
350 cc ਜਾਂ ਇਸ ਤੋਂ ਵੱਧ ਦੀ ਬਾਈਕ ਚਲਾਉਣ ਵਾਲਿਆਂ ਲਈ ਖ਼ਾਸ ਖ਼ਬਰ
- Business
- March 8, 2022
- No Comment
- 40
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦੀਆਂ ਖ਼ਬਰਾਂ ਵਿਚਾਲੇ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਣ ਵਾਲਾ ਹੈ। ਇਹ ਮਾਰ ਤੁਹਾਡੀ ਨਿੱਜੀ ਕਾਰ ਜਾਂ ਦੋ ਪਹੀਆ ਵਾਹਨ ਲਈ ਮੋਟਰ ਬੀਮੇ ਦੇ ਪ੍ਰੀਮੀਅਮ ਵਿੱਚ ਵਾਧੇ ਦੇ ਰੂਪ ਵਿੱਚ ਹੋਵੇਗੀ। ਬੀਮਾ ਰੈਗੂਲੇਟਰ IRDAI ਨੇ ਜਨਰਲ ਬੀਮਾ ਕੰਪਨੀਆਂ ਦੀ ਮੰਗ ‘ਤੇ ਥਰਡ ਪਾਰਟੀ ਪ੍ਰੀਮੀਅਮ ਦਰਾਂ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਵਾਧਾ 1 ਅਪ੍ਰੈਲ 2022 ਤੋਂ ਹੋਵੇਗਾ।
ਇਸ ਖ਼ਬਰ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਬਾਈਕ ਤੋਂ ਲੈ ਕੇ ਕਾਰ ਤਕ ਦੇ ਪ੍ਰੀਮੀਅਮ ‘ਤੇ ਕਿੰਨਾ ਅਸਰ ਪਵੇਗਾ। ਜੇਕਰ ਤੁਸੀਂ ਇਸ ਵਾਧੇ ਤੋਂ ਬਚਣਾ ਚਾਹੁੰਦੇ ਹੋ ਤਾਂ 1 ਅਪ੍ਰੈਲ ਤੋਂ ਪਹਿਲਾਂ ਬੀਮੇ ਦਾ ਨਵੀਨੀਕਰਨ ਕਰਵਾ ਲਓ। ਆਈਆਰਡੀਏਆਈ ਦੀ ਵੈੱਬਸਾਈਟ ‘ਤੇ ਪ੍ਰਸਤਾਵਿਤ ਪ੍ਰੀਮੀਅਮ ਸੂਚੀ ਦੇ ਅਨੁਸਾਰ, 75 ਤੋਂ 150 ਸੀਸੀ ਦੇ ਦੋਪਹੀਆ ਵਾਹਨਾਂ ਲਈ ਥਰਡ ਪਾਰਟੀ ਪ੍ਰੀਮੀਅਮ ਨੂੰ ਘਟਾ ਦਿੱਤਾ ਗਿਆ ਹੈ। ਜਦੋਂ ਕਿ ਬਾਕੀ ਸਾਰੇ ਵਾਹਨਾਂ ਲਈ ਇਹ ਵਾਧਾ ਕੀਤਾ ਗਿਆ ਹੈ।
ਜੇਕਰ ਸੂਚੀ ‘ਤੇ ਨਜ਼ਰ ਮਾਰੀਏ ਤਾਂ 350 ਸੀਸੀ ਤੋਂ ਉੱਪਰ ਵਾਲੇ ਦੋ ਪਹੀਆ ਵਾਹਨਾਂ ਲਈ ਥਰਡ ਪਾਰਟੀ ਪ੍ਰੀਮੀਅਮ ‘ਚ ਸਭ ਤੋਂ ਵੱਧ 21 ਫ਼ੀਸਦੀ ਦਾ ਵਾਧਾ ਪ੍ਰਸਤਾਵਿਤ ਹੈ। ਪ੍ਰਸਤਾਵਿਤ ਵਾਧਾ 2323 ਰੁਪਏ ਤੋਂ 2804 ਰੁਪਏ ਹੈ। ਯਾਨੀ ਕਿ ਕਰੀਬ 500 ਰੁਪਏ ਦਾ ਵਾਧਾ ਹੋਵੇਗਾ। ਹੁਣ 150 ਤੋਂ 350 ਸੀਸੀ ਦੋ ਪਹੀਆ ਵਾਹਨਾਂ ‘ਤੇ ਪ੍ਰੀਮੀਅਮ 1193 ਰੁਪਏ ਤੋਂ ਵਧ ਕੇ 1366 ਰੁਪਏ ਹੋ ਸਕਦਾ ਹੈ। ਦੂਜੇ ਪਾਸੇ 75 ਸੀਸੀ ਤੋਂ ਘੱਟ ਇੰਜਣ ਦੀ ਸਮਰੱਥਾ ਵਾਲੇ ਦੋ ਪਹੀਆ ਵਾਹਨਾਂ ਨੂੰ 482 ਰੁਪਏ ਦੀ ਬਜਾਏ 538 ਰੁਪਏ ਦੇਣੇ ਪੈ ਸਕਦੇ ਹਨ।