ਗੈਰ ਰਸਮੀ ਬਹਿਸ ਵਿੱਚ ਕੰਜ਼ਰਵੇਟਿਵਾਂ ਨੇ ਇੱਕ ਦੂਜੇ ਦੇ ਸਿਆਸੀ ਰਿਕਾਰਡ ਉੱਤੇ ਜੰਮ ਕੇ ਕੀਤੇ ਵਾਰ

ਗੈਰ ਰਸਮੀ ਬਹਿਸ ਵਿੱਚ ਕੰਜ਼ਰਵੇਟਿਵਾਂ ਨੇ ਇੱਕ ਦੂਜੇ ਦੇ ਸਿਆਸੀ ਰਿਕਾਰਡ ਉੱਤੇ ਜੰਮ ਕੇ ਕੀਤੇ ਵਾਰ

  • Canada
  • May 6, 2022
  • No Comment
  • 167

ਟੋਰੀ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਕੰਜ਼ਰਵੇਟਿਵ ਐਮਪੀ ਪਿਏਰ ਪੌਲੀਏਵਰ ਤੇ ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਨੇ ਪਹਿਲੀ ਗੈਰ ਰਸਮੀ ਬਹਿਸ ਵਿੱਚ ਇੱਕ ਦੂਜੇ ਦੇ ਸਿਆਸੀ ਰਿਕਾਰਡ ਉੱਤੇ ਜੰਮ ਕੇ ਧਾਵਾ ਬੋਲਿਆ।
ਪੌਲੀਏਵਰ, ਕੈਨੇਡੀਅਨਜ਼ ਨੂੰ ਵਧੇਰੇ ਆਜ਼ਾਦੀ ਦੇਣ ਦੇ ਵਾਅਦੇ ਨਾਲ ਆਪਣੀ ਚੋਣ ਮੁਹਿੰਮ ਚਲਾ ਰਹੇ ਹਨ। ਦੇਸ਼ ਭਰ ਵਿੱਚ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜੁਟ ਰਹੇ ਹਨ। ਕੰਜ਼ਰਵੇਟਿਵ ਸਮਰਥਕਾਂ ਨਾਲ ਭਰੇ ਕਮਰੇ ਵਿੱਚ ਛੇ ਉਮੀਦਵਾਰਾਂ ਵਿੱਚੋਂ ਹਾਜ਼ਰ ਹੋਏ ਪੰਜ ਉਮੀਦਵਾਰਾਂ ਦਰਮਿਆਨ ਚੱਲੀ ਬਹਿਸ ਵਿੱਚ ਪੌਲੀਏਵਰ ਨੇ ਚਾਰੈਸਟ ਉੱਤੇ ਨਿਸ਼ਾਨਾ ਸਾਧੀ ਰੱਖਿਆ।
ਇੱਕ ਵਾਰੀ ਕਿਊਬਿਕ ਦੀ ਲਿਬਰਲ ਪਾਰਟੀ ਦੀ ਅਗਵਾਈ ਕਰਨ ਵਾਲੇ ਚਾਰੈਸਟ ਨੂੰ ਓਟਵਾ ਏਰੀਆ ਨਾਲ ਸਬੰਧਤ ਐਮਪੀ ਪੌਲੀਏਵਰ ਨੇ ਵਾਰੀ ਵਾਰੀ ਲਿਬਰਲ ਆਖਿਆ। ਚਾਰੈਸਟ ਨੇ ਆਪਣੇ ਰਿਕਾਰਡ ਨੂੰ ਸਾਫ ਸੁਥਰਾ ਦੱਸਦਿਆਂ ਆਖਿਆ ਕਿ ਕਿਊਬਿਕ ਵਿੱਚ ਉਹੀ ਸਨ ਜਿਨ੍ਹਾਂ ਨੇ ਇਨਕਮ ਟੈਕਸ ਵਿੱਚ ਕਟੌਤੀ ਕੀਤੀ ਤੇ ਕ੍ਰੈਡਿਟ ਰੇਟਿੰਗ ਏਜੰਸੀ ਨੇ ਅਸਲ ਵਿੱਚ ਇਹ ਆਖਿਆ ਸੀ ਕਿ ਵੱਡੇ ਮੰਦਵਾੜੇ ਵਿੱਚੋਂ ਨਿਕਲਣ ਲਈ ਕਿਊਬਿਕ ਵਾਸੀਆਂ ਦੀ ਹੋਰਨਾਂ ਪ੍ਰੋਵਿੰਸਾਂ ਦੇ ਮੁਕਾਬਲੇ ਅਸੀਂ ਬਿਹਤਰ ਮਦਦ ਕੀਤੀ।
