Canara Bank has launched a new mobile app

Canara Bank has launched a new mobile app

ਕੇਨਰਾ ਬੈਂਕ ਨੇ ਆਪਣਾ ਮੋਬਾਈਲ ਬੈਕਿੰਗ ਸੁਪਰ ਐਪ ……ਲਾਂਚ ਕੀਤਾ ਹੈ। ਨਵੇਂ ਐਪ ਨਾਲ ਇਕੋਂ ਹੀ ਥਾਂ ’ਤੇ ਗਾਹਕਾਂ ਦੀ 250 ਤੋਂ ਜ਼ਿਆਦਾ ਸਰਵਿਸ ਦੀਆਂ ਲੋਡ਼ਾਂ ਪੂਰੀਆਂ ਹੋਣਗੀਆਂ। ਕੇਨਰਾ ਬੈਂਕ ਦੇ ਇਸ ਇਕ ਐਪ ਨਾਲ ਮਲਟੀਪਲ ਮੋਬਾਈਲ ਐਪਸ ਦੀ ਲੋਡ਼ ਖਤਮ ਹੋਵੇਗੀ, ਜੋ ਗਾਹਕ ਵੱਖ ਵੱਖ ਸਰਵਿਸ ਲਈ ਵੱਖ ਵੱਖ ਐਪ ਡਾਊਨਲੋਡ ਕਰਦੇ ਸੀ, ਹੁਣ ਉਨ੍ਹਾਂ ਦੀ ਪਰੇਸ਼ਾਨੀ ਥੋਡ਼੍ਹੀ ਘੱਟ ਹੋ ਜਾਵੇਗੀ। ਹੁਣ ਸਾਰੀਆਂ ਸੇਵਾਵਾਂ ਇਕ ਹੀ ਥਾਂ ਇਕ ਹੀ ਐਪ ’ਤੇ ਮਿਲ ਜਾਣਗੀਆਂ।

ਐਪ ਲਾਂਚ ਕਰਨ ਤੋਂ ਬਾਅਦ ਕੈਨਰਾ ਬੈਂਕ ਦੇ ਐਮਡੀ ਅਤੇ ਸੀਈਓ ਐਲਵੀ ਪ੍ਰਭਾਕਰ ਨੇ ਕਿਹਾ ਕਿ ਬੈਂਕ ਦਾ ਮੁੱਖ ਫੋਕਸ ਹਰ ਕਿਸੇ ਲਈ ਹਰ ਥਾਂ ਅਤੇ ਹਰ ਸਮੇਂ ਈ ਟ੍ਰਾਂਜੈਕਸ਼ਨ ਨੂੰ ਉਪਲਬਧ ਕਰਾਉਣਾ ਹੈ। ਬੈਂਕ ਫਿੰਗਰ ਟਿਪਸ ’ਤੇ ਬੈਂਕਿੰਗ ਸਰਵਿਸ ਦੀ ਵਰਤੋਂ ਕਰਨ ਲਈ ਟੈਕਨਾਲੋਜੀ ਲੈ ਕੇ ਆਇਆ ਹੈ।

ਕੀ ਹੈ Canara ai1,Canara ai1 ’ਚ ਐਡਵਾਂਸ ਫੀਚਰ ਹੈ, ਜਿਸ ਵਿਚ ਯੂਆਈ ਅਤੇ ਯੂਐਕਸ ਵਰਗੀ ਟੈਕਨਾਲੋਜੀ ਹੈ। ਇਸ ਵਿਚ ਮਲਟੀਪਲ ਥੀਮਸ ਅਤੇ ਮੈਨਿਊ ਭਾਵ ਡੈਸ਼ਬੋਰਡ ਹਨ। ਇਸ ਨੂੰ ਯੂਜ਼ਰ ਆਪਣੀ ਸਹੂਲਤ ਮੁਤਾਬਕ ਬਦਲ ਸਕਦੇ ਹਨ। ਇਹ ਅੱਖਾਂ ’ਤੇ ਸਟ੍ਰੈਸ ਵਿਚ ਨਹੀਂ ਪਾਉਂਦਾ। ਬ੍ਰਾਈਟਨੈਸ ਐਡਜਸਟ ਕਰ ਸਕਦੇ ਹੋ।

ਕੇਨਰਾ ਬੈਂਕ ਦੀ ਐਪ 11 ਭਾਸ਼ਾਵਾਂ ਵਿਚ ਮਿਲਦੀ ਹੈ। ਇਸ ਐਪ ’ਤੇ ਸ਼ਾਪਿੰਗ, ਬਿੱਲ ਅਦਾਇਗੀ, ਫਲਾਈਟ, ਹੋਟਲ, ਕੈਬ ਬੁਕਿੰਗ, ਪੇਮੈਂਟ, ਲੋਨ ਰਿਪੇਅਮੈਂਟ ਅਤੇ ਇਨਵੈਸਟਮੈਂਟ ਸਰਵਿਸ ਵਰਗੇ ਮਿਊਚਲ ਫੰਡ, ਬੀਮਾ ਅਤੇ ਡੀਮੈਟ ਸਰਵਿਸ ਦਾ ਲਾਭ ਲੈ ਸਕਦੇ ਹੋ। ਬੈਂਕ ਨੇ ਕਿਹਾ ਕਿ ਇਹ ਪੀਪੀਐਫ ਖਾਤਾ, ਸੁਕੰਨਿਆ ਸਮ੍ਰਿਧੀ ਖਾਤੇ, ਸੀਨੀਅਰ ਸੀਟੀਜ਼ਨ ਬਚਤ ਖਾਤਾ ਅਤੇ ਕਿਸਾਨ ਵਿਕਾਸ ਪੱਤਰ, ਪੀਐਮਜੇਜੇਬੀਵਾਈ, ਪੀਐਮਐਸਬੀਵਾਈ ਤੇ ਏਪੀਵਾਈ ਵਰਗੀਆਂ ਵੱਖ ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਇਸ ਐਪ ਜ਼ਰੀਏ ਇਕ ਥਾਂ ਮਿਲ ਜਾਵੇਗਾ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *