ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਦੂਰਸੰਚਾਰ ਕੰਪਨੀਆਂ ਨੂੰ ਬਜਟ ਤੋਂ ਵੱਡੀਆਂ ਆਸਾਂ

ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਦੂਰਸੰਚਾਰ ਕੰਪਨੀਆਂ ਨੂੰ ਬਜਟ ਤੋਂ ਵੱਡੀਆਂ ਆਸਾਂ

  • Business
  • January 15, 2022
  • No Comment
  • 73

 ਦੂਰਸੰਚਾਰ ਕੰਪਨੀਆਂ ਨੇ ਆਉਣ ਵਾਲੇ ਬਜਟ ‘ਚ ਲਗਭਗ 35,000 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਦੇ ਰਿਫੰਡ, ਲਾਇਸੈਂਸ ਅਤੇ ਸਪੈਕਟਰਮ ਦੀ ਵਰਤੋਂ ‘ਤੇ ਖਰਚੇ ਘਟਾਉਣ ਅਤੇ ਜੀਐੱਸਟੀ ਹਟਾਉਣ ਦੀ ਮੰਗ ਕੀਤੀ ਹੈ। 

 

ਟੈਲੀਕਾਮ ਇੰਡਸਟਰੀ ਬਾਡੀ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀਓਏਆਈ) ਨੇ ਬਜਟ ਨੂੰ ਲੈ ਕੇ ਸਰਕਾਰ ਨੂੰ ਸੌਂਪੀਆਂ ਆਪਣੀਆਂ ਸਿਫਾਰਿਸ਼ਾਂ ਵਿੱਚ ਕਿਹਾ ਹੈ ਕਿ ਸਰਕਾਰ ਨੂੰ ਪੇਂਡੂ ਖੇਤਰਾਂ ਵਿੱਚ ਦੂਰਸੰਚਾਰ ਸੇਵਾਵਾਂ ਦਾ ਪ੍ਰਸਾਰ ਕਰਨ ਲਈ ਬਣਾਏ ਗਏ ਯੂਨੀਵਰਸਲ ਸਰਵਿਸ ਓਬਲੀਗੇਸ਼ਨ ਫੰਡ (ਯੂਐਸਓਐਫ) ਨੂੰ ਮੁਅੱਤਲ ਕਰਨ ਦੀ ਲੋੜ ਹੈ। ਉਸ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਸਰਵਿਸ ਪ੍ਰੋਵਾਈਡਰਾਂ ‘ਤੇ ਬੋਝ ਘੱਟ ਜਾਵੇਗਾ।

ਇਸ ਤੋਂ ਇਲਾਵਾ ਦੂਰਸੰਚਾਰ ਕੰਪਨੀਆਂ ਨੇ 35,000 ਕਰੋੜ ਰੁਪਏ ਦੇ ਅਣਵਰਤੇ ਆਈਟੀਸੀ ਦੇ ਰਿਫੰਡ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਫੰਡ ਦੀ ਨੇੜ ਭਵਿੱਖ ਵਿੱਚ ਵੀ ਵਰਤੋਂ ਨਹੀਂ ਕੀਤੀ ਜਾ ਸਕਦੀ। ਲਾਇਸੈਂਸ ਫੀਸ ਅਤੇ ਸਪੈਕਟ੍ਰਮ ਵਰਤੋਂ ਦੇ ਖਰਚਿਆਂ ਵਿੱਚ ਕਟੌਤੀ ਦੀ ਮੰਗ ਕਰਦੇ ਹੋਏ ਸੀਓਏਆਈ ਦੇ ਡਾਇਰੈਕਟਰ ਜਨਰਲ ਐਸਪੀ ਕੋਚਰ ਨੇ ਕਿਹਾ ਹੈ ਕਿ ਕੰਪਨੀਆਂ ਨੂੰ ਕੁਨੈਕਟੀਵਿਟੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਹੋਰ ਨਿਵੇਸ਼ ਕਰਨ ਦੀ ਲੋੜ ਹੈ ਅਤੇ ਫੀਸ ਦੇ ਬੋਝ ਨੂੰ ਘਟਾਉਣ ਨਾਲ ਉਨ੍ਹਾਂ ਨੂੰ ਮਦਦ ਮਿਲੇਗੀ। ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੇ ਸਰਕਾਰ ਨੂੰ ਲਾਈਸੈਂਸ ਫੀਸ ਨੂੰ ਤਿੰਨ ਫੀਸਦੀ ਤੋਂ ਘਟਾ ਕੇ ਇਕ ਫੀਸਦੀ ਅਤੇ ਸਪੈਕਟ੍ਰਮ ਵਰਤੋਂ ਖਰਚੇ ਨੂੰ ਤਿੰਨ ਫੀਸਦੀ ਕਰਨ ਦੀ ਅਪੀਲ ਕੀਤੀ ਹੈ।

Related post

US blacklists Chinese, Pakistani companies for supporting Russia in Ukraine conflict

US blacklists Chinese, Pakistani companies for supporting Russia in…

The US on Tuesday (local time) blacklisted 36 companies, including those from China and Pakistan, for supporting Russia in the Ukraine…
Joe Biden congratulates Finland, Sweden, Turkey for reaching pact so as to join NATO

Joe Biden congratulates Finland, Sweden, Turkey for reaching pact…

US President Joe Biden congratulated Finland, Sweden and Turkey for reaching an agreement which will pave the way for the Nordic…
West Indies squad named for white-ball series against Bangladesh, Powell announced new T20 vice-captain

West Indies squad named for white-ball series against Bangladesh,…

Cricket West Indies’ (CWI) selection panel on Tuesday announced the West Indies men’s squad for the upcoming three-match T20 International series…

Leave a Reply

Your email address will not be published.