Challenge Pierre Poliever to Brown: Vacate the Mayor’s Seat or Leave the Leadership Race

Challenge Pierre Poliever to Brown: Vacate the Mayor’s Seat or Leave the Leadership Race

  • Canada
  • June 10, 2022
  • No Comment
  • 140

ਪੀਏਰ ਪੌਲੀਏਵਰ ਦੀ ਬ੍ਰਾਊਨ ਨੂੰ ਵੰਗਾਰ: ਮੇਅਰ ਦੀ ਸੀਟ ਖਾਲੀ ਕਰੋ ਜਾਂ ਲੀਡਰਸਿ਼ਪ ਦੀ ਰੇਸ ਛੱਡੋਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਲੀਡਰਸਿ਼ਪ ਦੌੜ ਦੇ ਮੁੱਖ ਦਾਅਵੇਦਾਰ ਪਿਏਰ ਪੌਲੀਏਵਰ ਨੇ ਕੱਲ੍ਹ ਐਥਨਿਕ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਕੀਤੀ, ਇਸ ਦੌਰਾਨ ਜਿੱਥੇ ਉਨ੍ਹਾਂ ਕੈਨੇਡਾ ਦੀ ਆਰਥਿਕਤਾ ਉੱਤੇ ਵਾਰ ਕੀਤੇ ਉੱਥੇ ਹੀ ਉਨ੍ਹਾਂ ਬ੍ਰਾਊਨ ਉੱਤੇ ਵੀ ਤੰਜ ਕਸੇ।ਇਸ ਮੌਕੇ ਪੌਲੀਏਵਰ ਨੇ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਦੇ ਆਪਣੇ ਮੁੱਖ ਵਿਰੋਧੀ ਼ਤੇ ਮੌਜੂਦਾ ਮੇਅਰ ਪੈਟ੍ਰਿਕ ਬ੍ਰਾਊਨ ਬਾਰੇ ਆਖਿਆ ਕਿ ਉਹ ਥੋੜ੍ਹਾ ਭੰਬਲਭੂਸੇ ਵਿੱਚ ਲੱਗਦੇ ਹਨ ਤੇ ਇਹ ਫੈਸਲਾ ਨਹੀਂ ਕਰ ਪਾ ਰਹੇ ਕਿ ਉਹ ਮੇਅਰ ਲਈ ਲੜਨਾ ਚਾਹੁਣਗੇ ਜਾਂ ਪਾਰਟੀ ਆਗੂ ਵਜੋਂ ਕਮਾਨ ਸਾਂਭਣਾ ਚਾਹੁਣਗੇ। ਉਨ੍ਹਾਂ ਬ੍ਰਾਊਨ ਨੂੰ ਵੰਗਾਰਦਿਆਂ ਹੋਇਆਂ ਆਖਿਆ ਕਿ ਜਾਂ ਤਾਂ ਉਹ ਸੀਟ ਖਾਲੀ ਕਰ ਦੇਣ ਤੇ ਜਾਂ ਫਿਰ ਰੇਸ ਹੀ ਛੱਡ ਦੇਣ।ਉਨ੍ਹਾਂ ਆਖਿਆ ਕਿ ਬ੍ਰਾਊਨ ਆਪਣੇ ਅਸਲ ਅੰਕੜਿਆਂ ਦੀ ਜਾਣਕਾਰੀ ਦੇਣ।ਉਨ੍ਹਾਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਉਨ੍ਹਾਂ ਦੇਸ਼ ਭਰ ਵਿੱਚ 312,000 ਨਵੇਂ ਮੈਂਬਰ ਬਣਾਏ ਹਨ। ਉਨ੍ਹਾਂ ਅੱਗੇ ਦੱਸਿਆ ਕਿ 111 ਹਲਕਿਆਂ ਵਿੱਚ ਉਨ੍ਹਾਂ ਵੱਲੋਂ ਕੈਂਪੇਨ ਚਲਾਈ ਗਈ ਤੇ 1000 ਪਲੱਸ ਨਵੇਂ ਮੈਂਬਰਾਂ ਨੂੰ ਸਾਈਨ ਕੀਤਾ ਗਿਆ।ਪੌਲੀਏਵਰ ਨੇ ਇਹ ਵੀ ਆਖਿਆ ਕਿ ਉਨ੍ਹਾਂ ਦੀ ਟੀਮ ਨੇ ਜੀਟੀਏ ਵਿੱਚ ਵੀ ਹਜ਼ਾਰਾਂ ਨਵੇਂ ਮੈਂਬਰ ਬਣਾਏ ਹਨ।ਕੈਨੇਡਾ ਦੇ ਅਰਥਚਾਰੇ ਦੇ ਡਿੱਗ ਰਹੇ ਮਿਆਰ ਦੀ ਗੱਲ ਕਰਦਿਆਂ ਪੌਲੀਏਵਰ ਨੇ ਮਹਿੰਗਾਈ ਨੂੰ ਠੱਲ੍ਹ ਪਾਉਣ ਦੀ ਆਪਣੀ ਯੋਜਨਾ ਪੇਸ਼ ਕੀਤੀ। ਉਨ੍ਹਾਂ ਆਖਿਆ ਕਿ 500,000 ਤੋਂ ਵੱਧ ਰੋਜ਼ਗਾਰ ਦੇ ਮੌਕੇ ਭਰਨ ਲਈ ਸਾਨੂੰ ਇਮੀਗ੍ਰੇਸ਼ਨ ਵਿੱਚ ਵਾਧਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੁਨੀਆ ਦੇ ਮੰਚ ਉੱਤੇ ਕੈਨੇਡਾ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਤੇ ਕੈਨੇਡੀਅਨਜ਼ ਲਈ ਜਿੰ਼ਦਗੀ ਹੋਰ ਕਿਫਾਇਤੀ ਬਣਾਉਣ ਦੇ ਆਪਣੇ ਟੀਚਿਆਂ ਦਾ ਖੁਲਾਸਾ ਵੀ ਕੀਤਾ।ਉਨ੍ਹਾਂ ਕਾਰਬਨ ਟੈਕਸ ਵਿੱਚ ਕਟੌਤੀ ਕਰਨ ਦਾ ਵਾਅਦਾ ਕੀਤਾ ਤੇ ਇਨ੍ਹਾਂ ਗਰਮੀਆਂ ਵਿੱਚ ਟਰੂਡੋ ਨੂੰ ਗੈਸ ਤੋਂ ਜੀਐਸਟੀ ਹਟਾਉਣ ਦੀ ਮੰਗ ਵੀ ਕੀਤੀ। ਅਖੀਰ ਵਿੱਚ ਪੌਲੀਏਵਰ ਨੇ ਅਹਿਮ ਯੋਗਦਾਨ ਪਾਉਣ ਲਈ ਐਥਨਿਕ ਮੀਡੀਆ ਦਾ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਉਹ ਐਥਨਿਕ ਮੀਡੀਆ ਨਾਲ ਗੱਲਬਾਤ ਜਾਰੀ ਰੱਖਣਗੇ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *