
ਪਰਵਾਸੀ ਭਾਰਤੀਆਂ ਨੂੰ ਵੇਚੇ ਜਾਣ ਵਾਲੇ ਵਿਦੇਸ਼ੀ ਟੂਰ ਪੈਕੇਜ ’ਤੇ ਨਹੀਂ ਲੱਗੇਗਾ ਟੀਸੀਐੱਸ
- Business
- April 2, 2022
- No Comment
- 158
ਟੂਰ ਆਪਰੇਟਰਾਂ ਨੂੰ ਭਾਰਤ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਲਈ ਵਿਦੇਸ਼ੀ ਟੂਰ ਪੈਕੇਜ ਬੁੱਕ ਕਰਨ ਦੌਰਾਨ ਹੁਣ ਕੋਈ ਟੈਕਸ ਸੰਗ੍ਰਹਿ ਨਹੀਂ ਕਰਨਾ ਪਵੇਗਾ। ਨਾਲ ਹੀ ਟੂਰ ਪੈਕੇਜ ਬੁਕਿੰਗ ਦੌਰਾਨ ਲੱਗਣ ਵਾਲਾ ਪੰਜ ਫ਼ੀਸਦੀ ਟੈਕਸ ਵੀ ਖ਼ਤਮ ਕਰ ਦਿੱਤਾ ਗਿਆ ਹੈ। ਫ਼ਿਲਹਾਲ ਘਰੇਲੂ ਟੂਰ ਆਪਰੇਟਰਾਂ ਨੂੰ ਵਿਦੇਸ਼ੀ ਟੂਰ ਪੈਕੇਜਾਂ ਦੀ ਵਿਕਰੀ ’ਤੇ ਪੰਜ ਫ਼ੀਸਦੀ ਟੀਸੀਐੱਸ (ਸਰੋਤ ’ਤੇ ਇਕੱਠਾ ਕੀਤਾ ਗਿਆ ਟੈਕਸ) ਲੈਣਾ ਲਾਜ਼ਮੀ ਹੈ। ਮੌਜੂਦਾ ਇਨਕਮ ਟੈਕਸ ਐਕਟ ਇਕ ਵਿਦੇਸ਼ੀ ਟੂਰ ਪੈਕੇਜ ਵਿਕ੍ਰੇਤਾ ਵੱਲੋਂ ਇਕ ਖ਼ਰੀਦਦਾਰ ਤੋਂ ਪੈਕੇਜ ਦੀ ਰਾਸ਼ੀ ਦੇ ਪੰਜ ਫ਼ੀਸਦੀ ਦੇ ਬਰਾਬਰ ਟੀਸੀਐੱਸ ਵਸੂਲੀ ਦੀ ਵਿਵਸਥਾ ਕਰਦਾ ਹੈ। ਦਰਅਸਲ, ਕੇਂਦਰੀ ਪ੍ਰਤੱਖ ਕਰ ਬੋਰਡ ਨੂੰ ਘਰੇਲੂ ਟੂਰ ਅਪਰੇਟਰਾਂ ਨੇ ਕਿਹਾ ਸੀ ਕਿ ਪ੍ਰਵਾਸੀ ਭਾਰਤੀਆਂ ਲਈ ਵਿਦੇਸ਼ੀ ਟੂਰ ਪੈਕੇਜ ਬੁੱਕ ਕਰਨ ਦੌਰਾਨ ਉਨ੍ਹਾਂ ਨੂੰ ਟੈਕਸ ਸੰਗ੍ਰਹਿ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਅਜਿਹੇ ਵਿਅਕਤੀਆਂ ਕੋਲ ਪੈਨ ਨਹੀਂ ਹੁੰਦਾ, ਇਸ ਲਈ ਉੱਚ ਦਰਾਂ ’ਤੇ ਟੈਕਸ ਇਕੱਠਾ ਕਰਨਾ ਜ਼ਰੂਰੀ ਹੁੰਦਾ ਹੈ। ਨਾਂਗੀਆ ਐਂਡਰਸਨ ਐੱਲਐੱਲਪੀ ਪਾਰਟਨਰ ਨੀਰਜ ਅਗਰਵਾਲ ਨੇ ਕਿਹਾ ਕਿ ਇਹ ਇਕ ਸਵਾਗਤਯੋਗ ਕਦਮ ਹੈ ਤੇ ਇਸ ਨਾਲ ਭਾਰਤ ਤੋਂ ਯਾਤਰਾ ਬੁਕਿੰਗ ਨੂੰ ਹੱਲਾਸ਼ੇਰੀ ਮਿਲੇਗੀ।