ਅਮਰੀਕੀ ਕਾਂਗਰਸ ਮੈਂਬਰਾਂ ਨੇ ਬਾਈਡੇਨ ਕੋਲੋਂ ਕੀਤੀ ਭਾਰਤ ਦੇ ਨਾਲ ਮਿਲ ਕੇ ਗਰੀਬ ਦੇਸ਼ਾਂ ਨੂੰ ਵੈਕਸੀਨ ਦੇਣ ਦੀ ਮੰਗ

ਅਮਰੀਕੀ ਕਾਂਗਰਸ ਮੈਂਬਰਾਂ ਨੇ ਬਾਈਡੇਨ ਕੋਲੋਂ ਕੀਤੀ ਭਾਰਤ ਦੇ ਨਾਲ ਮਿਲ ਕੇ ਗਰੀਬ ਦੇਸ਼ਾਂ ਨੂੰ ਵੈਕਸੀਨ ਦੇਣ ਦੀ ਮੰਗ

  • America
  • April 7, 2022
  • No Comment
  • 73

ਅਮਰੀਕਾ ਵਿਚ ‘ਦਿ ਹਿਊਸਟਨ ਕ੍ਰਾਨੀਕਲ’ ਅਖਬਾਰ ਵਿਚ ਭਾਰਤ-ਅਮਰੀਕਾ ਵੈਕਸੀਨ ਸਹਿਯੋਗ ਨੂੰ ਉਤਸ਼ਾਹ ਦੇਣ ’ਤੇ ਸੰਪਾਦਕੀ ਛਪਣ ਤੋਂ ਬਾਅਦ ਹੁਣ ਅਮਰੀਕਾ ਦੇ ਪ੍ਰਭਾਵਸ਼ਾਲੀ ‘ਕਾਂਗਰਸ ਹਿਸਪੈਨਿਕ ਕਾਕਸ’ ਦੇ ਮੈਂਬਰਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੂੰ ਕੋਵਿਡ-19 ਮਹਾਮਾਰੀ ਨੂੰ ਖਤਮ ਕਰਨ ਲਈ ਭਾਰਤ ਦੇ ਨਾਲ ਮਿਲ ਕੇ ਟੀਕੇ ਵੰਡਣ ਦੀ ਬੇਨਤੀ ਕੀਤੀ ਹੈ। ਸੰਪਾਦਕੀ ਵਿਚ ਤਰਨਜੀਤ ਸੰਧੂ ਨੇ ਲਿਖਿਆ ਸੀ ਕਿ 2 ਜੀਵੰਤ ਲੋਕਤੰਤਰਾਂ ਭਾਰਤ ਅਤੇ ਅਮਰੀਕਾ ਨੇ ਮਹਾਮਾਰੀ ’ਤੇ ਕਾਬੂ ਪਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸੰਧੂ ਨੇ ਕਿਹਾ ਕਿ ਵਸੁਧੈਵ ਕੁਟੁੰਬਕਮ ਦੇ ਪ੍ਰਾਚੀਨ ਭਾਰਤੀ ਸਿਧਾਂਤ ਰਾਹੀਂ ਮਾਰਗ ਦਰਸ਼ਿਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਇਕ ਧਰਤੀ, ਇਕ ਸਿਹਤ’ ਦੂਰਦ੍ਰਿਸ਼ਟੀ ਦੀ ਰੀਸ ਕਰਦੇ ਹੋਏ ਭਾਰਤ ਇਸ ਮਹਾਮਾਰੀ ਨੂੰ ਹਰਾਉਣ ਵਿਚ ਅਮਰੀਕਾ ਅਤੇ ਕੌਮਾਂਤਰੀ ਭਾਈਚਾਰੇ ਵਿਚ ਹੋਰ ਭਾਈਵਾਲਾਂ ਦੇ ਨਾਲ ਕੰਮ ਕਰਨ ਨੂੰ ਲੈ ਕੇ ਵਚਨਬੱਧ ਹੈ।

ਹਿਸਪੈਨਿਕ ਦਾ ਵਿਆਪਕ ਰੂਪ ਨਾਲ ਮਤਲਬ ਉਨ੍ਹਾਂ ਲੋਕਾਂ, ਰਾਸ਼ਟਰਾਂ ਅਤੇ ਸਭਿਆਚਾਰਾਂ ਨੂੰ ਸੰਦਰਭ ਵਿਚ ਲਿਆਉਣਾ ਹੈ, ਜਿਨ੍ਹਾਂ ਦਾ ਸਪੇਨ ਨਾਲ ਇਤਿਹਾਸਕ ਸੰਬੰਧ ਹੈ। ਬਾਈਡੇਨ ਨੂੰ 10 ਮਾਰਚ ਨੂੰ ਲਿਖੀ ਇਕ ਚਿੱਠੀ ਵਿਚ ਕਾਂਗਰਸ ਹਿਸਪੈਨਿਕ ਕਾਕਸ ਟੈਕਸਾਸ ਵਫਦ ਦੇ ਮੈਂਬਰਾਂ ਅਤੇ ਹੋਰ ਮੈਂਬਰਾਂ (ਹਿਸਪੈਨਿਕ ਖੇਤਰਾਂ) ਨੇ ਪ੍ਰਸ਼ਾਸਨ ਨੂੰ ਲੱਖਾਂ ਲੋਕਾਂ ਦੀ ਜਾਨ ਬਚਾਉਣ ਅਤੇ ਵਿਸ਼ਵਵਿਆਪੀ ਮਹਾਮਾਰੀ ਦੇ ਅੰਤ ਲਈ ਘੱਟ ਆਮਦਨ ਵਾਲੇ ਦੇਸ਼ਾਂ ਵਿਚ ਕਿਫਾਇਤੀ ਟੀਕਿਆਂ ਦੀ ਵੰਡ ਦੀ ਮੁਹਿੰਮ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ। ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਤੋਂ ਭਾਰਤ-ਅਮਰੀਕੀ ਭਾਈਵਾਲੀ ਰਾਹੀਂ ਦੋ ਟੀਕਿਆਂ ਕਾਰਬੇਵੈਕਸ ਅਤੇ ਕੋਵੋਵੈਕਸ ਰਾਹੀਂ ਦੁਨੀਆ ਵਿਚ ਟੀਕਿਅਾਂ ਦੀ ਅਸਮਾਨਤਾ ਦੂਰ ਕਰਨ ਦੀ ਮੰਗ ਕੀਤੀ। ਅਮਰੀਕੀ ਜੈਵ ਟੈਕਨਾਲੋਜੀ ਕੰਪਨੀ ਨੋਵਾਵੈਕਸ ਵਲੋਂ ਵਿਕਸਿਤ ਕਾਰਬੇਵੈਕਸ ਟੀਕਾ ਪੇਟੈਂਟ-ਮੁਕਤ ਹੈ ਅਤੇ ਭਾਰਤ ਵਿਚ ਇਸ ਦਾ ਉਤਪਾਦਨ ਹੋ ਰਿਹਾ ਹੈ। ਕੋਵੋਵੈਕਸ ਪਹਿਲ ਤਹਿਤ ਇਸ ਟੀਕੇ ਦੇ ਨਿਰਯਾਤ ਦੀ ਯੋਜਨਾ ਹੈ।

