ਰੂਸ-ਯੂਕਰੇਨ ਜੰਗ ਦਾ ਅਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਤੇ ਡੀਜ਼ਲ ਦੀਆਂ ਥੋਕ ਕੀਮਤਾਂ ਵਿੱਚ  ਹੋਇਆ  ਵਾਧਾ

ਰੂਸ-ਯੂਕਰੇਨ ਜੰਗ ਦਾ ਅਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਤੇ ਡੀਜ਼ਲ ਦੀਆਂ ਥੋਕ ਕੀਮਤਾਂ ਵਿੱਚ ਹੋਇਆ ਵਾਧਾ

  • Business
  • March 21, 2022
  • No Comment
  • 102

 ਰੂਸ-ਯੂਕਰੇਨ ਜੰਗ ਦਾ ਅਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਤੇ ਡੀਜ਼ਲ ਦੀਆਂ ਥੋਕ ਕੀਮਤਾਂ ਵਿੱਚ ਵਾਧਾ ਹੋਇਆ ਹੈ। ਤੇਲ ਕੰਪਨੀਆਂ ਨੇ ਥੋਕ ਗਾਹਕਾਂ ਲਈ ਡੀਜ਼ਲ ਦੇ ਰੇਟ 25 ਰੁਪਏ ਪ੍ਰਤੀ ਲੀਟਰ ਵਧਾ ਦਿੱਤੇ ਹਨ। ਥੋਕ ਗਾਹਕਾਂ ਵਿੱਚ ਖਰੀਦਦਾਰ ਸ਼ਾਮਲ ਹੁੰਦੇ ਹਨ ਜਿਵੇਂ ਮਾਲ ਤੇ ਬੱਸ ਆਪਰੇਟਰ। ਇਨ੍ਹਾਂ ਲਈ ਨਵੀਂਆਂ ਦਰਾਂ ਮੁੰਬਈ ਵਿੱਚ 122.05 ਰੁਪਏ ਤੇ ਦਿੱਲੀ ਵਿੱਚ 115 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਫਿਲਹਾਲ ਪ੍ਰਚੂਨ ਮੁੱਲ ਵਿੱਚ ਵਾਧਾ ਨਹੀਂ ਕੀਤਾ ਗਿਆ।

ਮੁੰਬਈ ‘ਚ ਆਮ ਲੋਕਾਂ ਲਈ ਡੀਜ਼ਲ ਦੀ ਕੀਮਤ 94 ਰੁਪਏ ਦੇ ਕਰੀਬ ਹੈ ਤਾਂ ਥੋਕ ਖਰੀਦਦਾਰਾਂ ਲਈ ਇਹ ਕੀਮਤ 122 ਰੁਪਏ ਹੋ ਗਈ ਹੈ। ਦਿੱਲੀ ‘ਚ ਡੀਜ਼ਲ ਦੀ ਕੀਮਤ 86 ਰੁਪਏ 67 ਪੈਸੇ ਹੈ ਤਾਂ ਥੋਕ ਖਰੀਦਦਾਰਾਂ ਲਈ ਇਹ 115 ਰੁਪਏ ਹੋ ਗਈ ਹੈ। ਇਸ ਨੂੰ ਯੂਕਰੇਨ ਯੁੱਧ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ।

ਏਬੀਪੀ ਨਿਊਜ਼ ਦੇ ਆਰਥਿਕ ਮਾਹਿਰ ਸੁਨੀਲ ਸ਼ਾਹ ਦਾ ਕਹਿਣਾ ਹੈ ਕਿ ਥੋਕ ਗਾਹਕਾਂ ਲਈ ਡੀਜ਼ਲ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕਰਨ ਤੋਂ ਪਹਿਲਾਂ ਇਸ ਦਾ ਅਸਰ ਸਭ ਤੋਂ ਪਹਿਲਾਂ ਜਨਤਕ ਟਰਾਂਸਪੋਰਟ ਤੇ ਟਰਾਂਸਪੋਰਟ ਵਾਹਨਾਂ ਦੀ ਕੀਮਤ ਵਿੱਚ ਵਾਧੇ ਦੇ ਰੂਪ ਵਿੱਚ ਦੇਖਣ ਨੂੰ ਮਿਲਣ ਵਾਲਾ ਹੈ। ਇਸ ਦਾ ਸਿੱਧਾ ਅਸਰ ਉਤਪਾਦਾਂ ਦੀ ਮਹਿੰਗੀ ਢੋਆ-ਢੁਆਈ ਦੇ ਰੂਪ ‘ਚ ਪਵੇਗਾ। ਹਾਲਾਂਕਿ ਇਨ੍ਹਾਂ ਦੇ ਪ੍ਰਭਾਵ ਕਾਰਨ ਪ੍ਰਚੂਨ ਉਤਪਾਦ ਕਿੰਨੇ ਮਹਿੰਗੇ ਹੋਣਗੇ, ਇਹ ਕੁਝ ਸਮੇਂ ਤੱਕ ਦੇਖਣਾ ਹੋਵੇਗਾ।ਹਾਲਾਂਕਿ ਇਸ ਦਾ ਪ੍ਰਚੂਨ ਗਾਹਕਾਂ ‘ਤੇ ਕੋਈ ਅਸਰ ਨਹੀਂ ਪੈ ਰਿਹਾ ਹੈ ਤੇ ਅੱਜ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਸਪੱਸ਼ਟ ਤੌਰ ‘ਤੇ ਰੂਸ-ਯੂਕਰੇਨ ਯੁੱਧ ਦਾ ਪ੍ਰਭਾਵ ਇਹ ਹੈ ਕਿ ਦੇਸ਼ ਵਿਚ ਥੋਕ ਗਾਹਕਾਂ ਲਈ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।

ਕੱਚਾ ਤੇਲ, ਜੋ 130 ਡਾਲਰ ਪ੍ਰਤੀ ਬੈਰਲ ਤੱਕ ਚਲਾ ਗਿਆ ਸੀ ਤੇ ਹੁਣ ਇਸ ਦੀਆਂ ਕੀਮਤਾਂ 100-110 ਡਾਲਰ ਪ੍ਰਤੀ ਬੈਰਲ ਦੇ ਦਾਇਰੇ ‘ਚ ਆ ਗਈਆਂ ਹਨ, ਤਾਂ ਆਉਣ ਵਾਲੇ ਸਮੇਂ ਲਈ ਰਾਹਤ ਤਾਂ ਮਿਲ ਸਕਦੀ ਹੈ, ਪਰ ਪਿਛਲੀਆਂ ਵਧੀਆਂ ਕੀਮਤਾਂ ਦਾ ਕੁਝ ਅਸਰ ਜ਼ਰੂਰ ਪੈਣਾ ਹੈ। ਇਸੇ ਲਈ ਕੱਲ੍ਹ ਡੀਜ਼ਲ ਦੇ ਥੋਕ ਰੇਟ ਵਿੱਚ ਵਾਧਾ ਕੀਤਾ ਗਿਆ ਹੈ।

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.