
ਸ਼ੇਅਰ ਬਾਜ਼ਾਰ ‘ਚ ਤੇਜ਼ੀ ਨਾਲ ਹੋ ਰਿਹਾ ਹੈ ਕਾਰੋਬਾਰ
- Business
- February 4, 2022
- No Comment
- 60
BSE Sensex ਕਾਰੋਬਾਰੀ ਹਫਤੇ ਦੇ ਆਖਰੀ ਦਿਨ 58,918 ਅੰਕ ‘ਤੇ ਖੁਲਿ੍ਹਆ। ਇਸ ‘ਚ ਕੁਝ ਤੇਜ਼ੀ ਦੇਖੀ ਗਈ । ਹਾਲਾਂਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ Sensex 770 ਤੋਂ ਲਗਾਤਾਰ 59,000 ਅੰਕ ਦੇ ਹੇਠਾਂ ਬੰਦ ਹੋਇਆ ਸੀ। ਆਈਟੀ ਤੇ ਵਿੱਤੀ ਸ਼ੇਅਰਾਂ ‘ਚ ਮੁਨਾਫਾ ਵਸੂਲੀ ਦੇ ਵਿਚਕਾਰ ਕਾਰੋਬਾਰ ਦੇ ਅੰਤਮ ਸਮੇਂ ‘ਚ ਦਬਾਅ ਵਧਣ ਨਾਲ ਇਹ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਕਾਰੋਬਾਰ ਦੌਰਾਨ Tata Steel ਸਭ ਤੋਂ ਜ਼ਿਆਦਾ ਫ਼ਾਇਦੇ ‘ਚ ਸੀ। ਜਦਕਿ Titan ਸਭ ਤੋਂ ਜ਼ਿਆਦਾ ਨੁਕਸਾਨ ‘ਚ ਹੈ।Nifty 50 ਵੀ ਕਲ੍ਹ ਬੰਦ ਤੋਂ ਕੁਝ ਉੱਪਰ 17,590 ‘ਤੇ ਖੁਲ੍ਹਿਆ।
ਕਾਰੋਬਾਰੀਆਂ ਅਨੁਸਾਰ ਵਿਦੇਸ਼ੀ ਵਿਨਿਵੇਸ਼ਕਾਂ ਦੀ ਪੂੰਜੀ ਨਿਕਾਸੀ ਜਾਰੀ ਰਹਿਣ ਕਾਰਨ ਕਾਰੋਬਾਰੀ ਧਾਰਨਾ ‘ਤੇ ਪ੍ਰਤੀਕੂਲ ਪ੍ਰਭਾਵ ਪਿਆ ਹੈ। ਤੀਹ ਸ਼ੇਅਰਾਂ ‘ਤੇ ਆਧਾਰਿਤ ਬੀਐੱਸਈ Sensex 770.31 ਅੰਕ ਯਾਨੀ 1.29 ਫ਼ੀਸਦੀ ਟੁੱਟ ਕੇ 58,788.02 ਅੰਕ ‘ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਜ਼ ਦਾ ਨਿਫ਼ਟੀ 219.80 ਅੰਕ ਯਾਨੀ 1.24 ਫ਼ੀਸਦੀ ਦੀ ਗਿਰਾਵਟ ਦੇ ਨਾਲ 17,560.20 ਅੰਕ ‘ਤੇ ਬੰਦ ਹੋਇਆ।