ਸੰਸਦ ਮੈਂਬਰਾਂ ਨੇ ਲਿਖਿਆ ਹੈ ਕਿ ਸਾਨੂੰ ਲੱਗਦਾ ਹੈ ਕਿ ਉਨ੍ਹਾਂ ਦੇਸ਼ਾਂ ਲਈ ਅਮਰੀਕਾ ਵਲੋਂ ਬਣਾਏ ਗਏ ਇਨ੍ਹਾਂ ਟੀਕਿਆਂ ਨੂੰ ਮੁਹੱਈਆ ਕਰਵਾਉਣ ਦਾ ਮੌਕਾ ਹੈ ਜਿਥੇ ਟੀਕੇ ਦੀ ਅਸਮਾਨਤਾ ਦੁਨੀਆ ਦੇ ਕੁਝ ਸਭ ਤੋਂ ਗਰੀਬ ਅਤੇ ਸਭ ਤੋਂ ਕਮਜ਼ੋਰ ਲੋਕਾਂ ’ਤੇ ਆਪਣਾ ਅਸਰ ਪਾ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਤਰ੍ਹਾਂ ਕੋਵਿਡ-19 ਟੀਕੇ ਦੀ ਸਮਾਨ ਵੰਡ ਯਕੀਨੀ ਬਣਾਉਣ ਲਈ ਅਮਰੀਕਾ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਦੇ ਨਾਲ ਭਾਈਵਾਲੀ ਕਰ ਸਕਦਾ ਹੈ। ਅਸੀਂ ਵ੍ਹਾਈਟ ਹਾਊਸ ਨੂੰ ਬੇਨਤੀ ਕਰਦੇ ਹਾਂ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਨਾਲ ਭਾਈਵਾਲੀ ਵਿਚ ਇਨ੍ਹਾਂ ਟੀਕਿਆਂ ਦੀ ਵਰਤੋਂ ’ਤੇ ਕਵਾਡ ਵੈਕਸੀਨ ਪਹਿਲ ਦੇ ਸਮਾਨ ਵਿਚਾਰ ਕਰੇ ਅਤੇ ਕੋਵਿਡ-19 ਟੀਕੇ ਦੀ ਸਮਾਨ ਵੰਡ ਯਕੀਨੀ ਬਣਾਏ। ਚਿੱਠੀ ’ਤੇ ਵੇਰੋਨਿਕਾ ਐਸਕੋਬਾਰ ਦਾ ਹਸਤਾਖਰ ਹੈ ਜੋ ਪ੍ਰਤੀਨਿਧੀ ਸਭਾ ਦੀ ‘ਆਰਮਡ ਸਰਵਿਸਿਜ਼ ਕਮੇਟੀ’ ਅਤੇ ‘ਡੈਮੋਕ੍ਰੇਟਿਕ ਵੂਮੈਨਸ ਕਾਕਸ’ ਦੀ ਉਪ ਚੇਅਰਪਰਸਨ ਹੈ। ਇਸ ਚਿੱਠੀ ਵਿਚ ਅਫਰੀਕਾ ਅਤੇ ਕੈਰੇਬੀਆਈ ਦੇਸ਼ਾਂ ਦੀ ਮਦਦ ਕਰਨ ਲਈ ਭਾਰਤ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਹੈ।

 

Related post

Woman dies on hike in Utah’s Zion Park, husband rescued

Woman dies on hike in Utah’s Zion Park, husband…

A woman died and a man was rescued and treated for hypothermia after they were caught in extreme cold weather while…
Veteran actor Vikram Gokhale dies at 77

Veteran actor Vikram Gokhale dies at 77

Veteran film, television and stage actor Vikram Gokhale on Saturday died at a city hospital, where he had been undergoing treatment…
Shiromani Akali Dal delegation meets Punjab Governor, opposes Haryana’s land demand for assembly building

Shiromani Akali Dal delegation meets Punjab Governor, opposes Haryana’s…

A delegation of the Shiromani Akali Dal on Saturday met the Punjab Governor here and opposed Haryana’s proposed move of setting…

Leave a Reply

Your email address will not be published. Required fields are marked *