਰੁਕਾਵਟ ਕਾਰਨ ਪੂਰੇ ਸਿਸਟਮ ਦੇ ਧਰਾਸ਼ਾਈ ਹੋਣ ਦੇ ਸਬੰਧ ਵਿੱਚ ਕੈਨੇਡਾ ਦੇ ਇੰਡਸਟਰੀ ਮੰਤਰੀ ਵੱਲੋਂ ਰੌਜਰਜ਼ ਕਮਿਊਨਿਕੇਸ਼ਨਜ਼ ਦੇ ਸੀਈਓ ਨਾਲ ਮੀਟਿੰਗ ਰੱਖੀ ਗਈ ਹੈ।ਕਈ ਕਸਟਮਰਜ਼ ਵੱਲੋਂ ਅਜੇ ਵੀ ਸਰਵਿਸਿਜ਼ ਵਿੱਚ ਗੜਬੜ ਦੀ ਸਿ਼ਕਾਇਤ ਕੀਤੀ ਜਾ ਰਹੀ ਹੈ।
ਫਰੈਂਕੌਇਸ ਫਿਲਿਪ ਸੈ਼ਂਪੇਨ ਦੇ ਆਫਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਕੈਨੇਡਾ ਭਰ ਵਿੱਚ ਨੈੱਟਵਰਕਜ਼ ਦੀ ਭਰੋਸੇਯੋਗਤਾ ਨੂੰ ਬਹਾਲ ਕਰਨ ਤੇ ਇਸ ਵਿੱਚ ਸੁਧਾਰ ਕਰਨ ਲਈ ਉਹ ਰੌਜਰਜ਼ ਦੇ ਸੀਈਓ ਟੋਨੀ ਸਟੈਫਿਏਰੀ ਤੇ ਹੋਰ ਟੈਲੀਕੌਮ ਲੀਡਰਾਂ ਨਾਲ ਮੁਲਾਕਾਤ ਕਰਨਗੇ।ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਪਿਛਲੇ ਹਫਤੇ ਸਰਵਿਸ ਵਿੱਚ ਵੱਡਾ ਵਿਘਣ ਪਿਆ ਸੀ ਤੇ ਇਹ 15 ਘੰਟਿਆਂ ਲਈ ਜਾਰੀ ਰਿਹਾ। ਇਸ ਕਾਰਨ ਕਈ ਲਾਅ ਐਨਫੋਰਸਮੈਂਟ, ਹੈਲਥ ਕੇਅਰ ਤੇ ਬੈਕਿੰਗ ਸਰਵਿਸਿਜ਼ ਠੱਪ ਹੋ ਗਈਆਂ।
ਉਨ੍ਹਾਂ ਆਖਿਆ ਕਿ ਇਨ੍ਹਾਂ ਸਰਵਿਸਿਜ਼ ਦੀ ਕੈਨੇਡੀਅਨਜ਼ ਨੂੰ ਆਪਣੇ ਰੋਜ਼ਾਨਾਂ ਕੰਮਾਂ ਕਾਰਾਂ ਲਈ ਬਹੁਤ ਲੋੜ ਹੁੰਦੀ ਹੈ ਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਟੈਲੀਕਾਮ ਇੰਡਸਟਰੀ ਆਪਣੇ ਮਿਆਰ ਉੱਚੇ ਰੱਖੇ। ਸ਼ੈਂਪੇਨ ਨੇ ਆਖਿਆ ਕਿ ਇਸ ਬਾਰੇ ਉਹ ਆਪਣੇ ਵਿਚਾਰ ਸਟੈਫਿਏਰੀ ਨੂੰ ਦੱਸ ਚੁੱਕੇ ਹਨ।ਇਸ ਦੌਰਾਨ ਰੌਜਰਜ਼ ਨੇ ਵੀ ਆਖਿਆ ਕਿ ਸ਼ੈਂਪੇਨ ਤੇ ਇੰਡਸਟਰੀ ਦੇ ਹੋਰਨਾਂ ਮੈਂਬਰਾਂ ਨਾਲ ਮੀਟਿੰਗ ਲਈ ਉਹ ਤਾਂਘਵਾਣ ਹਨ।

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.