
Four injured in Scarborough beacuse of firing
- Canada
- June 20, 2022
- No Comment
- 21
ਐਤਵਾਰ ਸ਼ਾਮ ਨੂੰ ਸਕਾਰਬਰੋ ਵਿੱਚ ਗੋਲੀ ਲੱਗਣ ਕਾਰਨ ਚਾਰ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ।ਇਹ ਜਾਣਕਾਰੀ ਪੁਲਿਸ ਨੇ ਦਿੱੱਤੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਕੋਵਨ ਰੋਡ ਤੇ ਮਿਲਨਰ ਐਵਨਿਊ ਵਿੱਚ ਗੋਲੀਆਂ ਚੱਲਣ ਕਾਰਨ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀਆਂ ਕਈ ਖਬਰਾਂ ਮਿਲੀਆਂ। ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਚਾਰ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲੇ। ਈਐਮਐਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ ਤੇ ਦੋ ਹੋਰਨਾਂ ਦੀ ਹਾਲਤ ਵੀ ਨਾਜ਼ੁਕ ਹੈ ਜਦਕਿ ਇੱਕ ਮਹਿਲਾ ਮਾਮੂਲੀ ਜ਼ਖ਼ਮੀ ਹੈ।
ਇਨ੍ਹਾਂ ਚਾਰਾਂ ਨੂੰ ਲੋਕਲ ਟਰੌਮਾ ਸੈਂਟਰ ਲਿਜਾਇਆ ਗਿਆ।ਅਜੇ ਤੱਕ ਕਿਸੇ ਮਸ਼ਕੂਕ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ। ਪੁਲਿਸ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।