
ਹਵਾਈ ਹਾਦਸੇ ‘ਚ ਭਾਰਤੀ ਪਾਇਲਟ ਸਮੇਤ ਪੰਜਾਬੀ ਨੌਜਵਾਨ ਦੇ ਕਾਤਲ ਦੀ ਮੌਤ
- Canada
- May 5, 2022
- No Comment
- 136
ਕੈਨੇਡਾ ਦੇ ਓਨਟਾਰੀਓ ਸੂਬੇ ਦੀ ਕੁਕੂ ਲੇਕ ਇਲਾਕੇ ‘ਚ ਵਾਪਰੇ ਹਵਾਈ ਹਾਦਸੇ ‘ਚ ਪੰਜਾਬੀ ਨੌਜਵਾਨ ਜਿੰਮੀ ਸੰਧੂ ਦੇ ਕਤਲ ਕੇਸ ‘ਚ ਲੋੜੀਂਦੇ ਸਾਬਕਾ ਫੌਜੀ 36 ਸਾਲਾ ਜੀਨ ਕਰੀ ਲਹਰਕੈਂਪ ਰਿਚਮੰਡ ਨਿਵਾਸੀ ਭਾਰਤੀ ਮੂਲ ਦੇ ਪਾਇਲਟ ਅਭਿਨਵ ਹਾਂਡਾ (26) ਤੇ ਕੈਮਲੂਪਸ ਨਿਵਾਸੀ 37 ਸਾਲਾ ਡੰਕਨ ਬੇਲੀ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਚੌਥੇ ਮ੍ਰਿਤਕ ਦਾ ਨਾਂਅ ਅਜੇ ਜਾਰੀ ਨਹੀਂ ਕੀਤਾ। ਟਰਾਂਸਪੋਰਟ ਸੇਫ਼ਟੀ ਬੋਰਡ ਦੇ ਬੁਲਾਰੇ ਐਰਕ ਵਰਮੇਟ ਵਲੋਂ ਦਿੱਤੀ ਜਾਣਕਾਰੀ ਅਨੁਸਾਰ 4 ਸੀਟਾਂ ਵਾਲਾ ਪਾਈਪਰ ਪੀ. ਏ. 28-140 ਜਹਾਜ਼ ਡਰਾਈਡਨ ਤੋਂ ਮੈਰਾਥਨ ਨੂੰ ਜਾ ਰਿਹਾ ਸੀ ਕਿ ਸੀਅਕਸ ਲੁੱਕਆਊਟ ਤੇ ਇਗਨਸ ਦਰਮਿਆਨ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੂੰ ਅਭਿਨਵ ਹਾਂਡਾ ਚੱਲਾ ਰਿਹਾ ਸੀ। ਇਹ ਨਿੱਜੀ ਛੋਟਾ ਜਹਾਜ਼ ਰਿਚਮੰਡ ਦੀ ਕਿਸੇ ਔਰਤ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਤੇ ਟਰਾਂਸਪੋਰਟ ਸੇਫ਼ਟੀ ਵਿਭਾਗ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