
In Jalandhar passport Submission facility provided by Government of Canda
- Canada
- June 18, 2022
- No Comment
- 21
ਕੋਵਿਡ ਤੋਂ ਬਾਅਦ ਜਿਵੇਂ-ਜਿਵੇਂ ਵਿਦੇਸ਼ ਜਾਣ ਦੇ ਰਸਤੇ ਖੁੱਲ੍ਹ ਰਹੇ ਹਨ, ਕੈਨੇਡਾ ਸਰਕਾਰ ਨੇ ਪੰਜਾਬ ਖ਼ਾਸ ਤੌਰ ’ਤੇ ਦੁਆਬੇ ਦੇ ਲੋਕਾਂ ਲਈ ਆਪਣੀਆਂ ਯਾਤਰਾ ਸਹੂਲਤਾਂ ਦਾ ਵਿਸਤਾਰ ਕੀਤਾ ਹੈ। ਇਸ ਦੇ ਤਹਿਤ ਕੈਨੇਡਾ ਜਾਣ ਵਾਲੇ ਬਿਨੈਕਾਰ, ਜਿਨ੍ਹਾਂ ਦੇ ਵੀਜ਼ਾ ਕੈਨੇਡਾ ਸਰਕਾਰ ਵੱਲੋਂ ਅਪਰੂਵ ਹੋ ਗਏ ਹਨ, ਨੂੰ ਆਪਣੇ ਪਾਸਪੋਰਟ ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਵਿਚ ਜਮ੍ਹਾ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਜਲੰਧਰ ’ਚ ਸਥਿਤ ਵੀ. ਐੱਫ਼. ਐੱਸ (ਵੀਜ਼ਾ ਫ਼ੈਸਿਲੀਟੇਸ਼ਨ ਸੈਂਟਰ ਗਲੋਬਲ) ਵਿਚ 18 ਜੂਨ ਤੋਂ ਹਰ ਸ਼ਨੀਵਾਰ ਨੂੰ ਅਜਿਹੇ ਬਿਨੈਕਾਰ ਆਪਣੇ ਪਾਸਪੋਰਟ ਅਤੇ ਅਪਰੂਵਲ ਦਸਤਾਵੇਜ਼ ਜਮ੍ਹਾ ਕਰਵਾ ਸਕਦੇ ਹਨ। ਸਿਰਫ਼ ਉਹੀ ਬਿਨੈਕਾਰ ਆਪਣੇ ਪਾਸਪੋਰਟ ਜਮ੍ਹਾ ਕਰਵਾ ਸਕਣਗੇ, ਜਿਨ੍ਹਾਂ ਨੂੰ ਅੰਬੈਸੀ ਵੱਲੋਂ ਮਨਜ਼ੂਰੀ ਪ੍ਰਾਪਤ ਹੋਵੇਗੀ। ਬਿਨੈਕਾਰ ਆਪਣੇ ਪਾਸਪੋਰਟ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਵੀ. ਐੱਫ਼. ਐੱਸ. ਦਫ਼ਤਰ ’ਚ ਜਮ੍ਹਾ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਟੂ-ਵੇਅ ਕੋਰੀਅਰ ਸੇਵਾ ਪਹਿਲਾਂ ਵਾਂਗ ਹੀ ਚੱਲਦੀ ਰਹੇਗੀ ਅਤੇ ਬਾਇਓ-ਮੈਟ੍ਰਿਕ ਸੇਵਾ ਸੋਮਵਾਰ ਤੋਂ ਸ਼ੁੱਕਰਵਾਰ ਤਕ ਅਪੁਆਇੰਟਮੈਂਟ ਅਨੁਸਾਰ ਚੱਲਦੀ ਰਹੇਗੀ।