ਇਸ ਉੱਤੇ ਪੌਲੀਏਵਰ ਨੇ ਆਖਿਆ ਕਿ ਚਾਰੈਸਟ ਨੇ ਕਈ ਹੋਰ ਟੈਕਸਾਂ ਵਿੱਚ ਵਾਧਾ ਕੀਤਾ, ਜਿਨ੍ਹਾਂ ਵਿੱਚ ਗੈਸ ਟੈਕਸ ਤੇ ਸੇਲਜ਼ ਟੈਕਸ ਮੁੱਖ ਹਨ। ਉਨ੍ਹਾਂ ਆਖਿਆ ਕਿ ਪ੍ਰੀਮੀਅਰ ਰਹਿੰਦਿਆਂ ਚਾਰੈਸਟ ਨੇ ਕਿਊਬਿਕ ਨੂੰ ਕਰਜ਼ਈ ਕਰ ਦਿੱਤਾ। ਇੱਕ ਵਾਰੀ ਤਾਂ ਪੌਲੀਏਵਰ ਨੇ ਚਾਰੈਸਟ ਨੂੰ ਅਤੀਤ ਵਿੱਚ ਚੀਨ ਦੀ ਟੈਲੀਕੌਮ ਕੰਪਨੀ ਹੁਆਵੇ ਨਾਲ ਕੀਤੇ ਕੰਮ ਲਈ ਵੀ ਵਾਰੀ ਵਾਰੀ ਸਵਾਲ ਕੀਤੇ। ਉਨ੍ਹਾਂ ਆਖਿਆ ਕਿ ਇਸ ਕੰਪਨੀ ਨਾਲ ਕੰਮ ਕਰਦਿਆਂ ਹੋਇਆਂ ਚਾਰੈਸਟ ਨੂੰ ਕਿੰਨੇ ਪੈਸੇ ਮਿਲੇ ਇਸ ਬਾਰੇ ਉਨ੍ਹਾਂ ਸਾਨੂੰ ਕਦੇ ਨਹੀਂ ਦੱਸਿਆ। ਪੌਲੀਏਵਰ ਨੇ ਆਖਿਆ ਕਿ ਇਹ ਉਹੀ ਕੰਪਨੀ ਹੈ ਜਿਸ ਦੇ ਸਾਫਟਵੇਅਰ ਤੇ ਹਾਰਡਵੇਅਰ ਉੱਤੇ ਫਾਈਵ ਆਈਸ ਦੇਸ਼ਾਂ ਵਿੱਚੋਂ ਚਾਰ ਨੇ ਪਾਬੰਦੀ ਲਾਈ ਹੋਈ ਹੈ। ਉਨ੍ਹਾਂ ਆਖਿਆ ਕਿ ਕਈ ਮਾਮਲਿਆਂ ਵਿੱਚ ਇਹ ਦੋਸ਼ ਹਨ ਕਿ ਆਪਣੇ ਨੈੱਟਵਰਕ ਰਾਹੀਂ ਇਹ ਕੰਪਨੀ ਹੋਰਨਾਂ ਦੇਸ਼ਾਂ ਵਿੱਚ ਜਾਸੂਸੀ ਕਰਦੀ ਹੈ।
ਇਸ ਬਹਿਸ ਦਾ ਆਯੋਜਨ ਕੈਨੇਡਾ ਸਟਰਾਂਗ ਐਂਡ ਫਰੀ ਨੈੱਟਵਰਕ ਪੁਲਿਟੀਕਲ ਐਡਵੋਕੇਸੀ ਗਰੁੱਪ ਵੱਲੋਂ ਕੀਤਾ ਗਿਆ ਸੀ। ਇਸ ਦੌਰਾਨ ਟਰੱਕਰਜ਼ ਦੇ ਕੌਨਵੌਏ ਮੁਜ਼ਾਹਰਿਆਂ, ਕੋਵਿਡ-19 ਵੈਕਸੀਨ ਤੇ ਮਾਸਕ ਸਬੰਧੀ ਨਿਯਮਾਂ ਉੱਤੇ ਵੀ ਬਹਿਸ ਕੀਤੀ ਗਈ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *