Canada Regular travel and public health standards do not go Together

Canada Regular travel and public health standards do not go Together

  • Canada
  • May 18, 2022
  • No Comment
  • 38

 ਕੈਨੇਡੀਅਨ ਏਅਰਪੋਰਟਸ ਕਾਊਂਸਲ ਦਾ ਕਹਿਣਾ ਹੈ ਕਿ ਕੈਨੇਡੀਅਨ ਏਅਰਪੋਰਟਸ ਉੱਤੇ ਇੰਟਰਨੈਸ਼ਨਲ ਫਲਾਈਟਸ ਕਾਰਨ ਐਨੀ ਭੀੜ ਲੱਗੀ ਹੋਈ ਹੈ ਕਿ ਲੈਂਡ ਕਰਨ ਤੋਂ ਬਾਅਦ ਲੋਕਾਂ ਨੂੰ ਇੱਕ ਘੰਟੇ ਤੋਂ ਵੀ ਜਿ਼ਆਦਾ ਸਮੇਂ ਲਈ ਜਹਾਜ਼ਾਂ ਵਿੱਚ ਹੀ ਬਿਠਾਉਣਾ ਪੈ ਰਿਹਾ ਹੈ। ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿ ਟਰੈਵਲਰਜ਼ ਦੀਆਂ ਲੰਮੀਆਂ ਕਤਾਰਾਂ ਨੂੰ ਸਾਂਭ ਕੇ ਰੱਖਣ ਲਈ ਏਅਰਪੋਰਟਸ ਉੱਤੇ ਥਾਂ ਹੀ ਨਹੀਂ ਬਚੀ ਹੈ।
ਕਾਊਂਸਲ ਵੱਲੋਂ ਇਸ ਦਾ ਇੱਕ ਵੱਡਾ ਕਾਰਨ ਕੋਵਿਡ-19 ਸਬੰਧੀ ਪ੍ਰੋਟੋਕਾਲਜ਼ ਨੂੰ ਦੱਸਿਆ ਜਾ ਰਿਹਾ ਹੈ ਤੇ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ ਕਦੇ ਕਦਾਈਂ ਪੈਸੈਂਜਰਜ਼ ਦੇ ਟੈਸਟ ਕਰਵਾਇਆ ਕਰਨ ਤਾਂ ਕਿ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਗੰਭੀਰ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। ਕਾਊਂਸਲਜ਼ ਦੀ ਅੰਤਰਿਮ ਪ੍ਰੈਜ਼ੀਡੈਂਟ ਮੌਨੇਟ ਪਾਸ਼ਰ ਨੇ ਆਖਿਆ ਕਿ ਇਸ ਸਮੇਂ ਲੋਕਾਂ ਨੂੰ ਪ੍ਰੋਸੈੱਸ ਕਰਨ ਵਿੱਚ ਮਹਾਂਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਚਾਰ ਗੁਣਾ ਜਿ਼ਆਦਾ ਸਮਾਂ ਲੱਗਦਾ ਹੈ। ਉਨ੍ਹਾਂ ਆਖਿਆ ਕਿ ਇਹ ਉਸ ਸਮੇਂ ਠੀਕ ਸੀ ਜਦੋਂ ਲੋਕ ਟਰੈਵਲ ਨਹੀਂ ਸਨ ਕਰ ਰਹੇ ਪਰ ਹੁਣ ਇਹ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ।
ਕੈਨੇਡਾ ਦੇ ਸੱਭ ਤੋਂ ਵੱਡੇ ਏਅਰਪੋਰਟ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਉੱਤੇ ਹਾਲਾਤ ਹੋਰ ਵੀ ਮਾੜੇ ਹਨ। ਐਤਵਾਰ ਨੂੰ ਇਸ ਏਅਰਪੋਰਟ ਉੱਤੇ 120 ਫਲਾਈਟਸ ਉੱਤੇ ਯਾਤਰੀਆਂ ਨੂੰ ਜਹਾਜ਼ਾਂ ਉੱਤੇ ਹੀ ਰੱਖਿਆ ਗਿਆ ਤੇ ਉਹ ਕਸਟਮਜ਼ ਲਈ ਲਾਈਨ ਵਿੱਚ ਲੱਗਣ ਦੀ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਪਾਸ਼ਰ ਨੇ ਆਖਿਆ ਕਿ ਕਈ ਵਾਰੀ ਇਹ ਉਡੀਕ 20 ਮਿੰਟ ਦੀ ਹੁੰਦੀ ਹੈ ਤੇ ਕਈ ਵਾਰੀ ਇੱਕ ਘੰਟੇ ਲਈ ਵੀ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਏਅਰਪੋਰਟਸ ਇਸ ਤਰ੍ਹਾਂ ਦੀ ਕਸਟਮਜ਼ ਸਬੰਧੀ ਲੰਮੀ ਪ੍ਰਕਿਰਿਆ ਲਈ ਡਿਜ਼ਾਈਨ ਨਹੀਂ ਕੀਤੇ ਗਏ। ਐਨੇ ਲੋਕਾਂ ਨੂੰ ਸਾਂਭਣ ਲਈ ਏਅਰਪੋਰਟ ਦੀ ਥਾਂ ਬਣੀ ਹੀ ਨਹੀਂ ਹੁੰਦੀ। ਇਸ ਦੇ ਨਾਲ ਹੀ ਏਅਰਪੋਰਟ ਕੋਵਿਡ-19 ਦਾ ਟੈਸਟ ਕਰਨ ਲਈ ਕੋਈ ਸਹੀ ਥਾਂ ਨਹੀਂ ਹੈ।
ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਸਿਹਤ ਸਬੰਧੀ ਪ੍ਰੋਟੋਕਾਲਜ਼ ਤੇ ਟੈਸਟਿੰਗ ਦੇ ਚੱਲਦਿਆਂ ਐਨੇ ਦਬਾਅ ਤੇ ਸਿਸਟਮ ਦੇ ਗੜਬੜਾਏ ਬਿਨਾਂ ਰੈਗੂਲਰ ਟਰੈਵਲ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ। ਇਸ ਸਬੰਧ ਵਿੱਚ ਟਿੱਪਣੀ ਲਈ ਕੀਤੀ ਗਈ ਬੇਨਤੀ ਉੱਤੇ ਹੈਲਥ ਤੇ ਟਰਾਂਸਪੋਰਟੇਸ਼ਨ ਮੰਤਰੀ ਨੇ ਕੋਈ ਪ੍ਰਤੀਕਿਰਿਆ ਨਹੀਂ ਪ੍ਰਗਟਾਈ।

Related post

US blacklists Chinese, Pakistani companies for supporting Russia in Ukraine conflict

US blacklists Chinese, Pakistani companies for supporting Russia in…

The US on Tuesday (local time) blacklisted 36 companies, including those from China and Pakistan, for supporting Russia in the Ukraine…
Joe Biden congratulates Finland, Sweden, Turkey for reaching pact so as to join NATO

Joe Biden congratulates Finland, Sweden, Turkey for reaching pact…

US President Joe Biden congratulated Finland, Sweden and Turkey for reaching an agreement which will pave the way for the Nordic…
West Indies squad named for white-ball series against Bangladesh, Powell announced new T20 vice-captain

West Indies squad named for white-ball series against Bangladesh,…

Cricket West Indies’ (CWI) selection panel on Tuesday announced the West Indies men’s squad for the upcoming three-match T20 International series…

Leave a Reply

Your email address will not be published.